ਬਦਾਮ ਭੁੰਨ੍ਹ ਕੇ ਖਾਣੇ ਚਾਹੀਦੇ ਹਨ ਜਾਂ ਭਿਓਂ ਕੇ? ਜਾਣ ਲਓ ਸਹੀ ਤਰੀਕਾ

Monday, Oct 21, 2024 - 06:35 PM (IST)

ਬਦਾਮ ਭੁੰਨ੍ਹ ਕੇ ਖਾਣੇ ਚਾਹੀਦੇ ਹਨ ਜਾਂ ਭਿਓਂ ਕੇ? ਜਾਣ ਲਓ ਸਹੀ ਤਰੀਕਾ

ਹੈਲਥ ਡੈਸਕ- ਬਦਾਮ ਸਿਹਤ ਦਾ ਪੌਸ਼ਟਿਕ ਆਹਾਰ ਹੁੰਦੇ ਹਨ, ਜਿਸ ਨੂੰ ਖਾਣਾ ਲਾਭਦਾਇਕ ਮੰਨਿਆ ਜਾਂਦਾ ਹੈ। ਰੋਜ਼ਾਨਾ ਸਵੇਰੇ 2 ਬਦਾਮ ਖਾਣ ਨਾਲ ਦਿਮਾਗ ਤਰੋਤਾਜ਼ਾ ਰਹਿੰਦਾ ਹੈ। ਯਾਦਦਾਸ਼ਤ ਕਮਜ਼ੋਰ ਹੋਣ 'ਤੇ ਬਦਾਮ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਸੁੱਕੇ ਬਦਾਮਾਂ ਨਾਲੋਂ ਰਾਤ ਦੇ ਸਮੇਂ ਭਿਓਂ ਕੇ ਰੱਖੇ ਹੋਏ ਬਦਾਮ ਨੂੰ ਸਵੇਰੇ ਉੱਠ ਕੇ ਖਾਣ ਨਾਲ ਸਰੀਰ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਹਨ, ਇਸ ਨਾਲ ਸਿਹਤ 'ਤੇ ਕਾਫ਼ੀ ਪ੍ਰਭਾਵ ਪੈਂਦਾ ਹੈ। ਭਿੱਜੇ ਹੋਏ ਬਦਾਮ 'ਚ ਓਮੇਗਾ 3 ਫੈਟੀ ਐਸਿਡ, ਐਂਟੀ ਆਕ‍ਸੀਡੈਂਟਸ, ਫਾਈਬਰ, ਕੈਲਸ਼ੀਅਮ, ਫਾਸ‍ਫੋਰਸ, ਵਿਟਾਮਿਨ-ਈ ਅਤੇ ਪ੍ਰੋਟੀਨ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ, ਜੋ ਸਰੀਰ ਨੂੰ ਤੰਦਰੁਸਤ ਰੱਖਣ 'ਚ ਮਦਦ ਕਰਦੇ ਹਨ। ਡਾਕਟਰ ਵਲੋਂ ਹਮੇਸ਼ਾ ਖੁਰਾਕ 'ਚ ਬਦਾਮ ਸ਼ਾਮਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। 
1. ਸਿਹਤਮੰਦ ਦਿਲ
ਸਰੀਰ ਦਾ ਸਭ ਤੋਂ ਨਾਜ਼ੁਕ ਹਿੱਸਾ 'ਦਿਲ' ਹੁੰਦਾ ਹੈ। ਜੇਕਰ ਤੁਸੀਂ ਦਿਲ ਦੀ ਬੀਮਾਰੀ ਤੋਂ ਪਰੇਸ਼ਾਨ ਹੋ ਤਾਂ ਆਪਣੀ ਖੁਰਾਕ 'ਚ ਭਿੱਜੇ ਹੋਏ ਬਾਦਾਮ ਜ਼ਰੂਰ ਸ਼ਾਮਲ ਕਰੋ। ਬਦਾਮ ਭਿਓਂ ਕੇ ਖਾਣ ਨਾਲ ਦਿਲ ਨਾਲ ਜੁੜੀਆਂ ਪਰੇਸ਼ਾਨੀਆਂ ਠੀਕ ਹੋ ਜਾਂਦੀਆਂ ਹਨ।
2. ਮਜ਼ਬੂਤ ਹਾਜ਼ਮਾ
ਫਾਈਬਰ ਨਾਲ ਭਰਪੂਰ ਬਦਾਮ ਖਾਣ ਨਾਲ ਪਾਚਨ ਸ਼ਕਤੀ ਵੱਧਦੀ ਹੈ। ਇਸ ਨਾਲ ਖਾਦਾ-ਪੀਤਾ ਨਾ ਹਜ਼ਮ ਹੋਣਾ ਅਤੇ ਭੁੱਖ ਨਾ ਲੱਗਣ ਵਰਗੀਆਂ ਪ੍ਰੇਸ਼ਾਨੀਆਂ ਕੁਝ ਦਿਨਾਂ 'ਚ ਦੂਰ ਹੋ ਜਾਂਦੀਆਂ ਹਨ। ਫਾਈਬਰ ਦੀ ਮਾਤਰਾ ਹੋਣ ਕਾਰਨ ਬਦਾਮ ਖਾਣ ਨਾਲ ਤੁਹਾਡਾ ਪਾਚਨ ਠੀਕ ਰਹਿੰਦਾ ਹੈ। 

