PM ਮੋਦੀ ਦੀ ਜਲੰਧਰ ਫੇਰੀ: ਬੰਦ ਰਹਿਣਗੇ ਇਹ ਰਸਤੇ, ਘਰੋਂ ਨਿਕਲਣ ਤੋਂ ਪਹਿਲਾਂ ਚੈਕ ਕਰੋ ਇਹ ਰੂਟ ਮੈਪ
Friday, Jul 17, 2026 - 08:22 AM (IST)
ਜਲੰਧਰ (ਸ.ਹ.) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਮਦ ’ਤੇ ਟ੍ਰੈਫਿਕ ਪੁਲਸ ਨੇ ਸਵੇਰੇ 8 ਤੋਂ ਲੈ ਕੇ ਰਾਤ 8 ਵਜੇ ਤੱਕ ਵਿਸ਼ੇਸ਼ ਟ੍ਰੈਫਿਕ ਡਾਇਵਰਸ਼ਨ ਲਾਗੂ ਕੀਤੀ ਹੈ। ਪੁਲਸ ਨੇ ਲੋਕਾਂ ਨੂੰ ਡਾਇਵਰਸ਼ਨ ਵਾਲੇ ਰੂਟ ਦੀ ਹੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਸੁਰੱਖਿਆ ਦੇ ਨਾਲ-ਨਾਲ ਆਵਾਜਾਈ ਸੁਚਾਰੂ ਢੰਗ ਨਾਲ ਚੱਲਦੀ ਰਹੇ। ਡਾਇਵਰਟ ਰੂਟ ਅਨੁਸਾਰ ਕੋਟ ਮੈਕਡੋਨਲ ਕੱਟ ਤੋਂ ਸ਼ਹਿਰ ਵਿਚ ਆਉਣ ਲਈ GND ਚੌਕ, ਦੀਪ ਨਗਰ, ਦੁਸਹਿਰਾ ਗਰਾਊਂਡ ਅਤੇ ਫਿਰ ਡਿਫੈਂਸ ਕਾਲੋਨੀ ਅਤੇ ਬੱਸ ਸਟੈਂਡ ਤੱਕ ਪਹੁੰਚਣਗੇ। ਥੰਮਈਆ ਪਾਰਕ ਕੈਂਟ ਤੋਂ ਸ਼ਹਿਰ ਵੱਲ ਆਉਣ ਲਈ ਟੀ-ਪੁਆਇੰਟ ਤੋਂ ਡਿਫੈਂਸ ਕਾਲੋਨੀ ਅਤੇ ਫਿਰ ਬੱਸ ਸਟੈਂਡ, ਰਾਮਾ ਮੰਡੀ ਤੋਂ ਆਉਣ ਵਾਲੇ ਵਾਹਨ BSF ਚੌਕ, ਰਾਮਾ ਮੰਡੀ ਫਲਾਈਓਵਰ ਤੋਂ ਪਹਿਲਾਂ ਯੂ-ਟਰਨ ਵੀ ਲੈ ਸਕਣਗੇ।
