ਕਸਬਾ ਦੌਰਾਂਗਲਾ ''ਚ ਕਾਂਗਰਸ ਦੀ ਹੋਈ ਬੱਲੇ-ਬੱਲੇ, 102 ਵੋਟਾਂ ਨਾਲ ਜਿੱਤੇ ਲੱਖਵਿੰਦਰ ਸਿੰਘ
Wednesday, Dec 17, 2025 - 07:14 PM (IST)
ਦੌਰਾਂਗਲਾ, (ਨੰਦਾ)- ਵਿਧਾਨ ਸਭਾ ਹਲਕਾ ਦੀਨਾਨਗਰ 'ਚ ਜਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਦਾ ਆਖਰੀ ਰਾਊਂਡ 'ਚ ਰਿਜ਼ਲਟ ਕਾਂਗਰਸ ਦੇ ਹੱਕ ਵਿੱਚ ਆਇਆ। ਦੌਰਾਂਗਲਾ ਬਲਾਕ ਸੰਮਤੀ ਦੇ ਜ਼ੋਨ ਨੰਬਰ 2 ਆਮ ਆਦਮੀ ਪਾਰਟੀ ਦੇ ਰਾਕੇਸ਼ ਕੁਮਾਰ ਨੂੰ 744 ਵੌਟਾ ਹਾਸਿਲ ਹੋਇਆ ਜਦ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਲੱਖਵਿੰਦਰ ਸਿੰਘ ਨੂੰ 846 ਵੌਟਾ ਹਾਸਿਲ ਹੌਇਆ ਇਸ ਦੌਰਾਨ ਕਾਂਗਰਸ ਪਾਰਟੀ ਨੇ 102 ਵੌਟ ਦੇ ਫ਼ਰਕ ਨਾਲ ਜਿੱਤ ਹਾਸਿਲ ਕੀਤੀ। ਜਦ ਕਿ ਭਾਜਪਾ ਨੂੰ 178 ਤੇ ਅਕਾਲੀ ਦਲ 101 ਵੋਟਾਂ ਪਾਈਆਂ।
ਬਲਾਕ ਸੰਮਤੀ ਚੋਣਾਂ ਦੇ ਆਖ਼ਰੀ ਰਾਊਂਡ ਦੇ ਰਿਜ਼ਲਟ ਵਿੱਚ ਕਾਂਗਰਸ ਦੀ ਜਿੱਤ ਨਾਲ ਜਿੱਥੇ ਕਾਂਗਰਸ ਵਿੱਚ ਜਸ਼ਨ ਦਾ ਮਾਹੌਲ ਹੈ, ਬਲਾਕ ਦੌਰਾਂਗਲਾ 'ਚ ਆਮ ਆਦਮੀ ਪਾਰਟੀ ਵਰਕਰਾਂ ਦੇ ਚਿਹਰੇ ਇੱਕ ਵਾਰ ਮੁਰਝਾ ਗਏ ਹਨ।
