ਸ਼ਰਾਬ ਨਾਲ ਕਿਉਂ ਪਰੋਸਦੇ ਹਨ ਮੂੰਗਫਲੀ, ਕਾਰਨ ਜਾਣ ਤੁਹਾਡੇ ਉੱਡ ਜਾਣਗੇ ਹੋਸ਼!
Monday, Nov 17, 2025 - 07:22 PM (IST)
ਨਵੀਂ ਦਿੱਲੀ, (ਨੈਸ਼ਨਲ ਡੈਸਕ)- ਰੈਸਟੋਰੈਂਟਾਂ ਅਤੇ ਬਾਰਾਂ ਵਿੱਚ ਸ਼ਰਾਬ ਦੇ ਨਾਲ ਨਮਕੀਨ ਮੂੰਗਫਲੀ ਦੇ ਦਾਣੇ (Salted Peanuts)ਪਰੋਸਣ ਦਾ ਟ੍ਰੈਂਡ ਦਹਾਕਿਆਂ ਪੁਰਾਣਾ ਹੈ। ਸਮੇਂ ਦੇ ਨਾਲ ਸ਼ਰਾਬ ਦੇ ਕਈ ਰੁਝਾਨ ਸ਼ੂਰੁ ਹੋਏ ਅਤੇ ਖਤਮ ਹੋ ਗਏ, ਪਰ ਨਮਕ ਵਿੱਚ ਲਿਪਟੇ ਮੂੰਗਫਲੀ ਦੇ ਦਾਣੇ ਜ਼ਰੂਰ ਪਰੋਸੇ ਜਾਂਦੇ ਰਹੇ ਹਨ। ਦਰਅਸਲ, ਇਹ ਦਾਣੇ ਸਿਰਫ਼ ਸਵਾਦ ਵਧਾਉਣ ਲਈ ਨਹੀਂ ਹੁੰਦੇ। ਇਸ ਬਾਰੇ ਵਾਈਨ ਐਕਸਪਰਟਸ ਦਾ ਕਹਿਣਾ ਹੈ ਕਿ ਇਸ ਚਲਨ ਦੇ ਪਿੱਛੇ ਦਾ ਤਰਕ ਕੁਝ ਹੋਰ ਹੈ। ਇਹ ਸਿੱਧੇ ਤੌਰ 'ਤੇ ਬਾਰ-ਰੈਸਟੋਰੈਂਟ ਦੀ ਆਮਦਨ ਵਧਾਉਣ ਦਾ ਕੰਮ ਕਰਦਾ ਹੈ।
ਮਾਹਰਾਂ ਅਨੁਸਾਰ, ਇਹ ਪੰਜ ਮੁੱਖ ਕਾਰਨ ਹਨ ਜਿਨ੍ਹਾਂ ਕਰਕੇ ਸ਼ਰਾਬ ਦੇ ਨਾਲ ਨਮਕੀਨ ਮੂੰਗਫਲੀ ਪਰੋਸੀ ਜਾਂਦੀ ਹੈ:
ਪਿਆਸ ਨੂੰ ਵਧਾਉਣਾ : ਨਮਕੀਨ ਮੂੰਗਫਲੀ ਦੇ ਦਾਣਿਆਂ ਨੂੰ ਖਾਣ ਤੋਂ ਬਾਅਦ ਪਿਆਸ ਜ਼ਿਆਦਾ ਲੱਗਦੀ ਹੈ। ਪਿਆਸ ਲੱਗਣ 'ਤੇ ਗਾਹਕ ਜ਼ਿਆਦਾ ਪਾਣੀ ਅਤੇ ਜ਼ਿਆਦਾ ਸ਼ਰਾਬ ਆਰਡਰ ਕਰਦੇ ਹਨ। ਵਾਈਨ ਐਕਸਪਰਟ ਅਨੁਸਾਰ, ਜਿਵੇਂ-ਜਿਵੇਂ ਇਹ ਪਿਆਸ ਵਧਾਉਂਦਾ ਹੈ, ਗਾਹਕ ਉਵੇਂ-ਉਵੇਂ ਜ਼ਿਆਦਾ ਡ੍ਰਿੰਕ ਪੀਂਦੇ ਹਨ। ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਤੁਹਾਡੀ ਜੇਬ ਢਿੱਲੀ ਹੁੰਦੀ ਹੈ ਅਤੇ ਬਾਰ-ਰੈਸਟੋਰੈਂਟ ਦੀ ਕਮਾਈ ਵਿੱਚ ਵਾਧਾ ਹੁੰਦਾ ਹੈ।