ਪੜ੍ਹੋ ਇਹ ਵੀ - ਪ੍ਰਧਾਨ ਮੰਤਰੀ ਮੋਦੀ ਦਾ ਜਲੰਧਰ ਦੌਰਾ ਅੱਜ, ਕੈਂਟ ਰੇਲਵੇ ਸਟੇਸ਼ਨ ਤੇ ਕਰੋੜਾਂ ਦੇ ਪ੍ਰਾਜੈਕਟਾਂ ਦਾ ਕਰਨਗੇ ਉਦਘਾਟਨ
ਬੀ. ਐੱਸ. ਐੱਫ. ਚੌਕ ਦੀ ਟ੍ਰੈਫਿਕ ਨੂੰ ਡਿਫੈਂਸ ਕਾਲੋਨੀ, ਦੁਸਹਿਰਾ ਗਰਾਊਂਡ ਅਤੇ ਜੀ. ਐੱਨ. ਏ. ਚੌਕ ਵੱਲ ਮੋੜਿਆ ਜਾਵੇਗਾ। ਪਠਾਨਕੋਟ ਚੌਕ ਤੋਂ ਆਉਣ ਵਾਲੇ ਵਾਹਨ ਮਕਸੂਦਾਂ ਚੌਕ, ਵਰਕਸ਼ਾਪ ਚੌਕ, ਕਪੂਰਥਲਾ ਚੌਕ ਤੋਂ ਡਾ. ਭੀਮ ਰਾਓ ਅੰਬੇਡਕਰ ਚੌਕ ਵੱਲ ਜਾਣਗੇ। ਅਕਸ਼ਰਧਾਮ ਮੰਦਰ ਤੋਂ ਚੌਗਿੱਟੀ ਅੰਡਰਬ੍ਰਿਜ ਵਾਲੇ ਵਾਹਨ ਅਕਸ਼ਰਧਾਮ ਮੰਦਰ ਕੱਟ ਤੋਂ ਯੂ-ਟਰਨ ਲੈ ਸਕਣਗੇ। ਚੌਗਿੱਟੀ ਵੱਲੋਂ ਆਉਣ ਵਾਲੇ ਵਾਹਨ ਗੁਰੂ ਨਾਨਕਪੁਰਾ ਫਾਟਕ, ਕ੍ਰਿਸ਼ਨਾ ਫੈਕਟਰੀ ਟ੍ਰੈਫਿਕ ਲਾਈਟ ਅਤੇ ਲਾਡੋਵਾਲੀ ਰੋਡ ਤੋਂ ਬੱਸ ਸਟੈਂਡ ਪਹੁੰਚਣਗੇ। ਸ਼ਹਿਰ ਤੋਂ ਫਗਵਾੜਾ ਵੱਲ ਜਾਣ ਵਾਲੇ ਵਾਹਨ ਵੀ ਬੀ. ਐੱਸ. ਐੱਫ. ਚੌਕ ਤੋਂ ਡਿਫੈਂਸ ਕਾਲੋਨੀ, ਦੁਸਹਿਰਾ ਗਰਾਊਂਡ ਅਤੇ ਫਿਰ ਜੀ. ਐੱਨ. ਏ. ਚੌਕ ਤੋਂ ਮੈਕਡੋਨਲ ਕੱਟ ਰਾਹੀਂ ਹਾਈਵੇਅ ਤੱਕ ਪਹੁੰਚਣਗੇ।
ਪੜ੍ਹੋ ਇਹ ਵੀ - ਅੱਜ ਤੋਂ ਇਕ ਮਹੀਨੇ ਲਈ ਲਾਲ ਕਿਲ੍ਹੇ 'ਚ ਐਂਟਰੀ ਬੈਨ! ਘੁੰਮਣ ਦੇ ਸ਼ੌਕੀਨ ਪੜ੍ਹ ਲੈਣ ਇਹ ਖ਼ਬਰ, ਨਹੀਂ ਤਾਂ...

