ਚੋਣਾਂ ਦੇ ਮੱਦੇਨਜ਼ਰ ਗੁਰਦਾਸਪੁਰ ਚੱਪੇ ਚੱਪੇ ''ਤੇ ਤਾਇਨਾਤ ਭਾਰੀ ਪੁਲਸ ਫੋਰਸ, 2000 ਪੁਲਸ ਕਰਮਚਾਰੀ ਡਿਊਟੀ ''ਚ ਡਟੇ

Friday, Dec 12, 2025 - 09:11 PM (IST)

ਚੋਣਾਂ ਦੇ ਮੱਦੇਨਜ਼ਰ ਗੁਰਦਾਸਪੁਰ ਚੱਪੇ ਚੱਪੇ ''ਤੇ ਤਾਇਨਾਤ ਭਾਰੀ ਪੁਲਸ ਫੋਰਸ, 2000 ਪੁਲਸ ਕਰਮਚਾਰੀ ਡਿਊਟੀ ''ਚ ਡਟੇ

ਦੋਰਾਂਗਲਾ, ( ਨੰਦਾ) : ਜ਼ਿਲਾ ਪਰਿਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੇ ਦੌਰਾਨ ਕਿਸੇ ਤਰੀਕੇ ਦੀ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ ਜਿਸ ਨੂੰ ਲੈ ਕੇ ਗੁਰਦਾਸਪੁਰ ਪੁਲਸ ਲਗਾਤਾਰ ਐਕਸ਼ਨ ਮੋੜ ਦੇ ਵਿੱਚ ਨਜ਼ਰ ਆ ਰਹੀ ਹੈ। ਇਸੇ ਨੂੰ ਲੈ ਕੇ ਗੁਰਦਾਸਪੁਰ ਐੱਸਐੱਸਪੀ ਅਦਿਤਿਆ ਤੇ ਉਨ੍ਹਾਂ ਦੇ ਨਾਲ ਪੂਰੀ ਪੁਲਸ ਫੋਰਸ ਅੱਜ ਵੱਖ-ਵੱਖ ਚੌਕਾਂ ਤੇ ਸ਼ੱਕੀ ਇਲਾਕਿਆਂ ਦੇ ਵਿੱਚ ਜਾ ਕੇ ਖਾਸ ਤੌਰ ਤੇ ਐਸਐਸਪੀ ਗੁਰਦਾਸਪੁਰ 'ਤੇ ਵੱਲੋਂ ਨਾਕਿਆਂ ਦੀ ਜਾਂਚ ਕੀਤੀ ਗਈ। 
ਗੱਲਬਾਤ ਕਰਦੇ ਹੋਏ ਐੱਸਐੱਸਪੀ ਗੁਰਦਾਸਪੁਰ ਦੇਤੇ ਨੇ ਕਿਹਾ ਕਿ ਡੀਜੀਪੀ ਪੰਜਾਬ ਗੌਰਵ ਯਾਦਵ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਖਤ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਕਿ ਚੋਣਾਂ ਦੇ ਮੱਦੇਨਜ਼ਰ ਕਿਸੇ ਵੀ ਤਰੀਕੇ ਦੀ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ, ਜਿਸ ਨੂੰ ਲੈ ਕੇ ਉਹ ਖੁਦ ਅੱਜ ਨਾਕਿਆਂ ਦੀ ਜਾਂਚ ਕਰਨ ਦੇ ਲਈ ਪਹੁੰਚੇ ਹਨ ਅਤੇ ਹਰ ਪੁਲਸ ਕਰਮਚਾਰੀ ਨੂੰ ਬਰੀਫ ਕੀਤਾ ਗਿਆ। ਗੁਰਦਾਸਪੁਰ ਦੇ ਵਿੱਚ 2000 ਦੇ ਕਰੀਬ ਪੁਲਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ ।


author

Shubam Kumar

Content Editor

Related News