ਪੰਜਾਬ ਭਾਜਪਾ ਨੂੰ 20 ਜੁਲਾਈ ਤੱਕ ਮਿਲ ਜਾਵੇਗਾ ਨਵਾਂ ਇੰਚਾਰਜ! ਅਮਿਤ ਸ਼ਾਹ ਦੇ ਭਰੋਸੇਮੰਦ ਨੂੰ ਮਿਲ ਸਕਦੀ ‘ਜ਼ਿੰਮੇਵਾਰੀ’

Thursday, Jul 09, 2026 - 08:44 AM (IST)

ਪੰਜਾਬ ਭਾਜਪਾ ਨੂੰ 20 ਜੁਲਾਈ ਤੱਕ ਮਿਲ ਜਾਵੇਗਾ ਨਵਾਂ ਇੰਚਾਰਜ! ਅਮਿਤ ਸ਼ਾਹ ਦੇ ਭਰੋਸੇਮੰਦ ਨੂੰ ਮਿਲ ਸਕਦੀ ‘ਜ਼ਿੰਮੇਵਾਰੀ’

ਚੰਡੀਗੜ੍ਹ (ਹਰੀਸ਼ਚੰਦਰ) – ਕਰੀਬ 13 ਮਹੀਨਿਆਂ ਤੋਂ ਬਿਨਾਂ ਸੂਬਾ ਇੰਚਾਰਜ ਦੇ ਚੱਲ ਰਹੀ ਪੰਜਾਬ ਭਾਜਪਾ ਨੂੰ ਨਵਾਂ ਇੰਚਾਰਜ ਮਿਲਣ ਵਿਚ ਹੁਣ ਹੋਰ ਇੰਤਜ਼ਾਰ ਨਹੀਂ ਕਰਨਾ ਪਵੇਗਾ। ਪਾਰਟੀ ਸੂਤਰਾਂ ਦੀ ਮੰਨੀਏ ਤਾਂ 20 ਜੁਲਾਈ ਤੱਕ ਪੰਜਾਬ ਨੂੰ ਨਵਾਂ ਭਾਜਪਾ ਇੰਚਾਰਜ ਮਿਲ ਜਾਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਸਾਲ 12 ਜੂਨ ਨੂੰ ਅਹਿਮਦਾਬਾਦ ਤੋਂ ਲੰਡਨ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਦੇ ਹਾਦਸਾਗ੍ਰਸਤ ਹੋਣ ਕਾਰਨ ਤਤਕਾਲੀ ਪੰਜਾਬ ਭਾਜਪਾ ਇੰਚਾਰਜ ਵਿਜੇ ਰੂਪਾਨੀ ਦਾ ਦਿਹਾਂਤ ਹੋ ਗਿਆ ਸੀ। ਉਹ ਗੁਜਰਾਤ ਦੇ ਮੁੱਖ ਮੰਤਰੀ ਵੀ ਰਹਿ ਚੁੱਕੇ ਸਨ। ਸਤੰਬਰ 2022 ਵਿਚ ਰੂਪਾਨੀ ਪੰਜਾਬ ਭਾਜਪਾ ਦੇ ਇੰਚਾਰਜ ਬਣਾਏ ਗਏ ਸਨ।

ਪੜ੍ਹੋ ਇਹ ਵੀ - ਭਾਰੀ ਮੀਂਹ ਨੇ ਮਚਾ 'ਤੀ ਤਬਾਹੀ, ਹੜ੍ਹ ਕਾਰਨ ਪਤਾਲਗੰਗਾ ਨਦੀ 'ਚ ਰੁੜ੍ਹੇ 3000 ਗੈਸ ਸਿਲੰਡਰ, ਵੀਡੀਓ ਵਾਇਰਲ

ਰੂਪਾਨੀ ਦੇ ਦਿਹਾਂਤ ਤੋਂ ਬਾਅਦ ਪੰਜਾਬ ਭਾਜਪਾ ਬਿਨਾਂ ਇੰਚਾਰਜ ਦੇ ਹੀ ਕੰਮ ਚਲਾ ਰਹੀ ਹੈ। ਭਾਜਪਾ ਦੇ ਇਕ ਰਾਸ਼ਟਰੀ ਆਗੂ ਨੇ ਦੱਸਿਆ ਕਿ ਪਾਰਟੀ ਦੇ ਨਵੇਂ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਅਗਲੇ 10 ਦਿਨਾਂ ਵਿਚ ਆਪਣੀ ਨਵੀਂ ਟੀਮ ਦਾ ਐਲਾਨ ਕਰ ਦੇਣਗੇ। ਇਸ ਤੋਂ ਬਾਅਦ ਹੀ ਸੂਬਿਆਂ ਵਿਚ ਨਵੇਂ ਇੰਚਾਰਜ ਲਾਏ ਜਾ ਸਕਣਗੇ। ਨਬੀਨ ਦੀ ਟੀਮ ਵਿਚੋਂ ਕਿਸੇ ਸੀਨੀਅਰ ਆਗੂ ਨੂੰ ਪੰਜਾਬ ’ਚ ਇੰਚਾਰਜ ਲਾਇਆ ਜਾਵੇਗਾ। ਇਸ ਸਬੰਧ ਵਿਚ ਇਕ ਸੀਨੀਅਰ ਭਾਜਪਾ ਆਗੂ ਨੇ ਦੱਸਿਆ ਕਿ ਇੰਚਾਰਜ ਦੇ ਅਹੁਦੇ ’ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪਸੰਦ ਦੇ ਰਾਸ਼ਟਰੀ ਅਹੁਦੇਦਾਰ ਨੂੰ ਨਿਯੁਕਤ ਕੀਤਾ ਜਾਵੇਗਾ। ਕਿਉਂਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿਚ ਸਿਰਫ਼ 6-7 ਮਹੀਨੇ ਹੀ ਬਾਕੀ ਰਹਿ ਗਏ ਹਨ, ਇਸ ਲਈ ਅਜਿਹੇ ਆਗੂ ਨੂੰ ਜ਼ਿੰਮੇਵਾਰੀ ਸੌਂਪੀ ਜਾਵੇਗੀ, ਜਿਸ ਕੋਲ ਚੋਣਾਂ ਦਾ ਵਿਆਪਕ ਤਜ਼ਰਬਾ ਹੋਵੇ।

