ਲੁਧਿਆਣਾ ''ਚ ਜਬਰ-ਜ਼ਿਨਾਹ ਦੇ ਦੋਸ਼ੀ ਨੂੰ ਹੋਈ 10 ਸਾਲ ਕੈਦ

Wednesday, Dec 10, 2025 - 06:09 PM (IST)

ਲੁਧਿਆਣਾ ''ਚ ਜਬਰ-ਜ਼ਿਨਾਹ ਦੇ ਦੋਸ਼ੀ ਨੂੰ ਹੋਈ 10 ਸਾਲ ਕੈਦ

ਲੁਧਿਆਣਾ (ਸਿਕੰਦਰ): ਲੁਧਿਆਣਾ 'ਚ ਐਡੀਸ਼ਨਲ ਸੈਸ਼ਨ ਜੱਜ ਹਰਵਿੰਦਰ ਸਿੰਘ ਦੀ ਅਦਾਲਤ ਵੱਲੋਂ ਇਨਸਾਫ਼ ਦੀ ਮਿਸਾਲ ਪੇਸ਼ ਕਰਦੇ ਹੋਏ, ਜਬਰ-ਜ਼ਿਨਾਹ ਦੇ ਦੋਸ਼ੀ ਨੂੰ 10 ਸਾਲ ਦੀ ਸਜ਼ਾ ਸੁਣਾਈ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਹੋਇਆਂ ਐਡਵੋਕੇਟ ਦਮਨ ਪ੍ਰੀਤ ਸਿੰਘ ਭਿੱਖੀ ਨੇ ਦੱਸਿਆ ਕਿ ਅੱਜ ਇਨਸਾਫ ਦੀ ਜਿੱਤ ਹੋਈ ਹੈ। ਦੋਸ਼ੀ ਰਮਨ ਨਯਰ ਜੋ ਸ਼ਾਮ ਹੋਜਰੀ ਕੁਚਾ ਨੰਬਰ ਸੱਤ ਫੀਲਡ ਗੰਜ, ਲੁਧਿਆਣਾ ਦਾ ਮਾਲਕ ਹੈ। ਉਸ ਵੱਲੋਂ ਆਪਣੇ ਕੀਤੇ ਗਏ ਗੁਨਾਹ ਨੂੰ ਲਕਾਉਣ ਲਈ ਪੁਲਸ ਦੀ ਵੀ ਮਦਦ ਲਈ ਅਤੇ ਪੁਲਸ ਵੱਲੋਂ ਬਿਨਾਂ ਕਿਸੇ ਇਨਕੁਆਇਰੀ ਦੇ ਹੀ ਅਦਾਲਤ ਵਿਚ ਚਾਲਾਨ ਪੇਸ਼ ਕਰ ਦਿੱਤਾ ਗਿਆ, ਪ੍ਰੰਤੂ ਮਾਨਯੋਗ ਅਦਾਲਤ ਰਵੀਪਾਲ ਸਿੰਘ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਲੁਧਿਆਣਾ ਦੀ ਦਖਲੰਦਾਜੀ ਨਾਲ ਇਸ ਕੇਸ ਦੀ ਅਗਲੇਰੀ ਜਾਂਚ ਹੋਈ ਅਤੇ ਸਬੂਤ ਇਕੱਠੇ ਕੀਤੇ ਗਏ। 

ਉਨ੍ਹਾਂ ਦੱਸਿਆ ਕਿ ਅੱਜ ਮਾਨਯੋਗ ਅਦਾਲਤ ਹਰਵਿੰਦਰ ਸਿੰਘ ਅਡੀਸ਼ਨਲ ਸੈਸ਼ਨ ਜੱਜ ਨੇ ਉਕਤ ਸਾਰੇ ਤੱਥਾਂ ਨੂੰ ਅਤੇ ਸਬੂਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ FIR NO 513 OF 2022 UNDER SECTION 376, ਥਾਣਾ ਡਿਵੀਜ਼ਨ ਨੰਬਰ 7, ਲੁਧਿਆਣਾ ਵਿਚ ਦੋਸ਼ੀ ਨੂੰ 10 ਸਾਲ ਦੀ ਸਜ਼ਾ ਕੀਤੀ ਅਤੇ ਪੀੜਤਾਂ ਨੂੰ ਇਨਸਾਫ ਦਿੱਤਾ ਗਿਆ। 


author

Anmol Tagra

Content Editor

Related News