ਸ਼ੱਕੀ ਹਾਲਾਤ ''ਚ ਘੁੰਮ ਰਹੇ ਨੌਜਵਾਨ ਤੋਂ ਪੁੱਛਗਿੱਛ ਕੀਤੀ ਤਾਂ ਪਰਨਾ ਪਾ ਕੇ ਆਪਣਾ ਹੀ ਗਲਾ ਘੁੱਟਣ ਦੀ ਕੀਤੀ ਕੋਸ਼ਿਸ਼

Monday, Jul 13, 2026 - 10:59 AM (IST)

ਸ਼ੱਕੀ ਹਾਲਾਤ ''ਚ ਘੁੰਮ ਰਹੇ ਨੌਜਵਾਨ ਤੋਂ ਪੁੱਛਗਿੱਛ ਕੀਤੀ ਤਾਂ ਪਰਨਾ ਪਾ ਕੇ ਆਪਣਾ ਹੀ ਗਲਾ ਘੁੱਟਣ ਦੀ ਕੀਤੀ ਕੋਸ਼ਿਸ਼

ਜਲੰਧਰ (ਸ. ਹ.)-ਕਚਹਿਰੀ ਚੌਕ ਨੇੜੇ ਸ਼ੱਕੀ ਹਾਲਾਤ ਵਿਚ ਘੁੰਮ ਰਹੇ ਨੌਜਵਾਨ ਤੋਂ ਪੁੱਛਗਿੱਛ ਕਰਨ ’ਤੇ ਭੜਕੇ ਨੌਜਵਾਨ ਨੇ ਪਰਨਾ ਪਾ ਕੇ ਆਪਣਾ ਹੀ ਗਲਾ ਘੁੱਟਣਾ ਸ਼ੁਰੂ ਕਰ ਦਿੱਤਾ। ਪੁਲਸ ਮੁਲਾਜ਼ਮਾਂ ਨੇ ਉਸ ਨੂੰ ਰੋਕਿਆ ਤਾਂ ਉਸ ਨੇ ਹੱਥ-ਪੈਰ ਮਾਰਨੇ ਸ਼ੁਰੂ ਕਰ ਦਿੱਤੇ, ਜਿਸ ਨਾਲ ਪੁਲਸ ਮੁਲਾਜ਼ਮ ਦੀ ਵਰਦੀ ਦਾ ਬੈਚ ਉਤਰ ਗਿਆ।

ਪੁਲਸ ਮੁਲਾਜ਼ਮਾਂ ਮੁਤਾਬਕ ਉਹ ਗੱਡੀ 'ਚ ਪੈਟਰੋਲਿੰਗ ਕਰਦੇ ਜਾ ਰਹੇ ਸੀ। ਕਚਹਿਰੀ ਚੌਕ ਨੇੜੇ ਇਕ ਨੌਜਵਾਨ ਨੂੰ ਸੜਕ 'ਤੇ ਕੁਝ ਲੱਭਦਿਆਂ ਵੇਖਿਆ। ਸ਼ੱਕ ਹੋਣ ’ਤੇ ਉਨ੍ਹਾਂ ਗੱਡੀ ਖੜ੍ਹੀ ਕਰਕੇ ਉਸ ਦੀਆਂ ਸਰਗਰਮੀਆਂ 'ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਜਦੋਂ ਉਹ ਨੌਜਵਾਨ ਨੇੜੇ ਪਹੁੰਚੇ ਅਤੇ ਉਸ ਤੋਂ ਆਈ. ਡੀ. ਕਾਰਡ ਮੰਗਿਆ ਜੋ ਉਹ ਨਹੀਂ ਵਿਖਾ ਸਕਿਆ। ਪੁੱਛਣ ’ਤੇ ਨੌਜਵਾਨ ਨੇ ਕਿਹਾ ਕਿ ਉਹ ਪੁੱਡਾ ਕੰਪਲੈਕਸ ਵਿਚ ਕੰਮ ਕਰਦਾ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਭਾਰੀ ਮੀਂਹ ਦੀ ਚਿਤਾਵਨੀ! 16 ਜ਼ਿਲ੍ਹਿਆਂ ਲਈ ਮੌਸਮ ਵਿਭਾਗ ਦਾ Alert ਜਾਰੀ

ਪੁਲਸ ਕਰਾਸ ਚੈੱਕ ਕਰਨ ਲਈ ਉਸ ਨੂੰ ਜਿਵੇਂ ਹੀ ਪੁੱਡਾ ਕੰਪਲੈਕਸ ਲੈ ਕੇ ਗਈ ਤਾਂ ਉੱਥੇ ਜਾ ਕੇ ਉਸ ਨੇ ਹੰਗਾਮਾ ਸ਼ੁਰੂ ਕਰ ਦਿੱਤਾ ਅਤੇ ਪਰਨਾ ਪਾ ਕੇ ਆਪਣਾ ਹੀ ਗਲਾ ਘੁੱਟਣ ਦੀ ਕੋਸ਼ਿਸ਼ ਕਰਨ ਲੱਗਾ। ਪੁਲਸ ਮੁਲਾਜ਼ਮਾਂ ਨੇ ਉਸ ਨੂੰ ਰੋਕਣਾ ਚਾਹਿਆ ਤਾਂ ਨੌਜਵਾਨ ਨੇ ਹੱਥ-ਪੈਰ ਮਾਰਨੇ ਸ਼ੁਰੂ ਕਰ ਦਿੱਤੇ, ਜਿਸ ਕਾਰਨ ਪੁਲਸ ਮੁਲਾਜ਼ਮ ਕਮਲਜੀਤ ਸਿੰਘ ਦੀ ਵਰਦੀ ਦਾ ਬੈਚ ਉਤਰ ਗਿਆ। ਨੌਜਵਾਨ ਨੂੰ ਥਾਣਾ ਨਵੀਂ ਬਾਰਾਦਰੀ ਵਿਚ ਲਿਜਾ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਇਨ੍ਹਾਂ ਵਾਹਨਾਂ ਦੀ ਪਿੰਡਾਂ 'ਚ ਐਂਟਰੀ ਬੈਨ! ਪੰਚਾਇਤ ਨੇ ਜਾਰੀ ਕੀਤਾ ਅਨੋਖਾ ਫਰਮਾਨ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News