ਹੈਂਗਓਵਰ ਦਾ ਅਸਰ ਘੱਟ ਕਰਨਾ : ਮੂੰਗਫਲੀ ਦੇ ਦਾਣੇ ਅਸਲ ਵਿੱਚ ਪ੍ਰੋਟੀਨ ਦਾ ਇੱਕ ਵੱਡਾ ਸਰੋਤ ਹੁੰਦੇ ਹਨ। ਇਸ ਵਿੱਚ ਸਿਹਤਮੰਦ (ਹੈਲਦੀ) ਫੈਟ ਵੀ ਹੁੰਦਾ ਹੈ। ਇਹ ਤੱਤ ਸਰੀਰ ਵਿੱਚ ਅਲਕੋਹਲ ਦੇ ਐਬਜ਼ੋਰਬਸ਼ਨ ਘੱਟ ਕਰਦੇ ਹਨ। ਸੌਖੇ ਸ਼ਬਦਾਂ ਵਿੱਚ, ਇਸ ਨਾਲ ਸਰੀਰ ਉੱਤੇ ਹੈਂਗਓਵਰ ਦਾ ਅਸਰ ਘੱਟ ਹੁੰਦਾ ਹੈ। ਇਸੇ ਕਾਰਨ ਬਾਰ ਜਾਂ ਰੈਸਟੋਰੈਂਟ ਇਸ ਨੂੰ ਪਰੋਸਣਾ ਕਦੇ ਨਹੀਂ ਭੁੱਲਦੇ।
ਭੁੱਖ ਵਧਾਉਣਾ : ਮੂੰਗਫਲੀ ਦੇ ਦਾਣਿਆਂ ਵਿੱਚ ਮੌਜੂਦ ਨਮਕ ਭੁੱਖ ਵਧਾਉਣ ਦਾ ਕੰਮ ਕਰਦਾ ਹੈ। ਇਸ ਕਾਰਨ ਸ਼ਰਾਬ ਦੇ ਨਾਲ ਖਾਣੇ ਦੇ ਆਰਡਰਾਂ ਦੀ ਗਿਣਤੀ ਵਧ ਜਾਂਦੀ ਹੈ। ਜਦੋਂ ਗਾਹਕ ਨਮਕੀਨ ਮੂੰਗਫਲੀ ਦੇ ਦਾਣੇ ਖਾਂਦਾ ਹੈ, ਤਾਂ ਭੁੱਖ ਵਧਦੀ ਹੈ ਅਤੇ ਉਹ ਪੀਣ ਵਾਲੀਆਂ ਚੀਜ਼ਾਂ ਦੇ ਨਾਲ-ਨਾਲ ਖਾਣੇ ਦੀਆਂ ਜ਼ਿਆਦਾ ਚੀਜ਼ਾਂ ਵੀ ਆਰਡਰ ਕਰਦਾ ਹੈ।
ਸਸਤਾ ਅਤੇ ਤਿਆਰ ਕਰਨਾ ਆਸਾਨ : ਬਾਰ ਜਾਂ ਰੈਸਟੋਰੈਂਟਾਂ ਲਈ, ਮੂੰਗਫਲੀ ਦੇ ਦਾਣੇ ਤਿਆਰ ਕਰਨਾ ਆਸਾਨ ਹੁੰਦਾ ਹੈ ਅਤੇ ਇਹ ਬਹੁਤ ਮਹਿੰਗਾ ਵੀ ਨਹੀਂ ਹੁੰਦਾ। ਇਸ ਨੂੰ ਆਸਾਨੀ ਨਾਲ ਉਪਲਬਧ ਕਰਾਇਆ ਜਾਂਦਾ ਹੈ। ਇਸ ਨੂੰ ਵੱਡੀ ਮਾਤਰਾ ਵਿੱਚ ਸਟੋਰ ਕਰਨਾ ਵੀ ਆਸਾਨ ਹੈ ਅਤੇ ਇੱਕ ਵਾਰ ਤਿਆਰ ਕਰਨ ਤੋਂ ਬਾਅਦ ਇਹ ਜਲਦੀ ਖਰਾਬ ਨਹੀਂ ਹੁੰਦਾ।
ਕਰੰਚੀ ਸੁਆਦ : ਨਮਕੀਨ ਮੂੰਗਫਲੀ ਦੇ ਦਾਣੇ ਖਾਣ ਵਿੱਚ ਕਰੰਚੀ ਲੱਗਦੇ ਹਨ ਅਤੇ ਲੋਕ ਸ਼ਰਾਬ ਦੇ ਨਾਲ ਇਸ ਦੇ ਸੁਆਦ ਨੂੰ ਬਿਹਤਰ ਮੰਨਦੇ ਹਨ। ਲੋਕਾਂ ਦੀ ਇਹ ਆਦਤ ਵੀ ਇਸ ਨੂੰ ਪਰੋਸਣ ਦਾ ਇੱਕ ਹੋਰ ਵੱਡਾ ਕਾਰਨ ਬਣ ਜਾਂਦੀ ਹੈ।
ਅੰਤ ਵਿੱਚ ਇਹੀ ਕਿਹਾ ਜਾ ਸਕਦਾ ਹੈ ਕਿ ਗਾਹਕ ਨੂੰ ਲੱਗਦਾ ਹੈ ਕਿ ਉਹ ਮੂੰਗਫਲੀ ਦੇ ਦਾਣੇ ਸਿਰਫ਼ ਆਪਣੇ ਸਵਾਦ ਨੂੰ ਵਧਾਉਣ ਲਈ ਖਾ ਰਿਹਾ ਹੈ, ਪਰ ਇਸ ਦਾ ਸਿੱਧਾ ਫਾਇਦਾ ਬਾਰਾਂ ਅਤੇ ਰੈਸਟੋਰੈਂਟਾਂ ਦੀ ਕਮਾਈ ਵਿੱਚ ਇਜ਼ਾਫਾ ਕਰਦਾ ਹੈ।