ਇਹ ਵੀ ਪੜ੍ਹੋ-ਦੁੱਧ ਨੂੰ ਉਬਾਲਣ ਦਾ ਕੀ ਹੈ ਸਹੀ ਤਰੀਕਾ, ਕਿਤੇ ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਗਲ਼ਤੀ
3. ਕੈਂਸਰ ਦੇ ਮਰੀਜ਼ਾ ਲਈ ਫਾਇਦੇਮੰਦ
ਭਿੱਜੇ ਬਦਾਮਾਂ 'ਚ ਭਰਪੂਰ ਮਾਤਰਾ 'ਚ ਵਿਟਾਮਿਨ-ਬੀ 17 ਮੌਜੂਦ ਹੁੰਦਾ ਹੈ, ਜੋ ਸਰੀਰ ਨੂੰ ਕੈਂਸਰ ਤੋਂ ਬਚਾ ਕੇ ਰੱਖਦਾ ਹੈ। ਇਸ ਲਈ ਕੈਂਸਰ ਦੇ ਮਰੀਜਾਂ ਨੂੰ ਭਿੱਜੇ ਹੋਏ ਬਦਾਮਾਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।
4. ਬਲੱਡ ਪ੍ਰੈਸ਼ਰ ਕੰਟਰੋਲ 
ਰਿਸਰਚ ਅਨੁਸਾਰ, ਖੋਜਕਾਰਾਂ ਨੇ ਦੱਸਿਆਂ ਕਿ ਬਦਾਮ ਖਾਣ ਨਾਲ ਖੂਨ 'ਚ ਅਲਫਾ ਟੋਕੋਫੇਰਾਲ ਦੀ ਮਾਤਰਾ ਵੱਧ ਜਾਂਦੀ ਹੈ। ਇਸ ਨਾਲ ਬੀ. ਪੀ. ਨੂੰ ਕੰਟਰੋਲ 'ਚ ਕੀਤਾ ਜਾ ਸਕਦਾ ਹੈ। ਇਹ 30 ਤੋਂ 70 ਸਾਲ ਦੀ ਉਮਰ ਦੇ ਲੋਕਾਂ 'ਤੇ ਖਾਸ ਕਰਕੇ ਪ੍ਰਭਾਵ ਪਾਉਂਦੀ ਹੈ। 
5. ਸ਼ੂਗਰ
ਜਿਨ੍ਹਾਂ ਲੋਕਾਂ ਨੂੰ ਸ਼ੂਗਰ ਦੀ ਬੀਮਾਰੀ ਹੁੰਦੀ ਹੈ, ਉਨ੍ਹਾਂ ਨੂੰ ਭਿੱਜੇ ਹੋਏ ਬਦਾਮ ਖਾਣੇ ਚਾਹੀਦੇ ਹਨ। ਜੇਕਰ ਉਹ ਰਾਤ ਨੂੰ ਬਦਾਮ ਭਿਓਂ ਕੇ ਸਵੇਰੇ ਖਾ ਲਏ ਜਾਣ ਤਾਂ ਕਮਜ਼ੋਰੀ ਦੂਰ ਹੁੰਦੀ ਹੈ। ਖਾਣਾ ਖਾਣ ਮਗਰੋਂ ਬਦਾਮ ਖਾਣ ਨਾਲ ਸ਼ੂਗਰ ਅਤੇ ਇਨਸੁਲਿਨ ਦਾ ਲੈਵਲ ਘੱਟ ਜਾਂਦਾ ਹੈ।
6. ਮੋਟਾਪਾ ਦੂਰ
ਭਿੱਜੇ ਹੋਏ ਬਦਾਮ ਐਂਟੀਆਕਸੀਡੈਂਟ ਦਾ ਸਰੋਤ ਹੁੰਦੇ ਹਨ। ਇਸ 'ਚ ਮੌਜੂਦ ਮੋਨੋਅਨਸੇਚੁਰੇਟੇਡ ਫੈਟ  ਭੁੱਖ ਨੂੰ ਰੋਕਣ 'ਚ ਮਦਦ ਕਰਦੇ ਹਨ। ਇਸ ਨਾਲ ਭਾਰ ਵੀ ਘੱਟਦਾ ਹੈ। 
7. ਝੁਰੜੀਆਂ ਤੋਂ ਛੁਟਕਾਰਾ
ਹਰ ਰੋਜ਼ ਭਿੱਜੇ ਹੋਏ ਬਦਾਮ ਖਾਣ ਨਾਲ ਕਮਜ਼ੋਰੀ ਅਤੇ ਝੁਰੜੀਆਂ ਦੀ ਪਰੇਸ਼ਾਨੀ ਦੂਰ ਹੁੰਦੀ ਹੈ। ਇਸ 'ਚ ਵਿਟਾਮਿਨ ਦੀ ਬਹੁਤ ਮਾਤਰਾ ਹੁੰਦੀ ਹੈ, ਜਿਸ ਨਾਲ ਇਹ ਸਾਨੂੰ ਜਲਦੀ ਬੁੱਢਾ ਨਹੀਂ ਹੋਣ ਦਿੰਦਾ। 

