19 ਜੁਲਾਈ ਤੱਕ ਮਾਨਸੂਨ ਦਾ ਕਹਿਰ; ਪੰਜਾਬ, ਹਰਿਆਣਾ ਤੇ ਦਿੱਲੀ ’ਚ ਮੀਂਹ ਨੂੰ ਲੈ ਕੇ IMD ਨੇ ਕਰ ''ਤੀ ਇਹ ਭਵਿੱਖਬਾਣੀ

Wednesday, Jul 15, 2026 - 07:29 AM (IST)

19 ਜੁਲਾਈ ਤੱਕ ਮਾਨਸੂਨ ਦਾ ਕਹਿਰ; ਪੰਜਾਬ, ਹਰਿਆਣਾ ਤੇ ਦਿੱਲੀ ’ਚ ਮੀਂਹ ਨੂੰ ਲੈ ਕੇ IMD ਨੇ ਕਰ ''ਤੀ ਇਹ ਭਵਿੱਖਬਾਣੀ

ਪੰਚਕੂਲਾ (ਏਜੰਸੀ) - ਭਾਰਤੀ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਦੱਖਣ-ਪੱਛਮੀ ਮਾਨਸੂਨ ਉੱਤਰ-ਪੱਛਮੀ ਭਾਰਤ ’ਚ ਸਰਗਰਮ ਰਹੇਗਾ। ਜਿਸ ਨੂੰ ਦੇਖਦੇ ਹੋਏ ਮੌਸਮ ਵਿਭਾਗ ਅਨੁਸਾਰ 19 ਜੁਲਾਈ ਤੱਕ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ ’ਚ ਰੁਕ-ਰੁਕ ਕੇ ਮੀਂਹ ਪੈਣ ਦੀ ਉਮੀਦ ਹੈ। ਵਿਭਾਗ ਨੇ ਖੇਤਰ ਦੇ ਕਈ ਹਿੱਸਿਆਂ ’ਚ ਬੱਦਲ ਗਰਜਣ, ਤੇਜ਼ ਹਵਾਵਾਂ ਚੱਲਣ ਤੇ ਬਿਜਲੀ ਡਿੱਗਣ ਦੀ ਚਿਤਾਵਨੀ ਵੀ ਦਿੱਤੀ ਹੈ। ਇਸ ਹਫ਼ਤੇ ਦੇ ਅਖੀਰ ’ਚ ਪਹਾੜੀ ਸੂਬਿਆਂ ’ਚ ਭਾਰੀ ਮੀਂਹ ਪੈਣ ਦੀ ਉਮੀਦ ਜਤਾਈ ਜਾ ਰਹੀ ਹੈ।

ਪੜ੍ਹੋ ਇਹ ਵੀ - ਕਰੋੜਾਂ ਵਾਹਨ ਚਾਲਕਾਂ ਨੂੰ ਵੱਡੀ ਖ਼ੁਸ਼ਖ਼ਬਰੀ! ਦੇਸ਼ ਭਰ 'ਚ ਬੰਦ ਹੋਣਗੇ 80 ਤੋਂ ਵੱਧ ਟੋਲ ਪਲਾਜ਼ੇ

ਦੂਜੇ ਪਾਸੇ ਰਾਸ਼ਟਰੀ ਭਵਿੱਖਬਾਣੀ ਕੇਂਦਰ ਅਨੁਸਾਰ 19 ਜੁਲਾਈ ਤੱਕ ਹਰਿਆਣਾ, ਚੰਡੀਗੜ੍ਹ, ਦਿੱਲੀ ਤੇ ਪੰਜਾਬ ’ਚ ਕਿਤੇ-ਕਿਤੇ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਪਹਾੜੀ ਖੇਤਰਾਂ ’ਚ ਮੀਂਹ ਜ਼ਿਆਦਾ ਪਵੇਗਾ। ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਲੱਦਾਖ, ਗਿਲਗਿਤ-ਬਾਲਤਿਸਤਾਨ ਤੇ ਮੁਜ਼ੱਫਰਾਬਾਦ ’ਚ 17 ਜੁਲਾਈ ਤਕ ਮੀਂਹ ਪੈਣ ਦੀ ਸੰਭਾਵਨਾ ਹੈ। 18-19 ਜੁਲਾਈ ਨੂੰ ਵਿਆਪਕ ਬਾਰਿਸ਼ ਹੋਣ ਦੀ ਉਮੀਦ ਹੈ। ਉੱਤਰਾਖੰਡ ’ਚ ਵੀ 19 ਜੁਲਾਈ ਤਕ ਵਿਆਪਕ ਬਾਰਿਸ਼ ਹੋ ਸਕਦੀ ਹੈ। ਇਸ ਲਈ ਇਨ੍ਹੀਂ ਦਿੱਲੀ ਬਹੁਤ ਜ਼ਰੂਰੀ ਕੰਮ ਹੋਣ 'ਤੇ ਹੀ ਘਰਾਂ ਵਿਚੋਂ ਬਾਹਰ ਨਿਕਲਣ ਦੀ ਅਪੀਲ ਹੈ।

ਪੜ੍ਹੋ ਇਹ ਵੀ - ਬੇਗਾਨੀ ਜਨਾਨੀ ਦੇ ਪਿਆਰ 'ਚ ਪਤੀ ਨੇ ਚੜ੍ਹਾ'ਤਾ ਚੰਨ! ਮਾਰ 'ਤੀ ਘਰਵਾਲੀ, ਫ਼ਿਰ ਲਾਸ਼ ਨਾਲ ਜੋ ਕੀਤਾ...

