ਕਪੂਰਥਲਾ ਵਿਖੇ ਮਾਮੂਲੀ ਗੱਲ ਪਿੱਛੇ ਮਾਰ ''ਤਾ ਬੰਦਾ, ਵਜ੍ਹਾ ਕਰੇਗੀ ਹੈਰਾਨ
Thursday, Jul 16, 2026 - 02:47 PM (IST)
ਕਪੂਰਥਲਾ (ਓਬਰਾਏ)- ਕਪੂਰਥਲਾ ਵਿਖੇ ਬੇਗੋਵਾਲ ਦੇ ਪਿੰਡ ਨੰਗਲ ਲੁਬਾਣਾ ਵਿਚ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਗੁਰਮੀਤ ਸਿੰਘ ਪੁੱਤਰ ਭਜਨ ਸਿੰਘ ਵਾਸੀ ਨੰਗਲ ਲੁਬਾਣਾ ਵਜੋਂ ਹੋਈ ਹੈ। ਮ੍ਰਿਤਕ ਗੁਰਮੀਤ ਸਿੰਘ ਤਕਰੀਬਨ ਰਾਤ 9 ਕੁ ਵਜੇ ਆਪਣੀ ਸਕੂਟਰੀ ਪੀ. ਬੀ. 06 ਏ. ਐੱਫ਼. 6539 'ਤੇ ਖੇਤਾਂ ਵਿਚੋਂ ਆਪਣੇ ਘਰ ਆ ਰਿਹਾ ਸੀ ਕਿ ਇਸ ਦੌਰਾਨ ਨੇੜੇ ਲੰਘੀ ਕਾਰ ਤੋਂ ਸਕੂਟਰੀ 'ਤੇ ਛਿੱਟੇ ਪੈ ਗਏ। ਇਸ ਕਾਰਨ ਉਨ੍ਹਾਂ ਦੀ ਮਾਮੂਲੀ ਤਕਰਾਰ ਹੋ ਗਈ, ਜੋਕਿ ਹੌਲੀ-ਹੌਲੀ ਲੜਾਈ 'ਚ ਤਬਦੀਲ ਹੋ ਗਈ।
ਇਹ ਵੀ ਪੜ੍ਹੋ: PM ਮੋਦੀ ਦਾ ਜਲੰਧਰ ਦੌਰਾ ਭਲਕੇ! DGP ਨੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ, ਰਸਤੇ ਡਾਇਵਰਟ

ਇਸ ਦੌਰਾਨ ਕਾਰ ਸਵਾਰ ਨੌਜਵਾਨਾਂ ਨੇ ਗੁਰਮੀਤ ਸਿੰਘ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ, ਜਿੱਥੇ ਕਿ ਉਸ ਦੀ ਮੌਤ ਹੋ ਗਈ। ਇਸ ਸਬੰਧੀ ਬੇਗੋਵਾਲ ਪੁਲਸ ਮੌਕੇ 'ਤੇ ਪੁੱਜੀ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਪੂਰਥਲਾ ਮੋਰਚਰੀ ਵਿੱਚ ਰੱਖਵਾਇਆ। ਪੁਲਸ ਨੇ ਮੌਕੇ ਉਤੇ ਪਹੁੰਚ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਮਾਤਾ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਲਈ Good News! ਜਲੰਧਰ-ਕੱਟੜਾ ਵੋਲਵੋ ਬੱਸ ਸੇਵਾ ਸ਼ੁਰੂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