ਇਹ ਵੀ ਪੜ੍ਹੋ- ਆਇਰਨ ਨਾਲ ਭਰਪੂਰ 'ਗੁੜ' ਹੈ ਸਿਹਤ ਲਈ ਗੁਣਕਾਰੀ, ਜਾਣੋ ਬੇਮਿਸਾਲ ਲਾਭ
8. ਤੇਜ਼ ਦਿਮਾਗ
ਹਰ ਰੋਜ਼ 5-7 ਬਦਾਮ ਬੱਚਿਆਂ ਨੂੰ ਜ਼ਰੂਰ ਦੇਣੇ ਚਾਹੀਦੇ ਹਨ, ਕਿਉਂਕਿ ਇਸ ਨਾਲ ਉਨ੍ਹਾਂ ਦਾ ਦਿਮਾਗ ਤੇਜ਼ ਹੁੰਦਾ ਹੈ।
9. ਸੂਪਰਫੂਡ ਬਦਾਮ
ਵਿਟਾਮਿਨ ਈ, ਫਾਈਬਰ, ਓਮੇਗਾ-3 ਫੈਟੀ ਐਸਿਡ ਨਾਲ ਭਰਪੂਰ ਬਦਾਮਾਂ ਨੂੰ ਸੂਪਰਫੂਡ ਕਹਿਣਾ ਗਲਤ ਨਹੀਂ ਹੋਵੇਗਾ। ਸਵੇਰੇ-ਸਵੇਰੇ ਇਸ ਦੇ ਸੇਵਨ ਨਾਲ ਸਰੀਰ ਸਾਰਾ ਦਿਨ ਐਕਟਿਵ ਅਤੇ ਢਿੱਡ ਭਰਿਆ ਹੋਇਆ ਮਹਿਸੂਸ ਕਰਦਾ ਹੈ। ਭਿੱਜੇ ਹੋਏ ਬਦਾਮਾਂ ਵਿਚ ਮੈਗਨੀਜ਼ ਵੀ ਪਾਇਆ ਜਾਂਦਾ ਹੈ। ਹੱਡੀਆਂ ਨੂੰ ਲੰਬੇ ਸਮੇਂ ਤੱਕ ਸਟ੍ਰਾਂਗ ਬਣਾਈ ਰੱਖਣ ਲਈ ਸਰੀਰ ਨੂੰ ਮੈਗਨੀਜ਼ ਦੀ ਬਹੁਤ ਜ਼ਰੂਰੀ ਹੁੰਦੀ ਹੈ। ਬਦਾਮ ਖਾਣ ਨਾਲ ਮਾਸਪੇਸ਼ੀਆਂ ਅਤੇ ਨਰਵ ਫੰਕਸ਼ਨ ਬਿਹਤਰ ਹੁੰਦਾ ਹੈ।
10. ਪ੍ਰੈਗਨੈਂਸੀ 'ਚ ਫਾਇਦੇਮੰਦ
ਪ੍ਰੈਗਨੈਂਸੀ ਦੌਰਾਨ ਭਿੱਜੇ ਹੋਏ ਬਦਾਮਾਂ ਦਾ ਸੇਵਨ ਮਾਂ ਅਤੇ ਬੱਚੇ ਦੋਹਾਂ ਦੀ ਸਿਹਤ ਲਈ ਫਾਇਦੇਮੰਦ ਰਹਿੰਦਾ ਹੈ। ਭਿੱਜੇ ਹੋਏ ਬਦਾਮਾਂ ਵਿਚ ਫੌਲਿਕ ਐਸਿਡ ਦੀ ਮਾਤਰਾ ਕੱਚੇ ਬਦਾਮ ਨਾਲੋਂ ਜ਼ਿਆਦਾ ਹੁੰਦੀ ਹੈ। ਗਰਭਵਤੀ ਔਰਤਾਂ ਲਈ ਇਸ ਦਾ ਸੇਵਨ ਨਿਊਰਲ ਟਿਊਬ ਵਿਚ ਹੋਣ ਵਾਲੇ ਡਿਫੈਕਟਸ ਤੋਂ ਮਾਂ ਦੇ ਸਰੀਰ ਨੂੰ ਬਚਾ ਕੇ ਰੱਖਦਾ ਹੈ।

