ਪੰਜਾਬ : ਲਾਟਰੀ ਦਾ ਨਤੀਜਾ ਦੇਖ ਬੰਦੇ ਦੇ ਉੱਡੇ ਹੋਸ਼! ਪਿਲਾਉਣਾ ਪਿਆ ਨਿੰਬੂ ਪਾਣੀ, ਹੈਰਾਨ ਕਰੇਗੀ ਇਹ ਖ਼ਬਰ

Wednesday, Jul 08, 2026 - 01:50 PM (IST)

ਪੰਜਾਬ : ਲਾਟਰੀ ਦਾ ਨਤੀਜਾ ਦੇਖ ਬੰਦੇ ਦੇ ਉੱਡੇ ਹੋਸ਼! ਪਿਲਾਉਣਾ ਪਿਆ ਨਿੰਬੂ ਪਾਣੀ, ਹੈਰਾਨ ਕਰੇਗੀ ਇਹ ਖ਼ਬਰ

ਫਾਜ਼ਿਲਕਾ (ਸੁਨੀਲ ਨਾਗਪਾਲ) : ਫਾਜ਼ਿਲਕਾ 'ਚ ਇਕ ਵਿਅਕਤੀ ਨਾਗਾਲੈਂਡ ਸਟੇਟ ਲਾਟਰੀ ਦਾ ਇਕ ਕਰੋੜ ਰੁਪਏ ਦਾ ਇਨਾਮ ਜਿੱਤਣ ਤੋਂ ਸਿਰਫ ਇਕ ਨੰਬਰ ਨਾਲ ਖੁੰਝ ਗਿਆ। ਇਸ ਦਾ ਪਤਾ ਲੱਗਦੇ ਹੀ ਲਾਟਰੀ ਖ਼ਰੀਦਣ ਵਾਲੇ ਪਵਨ ਕੁਮਾਰ ਦੀ ਬੀ. ਪੀ. ਅਚਾਨਕ ਘੱਟ ਗਿਆ ਅਤੇ ਉਸ ਦੀ ਸਿਹਤ ਵਿਗੜ ਗਈ। ਇਸ ਤੋਂ ਬਾਅਦ ਲਾਟਰੀ ਵਿਕਰੇਤਾ ਨੇ ਤੁਰੰਤ ਉਨ੍ਹਾਂ ਨੂੰ ਨਿੰਬੂ ਪਾਣੀ ਅਤੇ ਕੋਲਡ ਡਰਿੰਕ ਪਿਲਾਈ। ਜਾਣਕਾਰੀ ਦਿੰਦੇ ਹੋਏ ਪਵਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਫਾਜ਼ਿਲਕਾ ਦੇ ਮਹਰਿਆਂ ਬਾਜ਼ਾਰ 'ਚ ਰੂਪ ਚੰਦ ਲਾਟਰੀ ਵਾਲਿਆਂ ਤੋਂ ਨਾਗਾਲੈਂਡ ਸਟੇਟ ਲਾਟਰੀ ਦਾ ਟਿਕਟ ਨੰਬਰ 61B 49531 ਖ਼ਰੀਦਿਆ ਸੀ।

ਇਹ ਵੀ ਪੜ੍ਹੋ : ਪੰਜਾਬ : ਮੁਫ਼ਤ ਕਣਕ ਲੈਣ ਵਾਲੇ ਲੱਖਾਂ ਰਾਸ਼ਨ ਕਾਰਡ ਧਾਰਕਾਂ ਨੂੰ ਰਾਹਤ, ਰਾਸ਼ਨ ਡਿਪੂਆਂ 'ਤੇ...