ਮਹਾਰਾਸ਼ਟਰ ’ਚ 6 ਦਿਨਾਂ ਦੌਰਾਨ ਮੀਂਹ ਨਾਲ ਸਬੰਧਤ ਘਟਨਾਵਾਂ ’ਚ 12 ਦੀ ਮੌਤ
ਰਾਜ ਆਫ਼ਤ ਪ੍ਰਬੰਧਨ ਅਥਾਰਟੀ ਨੇ ਮੰਗਲਵਾਰ ਕਿਹਾ ਕਿ ਮਹਾਰਾਸ਼ਟਰ ’ਚ ਪਿਛਲੇ 6 ਦਿਨਾਂ ਦੌਰਾਨ ਮੀਂਹ ਅਤੇ ਮੌਸਮ ਨਾਲ ਸਬੰਧਤ ਘਟਨਾਵਾਂ ’ਚ 12 ਵਿਅਕਤੀਆਂ ਦੀ ਮੌਤ ਹੋ ਗਈ ਅਤੇ 21 ਹੋਰ ਲੋਕ ਜ਼ਖਮੀ ਹੋ ਗਏ। ਇਸ ਦੌਰਾਨ ਪੁਣੇ ਜ਼ਿਲ੍ਹੇ ਦਾ ਮੋਸ਼ੀ ਖੇਤਰ ਸਭ ਤੋਂ ਵੱਧ ਪ੍ਰਭਾਵਿਤ ਹੋਇਆ, ਜਿੱਥੇ ਇਕ ਇਮਾਰਤ ਡਿੱਗਣ ਨਾਲ 9 ਵਿਅਕਤੀਆਂ ਦੀ ਮੌਤ ਹੋ ਗਈ ਤੇ 9 ਹੀ ਜ਼ਖਮੀ ਹੋ ਗਏ।

ਪੜ੍ਹੋ ਇਹ ਵੀ - ਅਚਾਨਕ ਬੰਦ ਹੋਈ Lift! ਅੰਦਰ ਫਸ ਗਈਆਂ 4 ਕੁੜੀਆਂ, ਡਰ ਲੱਗਣ 'ਤੇ ਕੀਤਾ ਹਨੂੰਮਾਨ ਚਾਲੀਸਾ ਦਾ ਪਾਠ, ਫ਼ਿਰ...

ਅਰੁਣਾਚਲ ਪ੍ਰਦੇਸ਼ ’ਚ 84 ਮੀਟਰ ਲੰਬਾ ਪੁਲ ਰੁੜ੍ਹਿਆ, 8 ਪਿੰਡਾਂ ਨਾਲ ਸੰਪਰਕ ਟੁੱਟਿਆ
ਅਰੁਣਾਚਲ ਪ੍ਰਦੇਸ਼ ’ਚ ਹੜ੍ਹਾਂ ਕਾਰਨ ਕਰਾ ਦਾਦੀ ਜ਼ਿਲ੍ਹੇ ਵਿਚ ਕੁਮੇ ਨਦੀ ਉੱਤੇ 84 ਮੀਟਰ ਲੰਬਾ ਪੁਲ ਰੁੜ੍ਹ ਗਿਆ। ਇਸ ਤੋਂ ਬਾਅਦ 8 ਪਿੰਡ ਬਾਕੀ ਸੂਬੇ ਨਾਲੋਂ ਪੂਰੀ ਤਰ੍ਹਾਂ ਕੱਟੇ ਗਏ। ਸੂਬੇ ਵਿਚ ਮੀਂਹ ਕਾਰਨ ਆਏ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਹੁਣ ਤੱਕ 7 ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ 29 ਜ਼ਖਮੀ ਹੋਏ ਹਨ। 26 ਜ਼ਿਲ੍ਹਿਆਂ ਦੇ 425 ਪਿੰਡਾਂ ’ਚ ਰਹਿਣ ਵਾਲੇ 97182 ਲੋਕ ਪ੍ਰਭਾਵਿਤ ਹੋਏ ਹਨ।

ਪੜ੍ਹੋ ਇਹ ਵੀ - ਅਗਲੇ 4 ਦਿਨ ਖ਼ਤਰਨਾਕ! ਮੌਸਮ ਵਿਭਾਗ ਵਲੋਂ 18 ਸੂਬਿਆਂ 'ਚ ਬਹੁਤ ਭਾਰੀ ਮੀਂਹ ਦਾ ਅਲਰਟ ਜਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News