ਇਹ ਵੀ ਪੜ੍ਹੋ- ਸਮੇਂ ਤੋਂ ਪਹਿਲਾਂ ‘ਚਿੱਟੇ’ ਹੋ ਰਹੇ ‘ਵਾਲਾਂ’ ਨੂੰ ਇਨ੍ਹਾਂ ਘਰੇਲੂ ਨੁਸਖਿਆਂ ਨਾਲ ਕਰੋ ਮੁੜ ਤੋਂ ‘ਕਾਲਾ’
11. ਬਲੱਡ ਸਰਕੂਲੇਸ਼ਨ
ਪੋਟਾਸ਼ੀਅਮ ਯੁਕਤ ਭਿੱਜੇ ਹੋਏ ਬਦਾਮ ਰੋਜ਼ਾਨਾ ਖਾਣ ਨਾਲ ਸਰੀਰ ਵਿਚ ਬਲੱਡ ਸਹੀ ਤਰੀਕੇ ਨਾਲ ਸਰਕੂਲੇਟ ਹੁੰਦਾ ਹੈ। ਬਲੱਡ ਸਰਕੂਲੇਸ਼ਨ ਦਾ ਸਹੀ ਤਰੀਕੇ ਨਾਲ ਕੰਮ ਕਰਨਾ ਸਰੀਰ ਦੇ ਸਾਰੇ ਹਿੱਸਿਆਂ ਵਿਚ ਆਕਸੀਜਨ ਠੀਕ ਤਰ੍ਹਾਂ ਪਹੁੰਚਦੀ ਹੈ। ਆਯੁਰਵੇਦ ਮੁਤਾਬਕ ਰੋਜ਼ਾਨਾ ਸਵੇਰੇ 5 ਬਦਾਮ ਭਿਓਂ ਕੇ ਖਾਣ ਨਾਲ ਯਾਦ ਸ਼ਕਤੀ ਮਜ਼ਬੂਤ ਹੁੰਦੀ ਹੈ।
12. ਭਾਰ ਘੱਟ
ਭਿੱਜੇ ਹੋਏ ਬਦਾਮਾਂ 'ਚ ਐਂਟੀਆਕਸੀਡੈਂਟ ਦਾ ਬਹੁਤ ਚੰਗਾ ਸਰੋਤ ਹੁੰਦਾ ਹੈ। ਇਹ ਭੁੱਖ ਨੂੰ ਮਹਿਸੂਸ ਨਹੀਂ ਹੋਣ ਦਿੰਦਾ ਅਤੇ ਵਾਧੂ ਫੈਟ ਨੂੰ ਘੱਟ ਕਰਨ 'ਚ ਮਦਦਗਾਰ ਹੁੰਦਾ ਹੈ।
13. ਯਾਦਦਾਸ਼ਤ ਤੇਜ਼ ਕਰੇ
ਬਦਾਮ ਯਾਦਦਾਸ਼ਤ ਨੂੰ ਬਿਹਤਰ ਬਣਾਉਣ ਦਾ ਕੰਮ ਕਰਦੇ ਹਨ। ਬੱਚੇ ਹੀ ਨਹੀਂ ਵੱਡਿਆਂ ਲਈ ਵੀ ਇਹ ਬਹੁਤ ਫਾਇਦੇਮੰਦ ਹੁੰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

Aarti dhillon

Content Editor

Related News