ਪੜ੍ਹੋ ਇਹ ਵੀ - ਡਿਲੀਵਰੀ ਲਈ ਜਾ ਰਹੀ ਔਰਤ ਨੇ ਆਟੋ 'ਚ ਦੇ'ਤਾ 4 ਬੱਚਿਆਂ ਨੂੰ ਜਨਮ, ਇਕ ਦੀ ਵੀ ਨਾ ਬਚੀ ਜਾਨ

ਦੱਸ ਦੇਈਏ ਕਿ ਪੰਜਾਬ ਵਿਚ ਪਾਰਟੀ ਦੇ ਕੰਮਕਾਜ ’ਤੇ ਅਮਿਤ ਸ਼ਾਹ ਦੀ ਨਜ਼ਰ ਹੈ ਅਤੇ ਉਹ ਖ਼ੁਦ ਪੰਜਾਬ ਦੇ ਮਾਮਲੇ ਦੇਖ ਰਹੇ ਹਨ। ਉਹ ਆਪਣੇ ਅਜਿਹੇ ਭਰੋਸੇਮੰਦ ਆਗੂ ਨੂੰ ਇਹ ਜ਼ਿੰਮੇਵਾਰੀ ਸੌਂਪਣਗੇ, ਜੋ ਉਨ੍ਹਾਂ ਨੂੰ ਪੰਜਾਬ ਦੀ ਸਹੀ ਜਾਣਕਾਰੀ ਦੇਵੇ ਅਤੇ ਸਿਆਸੀ ਵਿਸ਼ਲੇਸ਼ਣ ਬਿਲਕੁਲ ਸਹੀ ਦੱਸੇ। ਹੁਣ ਅਗਲੇ ਸਾਲ ਦੀ ਸ਼ੁਰੂਆਤ ਵਿਚ 5 ਸੂਬਿਆਂ ਵਿਚ ਚੋਣਾਂ ਹੋਣੀਆਂ ਹਨ, ਜਿਨ੍ਹਾਂ ਵਿਚੋਂ ਉੱਤਰ ਪ੍ਰਦੇਸ਼, ਉੱਤਰਾਖੰਡ, ਮਨੀਪੁਰ ਅਤੇ ਗੋਆ ਵਿਚ ਭਾਜਪਾ ਦੀ ਸਰਕਾਰ ਹੈ, ਜਦਕਿ 5ਵੇਂ ਸੂਬੇ ਪੰਜਾਬ ਵਿਚ ਉਹ ਸੱਤਾ ਵਿਚ ਨਹੀਂ ਹੈ। ਅਮਿਤ ਸ਼ਾਹ ਵੱਲੋਂ ਪਿਛਲੇ ਮਹੀਨੇ ਪੰਜਾਬ ਦੇ ਕਈ ਆਗੂਆਂ ਨਾਲ ਦਿੱਲੀ ’ਚ ਕੀਤੀ ਗਈ ਮੈਰਾਥਨ ਮੀਟਿੰਗ ਤੋਂ ਬਾਅਦ ਇਹ ਸਾਫ਼ ਹੈ ਕਿ ਉਹੀ ਪੰਜਾਬ ਵਿਚ ਪਾਰਟੀ ਦੀ ਚੋਣ ਬਿਸਾਤ ਵਿਛਾਉਣਗੇ।

ਪੜ੍ਹੋ ਇਹ ਵੀ - 7, 8, 9, 10, 11 ਨੂੰ ਪਵੇਗਾ ਬਹੁਤ ਭਾਰੀ ਮੀਂਹ! ਮੌਸਮ ਵਿਭਾਗ ਨੇ 22 ਸੂਬਿਆਂ ਨੂੰ ਲੈ ਕੇ ਕਰ 'ਤੀ ਭਵਿੱਖਬਾਣੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News