28 ਫਰਵਰੀ ਨੂੰ ਸ਼ਿਓਮੀ ਪੇਸ਼ ਕਰੇਗੀ ਆਪਣਾ ਇਹ ਨਵਾਂ ਸਮਾਰਟਫੋਨ ਪ੍ਰੋਸੈਸਰ
Tuesday, Feb 21, 2017 - 01:26 PM (IST)
ਜਲੰਧਰ- ਚੀਨ ਦੀ ਸਮਾਰਟਫੋਨ ਕੰਪਨੀ ਸ਼ਿਓਮੀ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਨਵਾਂ ਪਾਇਨਕੋਨ ਪ੍ਰੋਸੈਸਰ ਨੂੰ ਪੇਸ਼ ਕਰੇਗੀ। ਆਧਿਕਾਰਕ ਇਨਵਾਈਟ ਮੁਤਾਬਕ ਇਸ ਨਵੀਂ ਟੈਕਨਾਲੋਜੀ ਵਾਲੇ ਪ੍ਰੋਸੈਸਰ ਨੂੰ ਕੰਪਨੀ 28ਫਰਵਰੀ ਨੂੰ ਭਾਰਤੀ ਸਮੇਂ ਮੁਤਾਬਕ 11.30 ਵਜੇ ਪੇਸ਼ ਕੀਤਾ ਜਾਵੇਗਾ। ਕੰਪਨੀ ਨੇ ਲਾਂਚ ਈਵੈਂਟ ਦੀ ਜਾਣਕਾਰੀ ਸੋਸ਼ਲ ਮੀਡੀਆ ਸਾਈਟ ਵੀਬੋ ''ਤੇ ਦਿੱਤੀ ਹੈ। ਜਾਣਕਾਰੀ ਮੁਤਾਬਕ ਇਹ ਲਾਂਚ ਈਵੇਂਟ ਚੀਨ ਦੀ ਰਾਜਧਾਨੀ ਬੀਜਿੰਗ ''ਚ ਆਯੋਜਿਤ ਕੀਤੀ ਜਾ ਰਹੀ ਹੈ ਗੌਰ ਕਰਨ ਵਾਲੀ ਗੱਲ ਹੈ ਕਿ ਪਿਛਲੇ ਕਈ ਦਿਨਾਂ ਤੋਂ ਸ਼ਿਓਮੀ ਦੁਆਰਾ ਪ੍ਰੋਸੈਸਰ ਬਣਾਏ ਜਾਣ ਦੀਆਂ ਖ਼ਬਰਾਂ ਆ ਰਹੀਆਂ ਸਨ।
ਸ਼ਿਓਮੀ ਮੀ 5ਸੀ ਪਾਇਨਕੋਨ ਪ੍ਰੋਸੈਸਰ ''ਤੇ ਚੱਲਣ ਵਾਲਾ ਕੰਪਨੀ ਦਾ ਪਹਿਲਾ ਸਮਾਰਟਫੋਨ ਹੋ ਸਕਦਾ ਹੈ। ਵਾਲ ਸਟ੍ਰੀਟ ਦੀ ਇਕ ਪੁਰਾਣੀ ਰਿਪੋਰਟ ''ਚ ਕਿਹਾ ਗਿਆ ਸੀ ਕਿ ਸ਼ਿਓਮੀ ਆਪਣੇ ਆਪ ਪ੍ਰੋਸੈਸਰ ਬਣਾ ਕੇ ਐੱਪਲ, ਸੈਮਸੰਗ ਅਤੇ ਹੁਵਾਵੇ ਵਰਗੀਆਂ ਕੰਪਨੀਆਂ ਨੂੰ ਚੁਣੌਤੀ ਦੇਵੇਗੀ।
ਸ਼ੁਰੂਆਤੀ ਲੀਕ ਦੇ ਆਧਾਰ ''ਤੇ ਕਿਹਾ ਜਾ ਸਕਦਾ ਹੈ ਕਿ ਕੰਪਨੀ ਦੋ ਪ੍ਰੋਸੈਸਰ ਲਾਂਚ ਕਰ ਸਕਦੀ ਹੈ। ਪਾਇਨਕੋਨ 1 ''ਚ ਆਕਟਾ-ਕੋਰ ਕਾਰਟੈਕਸ ਏ53 ਸੀ. ਪੀ. ਯੂ ਹੋਵੇਗਾ। ਪਾਇਨਕੋਨ 2 ''ਚ ਚਾਰ ਕਾਰਟੇਕਸ-ਏ73 ਅਤੇ ਚਾਰ ਕਾਰਟੇਕਸ-ਏ53 ਪ੍ਰੋਸੈਸਰ ਹੋਣਗੇ। ਜੀ. ਪੀ. ਯੂ ''ਤੇ ਹਾਲਤ ਸਾਫ਼ ਨਹੀਂ ਹੈ, ਪਰ ਚਿੱਪ ਨੂੰ 10ਐੱਨ. ਐੱਮ ਪ੍ਰਕਿਰਿਆ ਨਾਲ ਬਣਾਏ ਜਾਣ ਦੀ ਉਮੀਦ ਹੈ। ਇਸ ਨਵੇਂ ਪਾਇਨਕੋਨ ਪ੍ਰੋਸੈਸਰ ਨੂੰ ਸ਼ਾਓਮੀ ਦੇ ਅਗਲੇ ਫਲੈਗਸ਼ਿਪ ਸਮਾਰਟਫੋਨ ਮੀ 6 ''ਚ ਇਸਤੇਮਾਲ ਕੀਤੇ ਜਾਣ ਦੀ ਉਮੀਦ ਕਰ ਸਕਦੇ ਹਾਂ।
