ਬਠਿੰਡਾ ''ਚ ਜਾਸੂਸੀ ਕੈਮਰਾ ਮਾਮਲੇ ''ਚ ਨਵਾਂ ਮੋੜ : ਮੁੱਖ ਦੋਸ਼ੀ ''ਨਿੰਬੂ'' ਤੋਂ IB ਕਰੇਗੀ ਪੁੱਛਗਿੱਛ

Thursday, Jul 09, 2026 - 03:25 PM (IST)

ਬਠਿੰਡਾ ''ਚ ਜਾਸੂਸੀ ਕੈਮਰਾ ਮਾਮਲੇ ''ਚ ਨਵਾਂ ਮੋੜ : ਮੁੱਖ ਦੋਸ਼ੀ ''ਨਿੰਬੂ'' ਤੋਂ IB ਕਰੇਗੀ ਪੁੱਛਗਿੱਛ

ਬਠਿੰਡਾ (ਵਿਜੇ ਵਰਮਾ) : ਇੱਥੇ ਮਲੋਟ ਰੋਡ 'ਤੇ ਮਿਲੇ ਕਥਿਤ ਜਾਸੂਸੀ ਕੈਮਰਾ ਮਾਮਲੇ ਦੀ ਜਾਂਚ ਹੋਰ ਵੀ ਗੰਭੀਰ ਹੁੰਦੀ ਜਾ ਰਹੀ ਹੈ। ਥਾਣਾ ਥਰਮਲ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁੱਖ ਦੋਸ਼ੀ 'ਨਿੰਬੂ' ਤੋਂ ਹੁਣ ਖ਼ੁਫ਼ੀਆ ਏਜੰਸੀ (ਆਈ. ਬੀ.) ਵੀ ਪੁੱਛਗਿੱਛ ਕਰੇਗੀ। ਇਸ ਦੇ ਨਾਲ ਹੀ ਪੁਲਸ ਚੌਥੇ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਸੂਤਰਾਂ ਅਨੁਸਾਰ ਦੋ ਦਿਨ ਦੇ ਪੁਲਸ ਰਿਮਾਂਡ 'ਤੇ ਚੱਲ ਰਹੇ ਦੋਸ਼ੀ 'ਨਿੰਬੂ' ਨੇ ਪੁੱਛਗਿੱਛ ਦੌਰਾਨ ਕਈ ਅਹਿਮ ਖ਼ੁਲਾਸੇ ਕੀਤੇ ਹਨ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਆਪਣੇ ਇੱਕ ਹੋਰ ਸਾਥੀ ਬਾਰੇ ਵੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ, ਜਿਸ ਦੇ ਆਧਾਰ 'ਤੇ ਪੁਲਸ ਉਸ ਦੀ ਭਾਲ 'ਚ ਜੁੱਟੀ ਹੋਈ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਮੁਲਾਜ਼ਮਾਂ ਨੂੰ ਡੀ. ਏ. ਅਤੇ ਏਰੀਅਰ ਕਦੋਂ ਮਿਲੇਗਾ? ਪੰਜਾਬ-ਹਰਿਆਣਾ ਹਾਈਕੋਰਟ ਨੇ ਦਿੱਤੀ ਨਵੀਂ ਤਾਰੀਖ਼
ਸੂਤਰਾਂ ਦਾ ਕਹਿਣਾ ਹੈ ਕਿ ਆਈ. ਬੀ. ਦੀ ਟੀਮ ਦੋਸ਼ੀ ਤੋਂ ਉਸ ਦੇ ਸਰਹੱਦ ਪਾਰ ਸੰਭਾਵਿਤ ਸੰਪਰਕਾਂ, ਕੈਮਰੇ ਲਗਾਉਣ ਦੀ ਪੂਰੀ ਸਾਜ਼ਿਸ਼, ਇਸ 'ਚ ਸ਼ਾਮਲ ਲੋਕਾਂ ਦੀ ਭੂਮਿਕਾ ਅਤੇ ਉਸ ਨੂੰ ਮਿਲੀ ਕਥਿਤ ਮਦਦ ਬਾਰੇ ਡੂੰਘਾਈ ਨਾਲ ਪੁੱਛਗਿੱਛ ਕਰੇਗੀ। ਹਾਲਾਂਕਿ ਵੀਰਵਾਰ ਦੁਪਹਿਰ ਤੱਕ ਆਈ. ਬੀ. ਦੀ ਟੀਮ ਥਾਣੇ ਨਹੀਂ ਪਹੁੰਚੀ ਸੀ ਪਰ ਜਲਦੀ ਹੀ ਪੁੱਛਗਿੱਛ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਜਾਂਚ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਦੋ ਦੋਸ਼ੀਆਂ ਤੋਂ ਪੁੱਛਗਿੱਛ ਦੌਰਾਨ ਪੁਲਸ ਨੂੰ ਮੁੱਖ ਦੋਸ਼ੀ 'ਨਿੰਬੂ' ਤੱਕ ਪਹੁੰਚਣ ਦੇ ਸੁਰਾਗ ਮਿਲੇ ਸਨ।

ਇਹ ਵੀ ਪੜ੍ਹੋ : ਚੰਨੀ ਦੇ ਗਿਲੇ-ਸ਼ਿਕਵਿਆਂ 'ਤੇ ਪਹਿਲੀ ਵਾਰ ਖੁੱਲ੍ਹ ਕੇ ਬੋਲੇ ਰਾਜਾ ਵੜਿੰਗ, ਪੜ੍ਹੋ ਕੀ ਦਿੱਤਾ ਬਿਆਨ

ਹੁਣ 'ਨਿੰਬੂ' ਦੀ ਗ੍ਰਿਫ਼ਤਾਰੀ ਤੋਂ ਬਾਅਦ ਚੌਥੇ ਦੋਸ਼ੀ ਦੀ ਭੂਮਿਕਾ ਵੀ ਸਾਹਮਣੇ ਆ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਚੌਥਾ ਦੋਸ਼ੀ ਕਾਬੂ ਆਉਣ ਤੋਂ ਬਾਅਦ ਪੂਰੇ ਨੈੱਟਵਰਕ ਅਤੇ ਮਾਮਲੇ ਦੀ ਤਸਵੀਰ ਹੋਰ ਸਪੱਸ਼ਟ ਹੋ ਸਕਦੀ ਹੈ। ਉੱਧਰ ਪੁਲਸ ਦੇ ਸੀਨੀਅਰ ਅਧਿਕਾਰੀ ਇਸ ਮਾਮਲੇ 'ਤੇ ਫਿਲਹਾਲ ਕੋਈ ਅਧਿਕਾਰਿਕ ਟਿੱਪਣੀ ਕਰਨ ਤੋਂ ਬਚ ਰਹੇ ਹਨ। ਸੂਤਰਾਂ ਮੁਤਾਬਕ ਪੁਲਸ ਦਾ ਮੰਨਣਾ ਹੈ ਕਿ ਚੌਥੇ ਦੋਸ਼ੀ ਦੀ ਗ੍ਰਿਫ਼ਤਾਰੀ ਅਤੇ ਜਾਂਚ ਪੂਰੀ ਹੋਣ ਤੱਕ ਮਾਮਲੇ ਨਾਲ ਜੁੜੀ ਸੰਵੇਦਨਸ਼ੀਲ ਜਾਣਕਾਰੀ ਜਨਤਕ ਨਹੀਂ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
 


author

Babita

Content Editor

Related News