ਸ਼ਿਓਮੀ ਦੇ Mi5 ਸਮਾਰਟਫੋਨ ਦੀ ਕੀਮਤ ''ਚ ਹੋਈ ਭਾਰੀ ਕਟੌਤੀ

Tuesday, Aug 16, 2016 - 12:54 PM (IST)

ਸ਼ਿਓਮੀ ਦੇ Mi5 ਸਮਾਰਟਫੋਨ ਦੀ ਕੀਮਤ ''ਚ ਹੋਈ ਭਾਰੀ ਕਟੌਤੀ
ਜਲੰਧਰ— ਚਾਇਨੀ ਕੰਪਨੀ ਸ਼ਿਓਮੀ ਨੇ ਆਪਣੇ ਸਮਾਰਟਫੋਨ ਮੀ 5 ਨੂੰ ਚੀਨ ''ਚ ਫਰਵਰੀ ''ਚ ਤਿੰਨ ਵੇਰਿਅੰਟ ''ਚ ਲਾਂਚ ਕੀਤਾ ਗਿਆ ਸੀ। ਪਰ ਹੁਣ ਚੀਨ ਦੀ ਇਕ ਵੈੱਬਸਾਈਟ ਗਿਜਮੋਚਾਇਨਾ ਦੀ ਜਾਣਕਾਰੀ ਮੁਤਾਬਕ ਕਰੀਬ ਪੰਜ ਮਹੀਨੇ ਬਾਅਦ ਸ਼ਿਓਮੀ ਮੀ 5 ਸਮਾਰਟਫੋਨ ਦੀ ਕੀਮਤ ''ਚ ਆਧਿਕਾਰਕ ਤੌਰ ''ਤੇ ਕਟੌਤੀ ਕੀਤੀ ਗਈ ਹੈ।
 
ਕਟੌਤੀ ਤੋਂ ਬਾਅਦ ਸ਼ਿਓਮੀ ਮੀ 5 ਦਾ 3 ਜੀ. ਬੀ ਐੱਲ. ਪੀ. ਡੀ. ਡੀ4 ਰੈਮ ਅਤੇ 32 ਜੀ. ਬੀ ਇਨ-ਬਿਲਟ ਸਟੋਰੇਜ ਵਾਲਾ ਸਟੈਂਡਰਡ ਐਡੀਸ਼ਨ ਹੁਣ ਚੀਨ ''ਚ 1,799 ਚੀਨੀ ਯੂਆਨ (ਕਰੀਬ 18 ,100 ਰੁਪਏ) ''ਚ ਉਪਲੱਬਧ ਹੈ। ਜਦ ਕਿ 3 ਜੀ. ਬੀ ਐੱਲ. ਪੀ. ਡੀ. ਡੀ4 ਰੈਮ ਅਤੇ 64 ਜੀ. ਬੀ ਸਟੋਰੇਜ਼ 2,099 ਚੀਨੀ ਯੂਆਨ (ਕਰੀਬ 21,100 ਰੁਪਏ) ''ਚ, ਅਤੇ ਉਥੇ ਹੀ 4 ਜੀ. ਬੀ ਰੈਮ ਅਤੇ 128 ਜੀ. ਬੀ ਦੀ ਸਟੋਰੇਜ ਵਾਲਾ ਸ਼ਿਓਮੀ ਮੀ 5 ਪ੍ਰੋ ਵੀ ਇੰਨੀ ਹੀ ਕਟੌਤੀ ਦੇ ਨਾਲ 2,499 ਚੀਨੀ ਯੂਆਨ (ਕਰੀਬ 25, 200 ਰੁਪਏ) ''ਚ ਮਿਲੇਗਾ।
 
ਸ਼ਿਓਮੀ ਮੀ 5 ਤੋਂ ਇਲਾਵਾ ਸ਼ਿਓਮੀ ਨੇ ਰੈੱਡਮੀ 3ਐਕਸ ਸਮਾਰਟਫੋਨ ਦੀ ਕੀਮਤ ''ਚ ਵੀ ਆਧਿਕਾਰਕ ਤੌਰ ''ਤੇ ਕਟੌਕੀ ਕੀਤੀ ਹੈ। ਇਸ ਸਮਾਰਟਫੋਨ ਨੂੰ ਜੂਨ ''ਚ 899 ਚੀਨੀ ਯੁਆਨ (ਕਰੀਬ 9,000 ਰੁਪਏ) ''ਚ ਐਕਸਕਲੂਸੀਵ ਤੌਰ ''ਤੇ ਚਾਇਨਾ ਯੂਨਿਕਾਮ ''ਤੇ ਲਾਂਚ ਕੀਤਾ ਗਿਆ ਸੀ। ਇਸ ਫੋਨ ਦੀ ਕੀਮਤ ''ਚ 100 ਚੀਨੀ ਯੂਆਨ (ਕਰੀਬ 1,000 ਰੁਪਏ) ਦੀ ਕਟੌਤੀ ਕੀਤੀ ਗਈ ਹੈ ਅਤੇ ਇਹ ਚੀਨ ''ਚ 799 ਚੀਨੀ ਯੂਆਨ (ਕਰੀਬ 8,000 ਰੁਪਏ) ''ਚ ਖਰੀਦਣ ਲਈ ਉਪਲੱਬਧ ਹੈ। 

Related News