ਰੂਪਨਗਰ ''ਚ ਵੋਟਾਂ ਦਾ ਕੰਮ ਲਗਾਤਾਰ ਜਾਰੀ, ਦੁਪਹਿਰ 12 ਵਜੇ ਤੱਕ 23.5 ਫ਼ੀਸਦੀ ਹੋਈ ਪੋਲਿੰਗ
Sunday, Dec 14, 2025 - 01:19 PM (IST)
ਰੂਪਨਗਰ (ਵੈੱਬ ਡੈਸਕ)- ਰੂਪਨਗਰ ਜ਼ਿਲ੍ਹੇ ’ਚ ਅੱਜ ਜ਼ਿਲ੍ਹਾ ਪ੍ਰੀਸ਼ਦ/ਪੰਚਾਇਤ ਸੰਮਤੀ ਦੀਆਂ ਆਮ ਚੋਣਾਂ ਹੋ ਰਹੀਆਂ ਹਨ। ਰੂਪਨਗਰ ਵਿਚ ਚੋਣਾਂ ਦੌਰਾਨ ਦੁਪਹਿਰ 12 ਵਜੇ ਤੱਕ 23.5 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ ਹੈ। ਇਨ੍ਹਾਂ ਚੋਣਾਂ ’ਚ ਜ਼ਿਲ੍ਹੇ ਦੇ 415665 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ ਹਨ ਅਤੇ ਆਪੋ-ਆਪਣੇ ਚਹੇਤੇ ਉਮੀਦਵਾਰਾਂ ਦੀ ਚੋਣ ਕਰਨਗੇ। ਪ੍ਰਸਾਸ਼ਨ ਵੱਲੋਂ ਇਨ੍ਹਾਂ ਚੋਣਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੁਖ਼ਤਾ ਪ੍ਰਬੰਧ ਕਰਨ ਦੀ ਗੱਲ ਕਹੀ ਗਈ ਹੈ।
ਇਹ ਵੀ ਪੜ੍ਹੋ: ਵੋਟਾਂ ਵਿਚਾਲੇ ਜਲੰਧਰ ਸ਼ਹਿਰ ਵਿਚ ਵੱਡਾ ਧਮਾਕਾ, ਇਕ ਦੀ ਮੌਤ
ਦੱਸਣਯੋਗ ਹੈ ਕਿ ਜ਼ਿਲ੍ਹਾ ਰੂਪਨਗਰ ਦੇ ਰੂਰਲ ਏਰੀਏ ’ਚ ਕੁੱਲ੍ਹ 611 (ਬਲਾਕ ਨੰਗਲ 83, ਸ੍ਰੀ ਅਨੰਦਪੁਰ ਸਾਹਿਬ 111, ਨੂਰਪੁਰ ਬੇਦੀ 135, ਰੂਪਨਗਰ 88, ਮੋਰਿੰਡਾ 101 ਅਤੇ ਸ੍ਰੀ ਚਮਕੌਰ ਸਾਹਿਬ 93) ਪੋਲਿੰਗ ਸਟੇਸ਼ਨ ਅਤੇ 676 ਪੋਲਿੰਗ ਬੂਥਾਂ 'ਤੇ ਵੋਟਾਂ ਪਾਈਆਂ ਪੈ ਰਹੀਆਂ ਹਨ। ਜ਼ਿਲ੍ਹੇ ’ਚ ਕੁੱਲ੍ਹ 13 ਅਤਿ ਸੰਵੇਦਨਸ਼ੀਲ ਪੋਲਿੰਗ ਸਟੇਸ਼ਨ ਹਨ, ਜਿਨ੍ਹਾਂ ’ਚ ਬਲਾਕ ਸ੍ਰੀ ਅਨੰਦਪੁਰ ਸਾਹਿਬ ਦੇ 7, ਨੂਰਪੁਰਬੇਦੀ ਦੇ 5 ਅਤੇ ਮੋਰਿੰਡਾ ਦਾ 1 ਪੋਲਿੰਗ ਸਟੇਸ਼ਨ ਸ਼ਾਮਲ ਹੈ।
ਇਸ ਤੋਂ ਇਲਾਵਾ 128 ਸੰਵੇਦਨਸ਼ੀਲ ਪੋਲਿੰਗ ਸਟੇਸ਼ਨ ਹਨ, ਜਿਨ੍ਹਾਂ ਵਿਚ ਬਲਾਕ ਨੰਗਲ ਦੇ 19, ਸ੍ਰੀ ਅਨੰਦਪੁਰ ਸਾਹਿਬ ਦੇ 23, ਨੂਰਪੁਰਬੇਦੀ ਦੇ 22, ਰੂਪਨਗਰ ਦੇ 18, ਮੋਰਿੰਡਾ ਦੇ 25 ਅਤੇ ਸ੍ਰੀ ਚਮਕੌਰ ਸਾਹਿਬ ਦੇ 21 ਪੋਲਿੰਗ ਸਟੇਸ਼ਨ ਸ਼ਾਮਲ ਹਨ। ਗੈਰ-ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਵਿਚ ਜ਼ਿਲ੍ਹੇ ਦੇ 470 ਗੈਰ-ਸੰਵੇਦਨਸ਼ੀਲ ਪੋਲਿੰਗ ਸਟੇਸ਼ਨ ਹਨ ਜਿਨ੍ਹਾਂ ਵਿਚ ਬਲਾਕ ਨੰਗਲ ਦੇ 64, ਸ੍ਰੀ ਅਨੰਦਪੁਰ ਸਾਹਿਬ ਦੇ 81, ਨੂਰਪੁਰਬੇਦੀ ਦੇ 108, ਰੂਪਨਗਰ ਦੇ 70, ਮੋਰਿੰਡਾ ਦੇ 75 ਅਤੇ ਸ੍ਰੀ ਚਮਕੌਰ ਸਾਹਿਬ ਦੇ 72 ਪੋਲਿੰਗ ਸਟੇਸ਼ਨ ਹਨ।
ਇਹ ਵੀ ਪੜ੍ਹੋ:ਜਲੰਧਰ ਜ਼ਿਲ੍ਹੇ 'ਚ ਵੋਟਾਂ ਪਾਉਣ ਦਾ ਕੰਮ ਜਾਰੀ, 9 ਚੋਣ ਚਿੰਨ੍ਹਾਂ ’ਚ ਸਿਮਟੀ ਸਿਆਸੀ ਜੰਗ
ਬਲਾਕ ਮੋਰਿੰਡਾ ਅਧੀਨ 41539 ਪੁਰਸ਼ ਵੋਟਰ, 36343 ਮਹਿਲਾ ਵੋਟਰਾਂ ਸਮੇਤ ਕੁੱਲ੍ਹ 77882 ਵੋਟਰ ਹਨ, ਸ੍ਰੀ ਚਮਕੌਰ ਸਾਹਿਬ ਤੋਂ 32237 ਪੁਰਸ਼ ਅਤੇ 28174 ਮਹਿਲਾ ਵੋਟਰਾਂ ਸਮੇਤ 60411 ਵੋਟਰ ਹਨ, ਨੰਗਲ ਤੋਂ 36271 ਪੁਰਸ਼ ਤੇ 33523 ਮਹਿਲਾ ਅਤੇ 3 ਹੋਰ ਵੋਟਰਾਂ ਸਮੇਤ ਕੁੱਲ੍ਹ 69797 ਵੋਟਰ ਹਨ, ਇਸੇ ਤਰਾਂ ਸ੍ਰੀ ਅਨੰਦਪੁਰ ਸਾਹਿਬ ਤੋਂ 35076 ਪੁਰਸ਼ ਅਤੇ 33048 ਮਹਿਲਾ ਵੋਟਰ ਅਤੇ 2 ਹੋਰ ਵੋਟਰਾਂ ਸਮੇਤ 68126 ਵੋਟਰਾਂ ਹਨ, ਜਦਕਿ ਨੂਰਪੁਰਬੇਦੀ 46180 ਪੁਰਸ਼ ਵੋਟਰ, 42859 ਮਹਿਲਾ ਵੋਟਰ ਅਤੇ 3 ਹੋਰ ਵੋਟਰਾਂ ਸਮੇਤ ਕੁੱਲ੍ਹ 89042 ਵੋਟਰ ਹਨ। ਰੂਪਨਗਰ ਬਲਾਕਾਂ ਦੇ 26731 ਪੁਰਸ਼ ਵੋਟਰ, 23676 ਮਹਿਲਾ ਵੋਟਰਾਂ ਸਮੇਤ 50407 ਵੋਟਰ ਹਨ। ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਤੋਂ 415665 ਵੋਟਰ ਹਨ ਅਤੇ ਇਹ ਵੋਟਰ ਅੱਜ ਆਪਣੇ ਚਹੇਤੇ ਉਮੀਦਵਾਰਾਂ ਦੀ ਚੋਣ ਕਰਨਗੇ।
ਇਹ ਵੀ ਪੜ੍ਹੋ: ਪੰਜਾਬ ਦੇ Weather ਦੀ ਨਵੀਂ ਅਪਡੇਟ! 17 ਦਸੰਬਰ ਤੱਕ ਵਿਭਾਗ ਨੇ ਦਿੱਤੀ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ 'ਚ Alert
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
