ਪੰਜਾਬ : ਸਾਈਬਰ ਕੈਫ਼ੇ ਮਾਲਕਾਂ ਲਈ ਨਵਾਂ ਫ਼ਰਮਾਨ, ਧਿਆਨ ਨਾਲ ਪੜ੍ਹ ਲੈਣ ਇਹ ਦਿਸ਼ਾ-ਨਿਰਦੇਸ਼
Sunday, Jul 12, 2026 - 11:49 AM (IST)
ਖਮਾਣੋਂ (ਸ਼ਰਮਾ) : ਜ਼ਿਲ੍ਹਾ ਮੈਜਿਸਟ੍ਰੇਟ ਡਾ. ਸੋਨਾ ਥਿੰਦ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀ ਹੱਦ ਅੰਦਰ ਚੱਲ ਰਹੇ ਸਾਰੇ ਸਾਈਬਰ ਕੈਫਿਆਂ ਦੇ ਮਾਲਕਾਂ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਹੁਕਮਾਂ ਅਨੁਸਾਰ ਹਰ ਸਾਈਬਰ ਕੈਫੇ ’ਚ ਵਰਤੋਂਕਾਰਾਂ ਦਾ ਰਿਕਾਰਡ ਰੱਖਣ ਲਈ ਰਜਿਸਟਰ ਲਾਜ਼ਮੀ ਹੋਵੇਗਾ। ਕੈਫੇ ਦੀ ਵਰਤੋਂ ਕਰਨ ਵਾਲੇ ਹਰ ਵਿਅਕਤੀ ਦੀ ਪਛਾਣ ਆਧਾਰਿਤ ਦਸਤਾਵੇਜ਼ਾਂ ਜਿਵੇਂ ਵੋਟਰ ਕਾਰਡ, ਰਾਸ਼ਨ ਕਾਰਡ, ਡਰਾਈਵਿੰਗ ਲਾਇਸੈਂਸ, ਪਾਸਪੋਰਟ ਜਾਂ ਹੋਰ ਵੈਧ ਪਛਾਣ ਪੱਤਰ ਰਾਹੀਂ ਤਸਦੀਕ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਮਾਨਸਾ 'ਚ ਰੂਹ ਕੰਬਾਊ ਘਟਨਾ : 8 ਮਹੀਨੇ ਦੀ ਗਰਭਵਤੀ ਪਤਨੀ ਦਾ ਗਲਾ ਵੱਢ ਕੇ ਕਤਲ, ਪ੍ਰੇਮੀ ਬਣ ਪਤੀ...
ਵਰਤੋਂਕਾਰ ਨੂੰ ਆਪਣੇ ਹੱਥ ਨਾਲ ਨਾਮ, ਪਤਾ, ਟੈਲੀਫੋਨ ਨੰਬਰ, ਪਛਾਣ ਸਬੰਧੀ ਵੇਰਵਾ ਦਰਜ ਕਰਕੇ ਰਜਿਸਟਰ ’ਚ ਦਸਤਖ਼ਤ ਕਰਨੇ ਹੋਣਗੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਦੀ ਗਤੀਵਿਧੀ ਸ਼ੱਕੀ ਲੱਗੇ ਤਾਂ ਸਾਈਬਰ ਕੈਫੇ ਦਾ ਮਾਲਕ ਤੁਰੰਤ ਸਬੰਧਿਤ ਥਾਣੇ ਨੂੰ ਸੂਚਿਤ ਕਰੇ।
ਇਹ ਵੀ ਪੜ੍ਹੋ : 'ਭਾਬੀ' ਰਣਜੀਤ ਕੌਰ ਨੂੰ ਮਿਲੀ ਜ਼ਮਾਨਤ, ਕਿਹਾ-ਮੈਂ ਕੋਈ ਕਤਲ ਨਹੀਂ ਕੀਤਾ, ਜਿਹੜਾ...
ਉਨ੍ਹਾਂ ਕਿਹਾ ਕਿ ਕੁੱਝ ਗੈਰ-ਸਮਾਜਿਕ ਅਨਸਰ ਅਤੇ ਅਪਰਾਧੀ ਸਾਈਬਰ ਕੈਫਿਆਂ ਦੀ ਵਰਤੋਂ ਕਰਕੇ ਸੁਰੱਖਿਆ ਏਜੰਸੀਆਂ ਨੂੰ ਗੁੰਮਰਾਹ ਕਰਨ ਜਾਂ ਰਾਜ ਦੀ ਸੁਰੱਖਿਆ ਲਈ ਖ਼ਤਰਾ ਪੈਦਾ ਕਰ ਸਕਦੇ ਹਨ। ਇਸ ਲਈ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਹ ਹੁਕਮ ਜਾਰੀ ਕੀਤੇ ਗਏ ਹਨ, ਜਿਹੜੇ ਕਿ 23 ਅਗਸਤ 2026 ਤੱਕ ਲਾਗੂ ਰਹਿਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