ਲਾਟਰੀ ਦਾ ਨਤੀਜਾ ਬੀਤੀ ਰਾਤ 8 ਵਜੇ ਐਲਾਨਿਆ ਗਿਆ। ਅੱਜ ਸਵੇਰੇ ਜਦੋਂ ਉਹ ਆਪਣੀ ਟਿਕਟਾ ਦਾ ਨੰਬਰ ਮਿਲਾਉਣ ਲਈ ਰੂਪ ਲਾਟਰੀ ਦੀ ਦੁਕਾਨ 'ਤੇ ਪੁੱਜੇ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦਾ ਟਿਕਟ ਇਕ ਨੰਬਰ ਤੋਂ ਇਕ ਕਰੋੜ ਰੁਪਏ ਦੇ ਇਨਾਮ ਤੋਂ ਖੁੰਝ ਗਿਆ ਹੈ। ਉਨ੍ਹਾਂ ਕੋਲ ਟਿਕਟ ਨੰਬਰ 61B 49531 ਸੀ, ਜਦੋਂ ਕਿ 41B 49531 'ਤੇ ਇਕ ਕਰੋੜ ਰੁਪਏ ਦਾ ਇਨਾਮ ਨਿਕਲਿਆ ਸੀ। ਇਹ ਦੇਖ ਕੇ ਪਵਨ ਕੁਮਾਰ ਦੀ ਧੜਕਣ ਵੱਧ ਗਈ ਅਤੇ ਉਨ੍ਹਾਂ ਦਾ ਬੀ. ਪੀ. ਅਚਾਨਕ ਘੱਟ ਗਿਆ।

ਇਹ ਵੀ ਪੜ੍ਹੋ : ਪੰਜਾਬ ਦੇ ਮੁਲਾਜ਼ਮਾਂ ਨੂੰ ਡੀ. ਏ. ਅਤੇ ਏਰੀਅਰ ਕਦੋਂ ਮਿਲੇਗਾ? ਪੰਜਾਬ-ਹਰਿਆਣਾ ਹਾਈਕੋਰਟ ਨੇ ਦਿੱਤੀ ਨਵੀਂ ਤਾਰੀਖ਼

ਉਨ੍ਹਾਂ ਦੀ ਸਿਹਤ ਵਿਗੜਦੀ ਦੇਖ ਕੇ ਲਾਟਰੀ ਵਿਕਰੇਤਾ ਨੇ ਤੁਰੰਤ ਉਨ੍ਹਾਂ ਨੂੰ ਨਿੰਬੂ ਪਾਣੀ ਪਿਲਾਇਆ ਅਤੇ ਬਿਠਾ ਕੇ ਹੌਂਸਲਾ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਦੀ ਸਿਹਤ 'ਚ ਸੁਧਾਰ ਹੋਇਆ। ਲਾਟਰੀ ਵਿਕਰੇਤਾ ਨੇ ਪਵਨ ਕੁਮਾਰ ਨੂੰ ਹੌਂਸਲਾ ਦਿੰਦੇ ਹੋਏ ਕਿਹਾ ਕਿ ਜੇਕਰ ਅੱਜ ਕਿਸਮਤ ਇਕ ਕਰੋੜ ਦੇ ਕਰੀਬ ਆ ਕੇ ਖੁੰਝ ਗਈ ਹੈ ਤਾਂ ਆਉਣ ਵਾਲੇ ਸਮੇਂ 'ਚ ਉਹ ਹੋਰ ਲਾਟਰੀ ਟਿਕਟਾਂ 'ਚ ਵੀ ਆਪਣੀ ਕਿਸਮਤ ਅਜ਼ਮਾ ਸਕਦੇ ਹਨ। ਪਵਨ ਕੁਮਾਰ ਨੂੰ ਇਕ ਅੰਕ ਤੋਂ ਇਨਾਮ ਖੁੰਝਣ ਦੇ ਬਾਵਜੂਦ 10 ਹਜ਼ਾਰ ਰੁਪਏ ਦਾ ਇਨਾਮ ਵੀ ਦਿੱਤਾ ਗਿਆ। ਨਾਲ ਹੀ ਉਨ੍ਹਾਂ ਨੂੰ 7 ਕਰੋੜ ਰੁਪਏ ਦਾ ਰੱਖੜੀ ਬੰਪਰ ਦਾ ਇਕ ਨਵਾਂ ਟਿਕਟ ਵੀ ਦਿੱਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e

 


author

Babita

Content Editor

Related News