ਜੰਕ ਫੂਡ ਖਾਣ ਵਾਲਿਆਂ ਲਈ ਖ਼ਤਰੇ ਦੀ ਘੰਟੀ, ਹੋਇਆ ਹੈਰਾਨ ਕਰਨ ਦੇਣ ਵਾਲਾ ਖ਼ੁਲਾਸਾ
Friday, Sep 12, 2025 - 04:53 PM (IST)

ਹੈਲਥ ਡੈਸਕ- ਅਮਰੀਕਾ ਦੇ ਉੱਤਰੀ ਕੈਰੋਲੀਨਾ ਯੂਨੀਵਰਸਿਟੀ (UNC) ਵੱਲੋਂ ਕੀਤੇ ਗਏ ਇਕ ਨਵੇਂ ਅਧਿਐਨ 'ਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਬਰਗਰ, ਪੀਜ਼ਾ, ਫ੍ਰੈਂਚ ਫ੍ਰਾਈਜ਼ ਵਰਗਾ ਜੰਕ ਫੂਡ ਲਗਾਤਾਰ ਖਾਂਦੇ ਹੋ, ਤਾਂ ਇਹ ਦਿਮਾਗ ‘ਤੇ ਗੰਭੀਰ ਅਸਰ ਪਾਂਦਾ ਹੈ। ਸਿਰਫ਼ ਚਾਰ ਦਿਨ ਤੱਕ ਜੰਕ ਫੂਡ ਖਾਣ ਨਾਲ ਹੀ ਦਿਮਾਗ ਦੀਆਂ ਕਾਗਨੀਟਿਵ ਸਕਿਲਜ਼– ਜਿਵੇਂ ਧਿਆਨ ਲਗਾਉਣਾ, ਤੇਜ਼ੀ ਨਾਲ ਫ਼ੈਸਲਾ ਕਰਨਾ, ਸਿੱਖਣ ਦੀ ਸਮਰੱਥਾ ਅਤੇ ਯਾਦ ਰੱਖਣਾ– ਕਮਜ਼ੋਰ ਹੋਣ ਲੱਗਦੀ ਹੈ।
ਯਾਦਦਾਸ਼ਤ ਹੋਣ ਲੱਗਦੀ ਹੈ ਕਮਜ਼ੋਰ
ਰਿਸਰਚ ਦੇ ਮੁਤਾਬਕ, ਜੰਕ ਫੂਡ ਭਾਰ ਵਧਾਉਣ ਜਾਂ ਸ਼ੂਗਰ (ਡਾਇਬਟੀਜ਼) ਦੇ ਖ਼ਤਰੇ ਤੋਂ ਪਹਿਲਾਂ ਹੀ ਦਿਮਾਗ ਨੂੰ ਨੁਕਸਾਨ ਪਹੁੰਚਾਉਣ ਲੱਗ ਪੈਂਦਾ ਹੈ। ਇਸ 'ਚ ਮੌਜੂਦ ਜ਼ਿਆਦਾ ਸ਼ੂਗਰ ਅਤੇ ਅਨਹੈਲਦੀ ਫੈਟ ਦਿਮਾਗੀ ਕੋਸ਼ਿਕਾਵਾਂ 'ਚ ਸੋਜਸ਼ (inflammation) ਪੈਦਾ ਕਰਦੇ ਹਨ। ਇਸ ਨਾਲ:
- ਯਾਦਦਾਸ਼ਤ ਕਮਜ਼ੋਰ ਹੁੰਦੀ ਹੈ
- ਛੋਟੀਆਂ-ਛੋਟੀਆਂ ਗੱਲਾਂ ਭੁੱਲਣ ਦੀ ਆਦਤ ਪੈਣ ਲੱਗਦੀ ਹੈ
- ਧਿਆਨ ਕੇਂਦ੍ਰਿਤ ਕਰਨ 'ਚ ਮੁਸ਼ਕਲ ਆਉਂਦੀ ਹੈ
- ਜਲਦੀ ਥਕਾਵਟ ਅਤੇ ਚਿੜਚਿੜਾਪਣ ਵਧ ਜਾਂਦਾ ਹੈ
- ਨਵੀਆਂ ਚੀਜ਼ਾਂ ਸਿੱਖਣ ਅਤੇ ਯਾਦ ਰੱਖਣ ਦੀ ਸਮਰੱਥਾ ਘੱਟ ਜਾਂਦੀ ਹੈ
ਇਹ ਵੀ ਪੜ੍ਹੋ : ਗ੍ਰੀਨ ਟੀ ਜਾਂ ਨਿੰਬੂ ਪਾਣੀ! ਜਾਣੋ ਮੋਟਾਪਾ ਘਟਾਉਣ ਲਈ ਕੀ ਹੈ ਬੈਸਟ
ਹਿਪੋਕੈਂਪਸ ਕੀ ਹੈ?
ਹਿਪੋਕੈਂਪਸ ਸਾਡੇ ਦਿਮਾਗ ਦਾ ਛੋਟਾ ਪਰ ਬਹੁਤ ਮਹੱਤਵਪੂਰਨ ਹਿੱਸਾ ਹੈ। ਇਹ ਦਿਮਾਗ ਦੇ ਟੈਮਪੋਰਲ ਲੋਬ (ਕੰਨ ਦੇ ਨੇੜੇ ਵਾਲਾ ਹਿੱਸਾ) 'ਚ ਸਥਿਤ ਹੁੰਦਾ ਹੈ। ਇਹ ਨਵੀਆਂ ਯਾਦਾਂ ਬਣਾਉਣ, ਉਨ੍ਹਾਂ ਨੂੰ ਲੰਬੇ ਸਮੇਂ ਲਈ ਸਾਂਭਣ ਅਤੇ ਨਵੀਆਂ ਚੀਜ਼ਾਂ ਸਿੱਖਣ 'ਚ ਮੁੱਖ ਭੂਮਿਕਾ ਨਿਭਾਉਂਦਾ ਹੈ। ਇਹ ਲਿੰਬਿਕ ਸਿਸਟਮ ਦਾ ਹਿੱਸਾ ਹੈ, ਜੋ ਭਾਵਨਾਵਾਂ ਅਤੇ ਰਵੱਈਏ ਨੂੰ ਕੰਟਰੋਲ ਕਰਦਾ ਹੈ।
ਦਿਮਾਗ ਨੂੰ ਤੰਦਰੁਸਤ ਰੱਖਣ ਲਈ ਸੁਝਾਅ
- ਜੰਕ ਫੂਡ ਦੀ ਥਾਂ ਫਲ, ਸਬਜ਼ੀਆਂ, ਨਟਸ ਅਤੇ ਹੋਲ ਗ੍ਰੇਨ ਖਾਓ।
- ਰੋਜ਼ਾਨਾ ਘੱਟੋ-ਘੱਟ 30 ਮਿੰਟ ਕਸਰਤ ਕਰੋ।
- ਪੂਰੀ ਨੀਂਦ ਲਵੋ ਅਤੇ ਵਧੇਰੇ ਪਾਣੀ ਪੀਓ।
- ਜੰਕ ਫੂਡ ਨੂੰ ਰੋਜ਼ ਖਾਣ ਦੀ ਬਜਾਏ ਕਦੇ-ਕਦੇ ਹੀ ਖਾਓ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8