ਬਾਹਰੀ ਰਾਜਾਂ ਤੋਂ ਆਉਣ-ਜਾਣ ਵਾਲੇ ਹੈਵੀ ਵਾਹਨਾਂ ਲਈ
ਟ੍ਰੈਫਿਕ ਪੁਲਸ ਨੇ ਲੁਧਿਆਣਾ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਆਉਣ-ਜਾਣ ਵਾਲੇ ਵਾਹਨਾਂ ਲਈ ਫਗਵਾੜਾ ਤੋਂ ਸਤਨਾਮਪੁਰਾ, ਜੰਡਿਆਲਾ, ਨਕੋਦਰ, ਕਪੂਰਥਲਾ ਅਤੇ ਫਿਰ ਸੁਭਾਨਪੁਰ ਤੋਂ ਰਸਤਾ ਦਿੱਤਾ ਹੈ। ਲੁਧਿਆਣਾ ਤੋਂ ਹੁਸ਼ਿਆਰਪੁਰ-ਪਠਾਨਕੋਟ ਆਉਣ-ਜਾਣ ਵਾਲੇ ਵਾਹਨਾਂ ਲਈ ਚੰਡੀਗੜ੍ਹ ਬਾਈਪਾਸ ਨੇੜੇ ਕੋਨਿਕਾ ਰਿਜ਼ਾਰਟ ਤੋਂ ਮਾਹਿਲਪੁਰ (ਮੇਹਟੀਆਣਾ), ਹੁਸ਼ਿਆਰਪੁਰ ਅਤੇ ਫਿਰ ਦਸੂਹਾ ਤੋਂ ਪਠਾਨਕੋਟ ਪਹੁੰਚਣਾ ਹੋਵੇਗਾ। ਮੋਗਾ ਤੋਂ ਪਠਾਨਕੋਟ ਜਾਣ ਲਈ ਨਕੋਦਰ, ਕਪੂਰਥਲਾ, ਸੁਭਾਨਪੁਰ, ਨਡਾਲਾ, ਟਾਂਡਾ ਅਤੇ ਫਿਰ ਪਠਾਨਕੋਟ।
ਪੜ੍ਹੋ ਇਹ ਵੀ - ਅਗਲੇ 4 ਦਿਨ ਖ਼ਤਰਨਾਕ! ਮੌਸਮ ਵਿਭਾਗ ਵਲੋਂ 18 ਸੂਬਿਆਂ 'ਚ ਬਹੁਤ ਭਾਰੀ ਮੀਂਹ ਦਾ ਅਲਰਟ ਜਾਰੀ
ਜਲੰਧਰ ਤੋਂ ਆਉਣ-ਜਾਣ ਵਾਲੀਆਂ ਬੱਸਾਂ ਦਾ ਡਾਇਵਰਸ਼ਨ
ਜਲੰਧਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਆਉਣ-ਜਾਣ ਵਾਲੀਆਂ ਬੱਸਾਂ ਕਪੂਰਥਲਾ ਹੁੰਦੇ ਹੋਏ ਸੁਭਾਨਪੁਰ ਅਤੇ ਫਿਰ ਸ੍ਰੀ ਅੰਮ੍ਰਿਤਸਰ ਸਾਹਿਬ ਹਾਈਵੇਅ ’ਤੇ ਪਹੁੰਚਣਗੀਆਂ। ਜਲੰਧਰ ਤੋਂ ਲੁਧਿਆਣਾ ਜਾਣ ਵਾਲੀਆਂ ਬੱਸਾਂ ਸਮਰਾ ਚੌਕ, 66 ਫੁੱਟੀ ਰੋਡ, ਜਮਸ਼ੇਰ, ਜੀ. ਐੱਨ. ਏ. ਚੌਕ ਅਤੇ ਫਿਰ ਹਵੇਲੀ ਤੋਂ ਫਗਵਾੜਾ ਹੁੰਦੇ ਹੋਏ ਲੁਧਿਆਣਾ ਪਹੁੰਚਣਗੀਆਂ। ਪਠਾਨਕੋਟ ਤੋਂ ਜਲੰਧਰ ਆਉਣ-ਜਾਣ ਵਾਲੀਆਂ ਬੱਸਾਂ ਪਠਾਨਕੋਟ ਤੋਂ ਮਕਸੂਦਾਂ ਚੌਕ, ਵਰਕਸ਼ਾਪ ਚੌਕ, ਕਪੂਰਥਲਾ ਚੌਕ, ਡਾ. ਭੀਮ ਰਾਓ ਅੰਬੇਡਕਰ ਚੌਕ ਹੁੰਦੇ ਹੋਏ ਬੱਸ ਸਟੈਂਡ ਪਹੁੰਚਣਗੀਆਂ।
ਪੜ੍ਹੋ ਇਹ ਵੀ - ਬਦਲ ਜਾਵੇਗਾ ਸਕੂਲਾਂ ਦਾ SYLLABUS, ਹੁਣ ਇਹ ਵਿਸ਼ਾ ਹੋਵੇਗਾ ਲਾਜ਼ਮੀ, ਕੇਂਦਰ ਨੇ SC ਨੂੰ ਦਿੱਤਾ ਹਲਫਨਾਮਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
