ਪੀਂਦੇ ਹੋ ਜ਼ਿਆਦਾ ਪਾਣੀ ਤਾਂ ਹੋ ਜਾਓ ਸਾਵਧਾਨ! ਹੋ ਸਕਦੈ ...
Tuesday, Apr 29, 2025 - 04:11 PM (IST)

ਹੈਲਥ ਡੈਸਕ - ਪਾਣੀ ਸਰੀਰ ਲਈ ਜੀਵਨ ਰੇਖਾ ਵਰਗਾ ਹੈ, ਇਹ ਸਾਡੇ ਸਰੀਰ ਦੇ ਹਰ ਇਕ ਸੈੱਲ, ਅੰਗ ਅਤੇ ਪ੍ਰਣਾਲੀ ਲਈ ਜ਼ਰੂਰੀ ਹੈ ਪਰ ਜਿਵੇਂ ਕਿ ਕਹਾਵਤ ਹੈ, "ਹਰ ਚੀਜ਼ ਦੀ ਅਤਿ ਮਾੜੀ", ਓਸੇ ਤਰ੍ਹਾਂ ਜ਼ਿਆਦਾ ਪਾਣੀ ਪੀਣਾ ਵੀ ਸਰੀਰ ਲਈ ਖ਼ਤਰਨਾਕ ਹੋ ਸਕਦਾ ਹੈ। ਜਦੋਂ ਅਸੀਂ ਪਿਆਸ ਤੋਂ ਵੱਧ ਪਾਣੀ ਪੀਂਦੇ ਹਾਂ, ਤਾਂ ਇਹ ਸਰੀਰ ਦੇ ਸੋਡੀਅਮ ਬੈਲੈਂਸ ਨੂੰ ਖ਼ਰਾਬ ਕਰ ਸਕਦਾ ਹੈ, ਜਿਸ ਨਾਲ ਗੰਭੀਰ ਸਿਹਤ ਸਮੱਸਿਆਵਾਂ ਜਿਵੇਂ ਕਿ ਹਾਈਪੋਨੇਟ੍ਰੀਮੀਆ ਪੈਦਾ ਹੋ ਸਕਦੀ ਹੈ। ਇਸ ਲਈ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ "ਸਹੀ ਮਾਤਰਾ" ’ਚ ਪਾਣੀ ਪੀਣਾ ਕਿਵੇਂ ਸਿਹਤ ਲਈ ਲਾਭਕਾਰੀ ਬਣਦਾ ਹੈ।
ਸੋਡੀਅਮ ਦੀ ਘਾਟ
- ਸਰੀਰ ’ਚ ਜ਼ਿਆਦਾ ਪਾਣੀ ਪੀਣ ਨਾਲ ਖੂਨ ਵਿਚਾਲਿਓਂ ਸੋਡੀਅਮ (ਨਮਕ) ਪਤਲਾ ਹੋ ਜਾਂਦਾ ਹੈ, ਜਿਸ ਕਾਰਨ ਥਕਾਵਟ, ਚੱਕਰ ਅਤੇ ਦਿਮਾਗੀ ਦਬਾਅ ਹੋ ਸਕਦੇ ਹਨ।
ਗੁਰਦੇ ’ਤੇ ਵਾਧੂ ਬੋਝ
- ਗੁਰਦੇ ਇਕ ਸਮੇਂ 'ਚ ਲਿਮਟਿਡ ਮਾਤਰਾ ’ਚ ਹੀ ਪਾਣੀ ਫਿਲਟਰ ਕਰ ਸਕਦੇ ਹਨ। ਜੇ ਪਾਣੀ ਦੀ ਮਾਤਰਾ ਵੱਧ ਹੋਵੇ, ਤਾਂ ਉਹ ਉਨ੍ਹਾਂ ’ਤੇ ਦਬਾਅ ਪੈ ਜਾਂਦਾ ਹੈ।
ਸਿਰਦਰਦ ਤੇ ਮਤਲੀ
- ਜ਼ਿਆਦਾ ਪਾਣੀ ਸੈੱਲਾਂ ’ਚ ਸੋਜ ਪੈਦਾ ਕਰ ਦਿੰਦਾ ਹੈ, ਖ਼ਾਸ ਕਰਕੇ ਦਿਮਾਗੀ ਸੈੱਲਾਂ ’ਤੇ, ਜਿਸ ਨਾਲ ਸਿਰਦਰਦ ਜਾਂ ਉਲਟੀਆਂ ਆ ਸਕਦੀਆਂ ਹਨ।
ਪੇਸ਼ਾਬ ਰਾਹੀ ਪੋਸ਼ਕ ਤੱਤਾਂ ਦੀ ਘਾਟ
- ਵੱਧ ਪਾਣੀ ਪੀਣ ਨਾਲ ਕਈ ਵਾਰੀ ਨਮਕ, ਕੈਲਸ਼ੀਅਮ ਅਤੇ ਪੋਟੈਸ਼ੀਅਮ ਵਰਗੇ ਜ਼ਰੂਰੀ ਤੱਤ ਪੇਸ਼ਾਬ ਰਾਹੀਂ ਸਰੀਰ ਤੋਂ ਨਿਕਲ ਜਾਂਦੇ ਹਨ।
ਨੀਂਦ ’ਚ ਰੁਕਾਵਟ
- ਰਾਤ ਨੂੰ ਵੱਧ ਪਾਣੀ ਪੀਣ ਨਾਲ ਵਾਰ-ਵਾਰ ਬਾਥਰੂਮ ਜਾਣਾ ਪੈ ਸਕਦੈ, ਜਿਸ ਨਾਲ ਨੀਂਦ ’ਚ ਔਖ ਪੈਂਦਾ ਹੁੰਦੀ ਹੈ।
ਸੋਜ ਜਾਂ ਪੇਟ ਫੁੱਲਣਾ
- ਜ਼ਿਆਦਾ ਪਾਣੀ ਪੀਣ ਨਾਲ ਪੇਟ ਭਾਰੀ ਹੋ ਜਾਂਦਾ ਹੈ ਅਤੇ ਹਲਕੀ ਸੋਜ ਮਹਿਸੂਸ ਹੋ ਸਕਦੀ ਹੈ।