ਵਿਧਾਨ ਸਭਾ ਹਲਕਾ ਭੋਆ ਦੇ ਬਲਾਕ ਬਮਿਆਲ ''ਚ ''ਆਪ'' ਦੀ ਹੋਈ ਬੱਲੇ ਬੱਲੇ, 15 ''ਚੋਂ 12 ਸੀਟਾਂ ''ਤੇ ਕੀਤਾ ਕਬਜ਼ਾ
Thursday, Dec 18, 2025 - 01:52 AM (IST)
ਬਮਿਆਲ (ਹਰਜਿੰਦਰ ਸਿੰਘ ਗੋਰਾਇਆ) : ਵਿਧਾਨ ਸਭਾ ਹਲਕਾ ਭੋਆ ਦੇ ਬਲਾਕ ਬਮਿਆਲ ਜਿੱਥੇ ਤਿਕੋਣੀ ਟੱਕਰ ਵੇਖਣ ਨੂੰ ਮਿਲੀ, ਉੱਥੇ ਹੀ ਆਮ ਆਦਮੀ ਪਾਰਟੀ ਲਈ ਕਾਫੀ ਵੱਡੀ ਚੁਣੌਤੀ ਦਾ ਸਵਾਲ ਸੀ। ਪਰ ਜਦੋਂ ਦੇਰ ਸ਼ਾਮ ਪੰਚਾਇਤ ਸੰਮਤੀ ਬਲਾਕ ਬਮਿਆਲ ਦੇ ਨਤੀਜੇ ਵੇਖੇ ਗਏ ਤਾਂ ਆਮ ਪਾਰਟੀ ਦੀ ਬੱਲੇ ਬੱਲੇ ਹੋਈ ਪਈ ਸੀ। ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਲਈ ਵੀ ਇੱਕ ਬਹੁਤ ਵੱਡੀ ਚੁਣੌਤੀ ਸੀ ਕਿਉਂਕਿ ਭੋਆ ਹਲਕੇ ਦਾ ਸਭ ਤੋਂ ਵੱਡਾ ਬਲਾਕ ਬਮਿਆਲ ਜਾਣਿਆ ਜਾਂਦਾ ਹੈ ਜਿਸ 'ਤੇ ਆਮ ਆਦਮੀ ਪਾਰਟੀ ਨੇ ਕਾਫੀ ਵੱਡੇ ਪੱਧਰ 'ਤੇ ਆਪਣਾ ਗਰਾਫ ਵੇਖਣਾ ਚਾਹੁੰਦੀ ਸੀ ਪਰ ਅੱਜ ਜਦੋਂ ਨਤੀਜੇ ਆਏ ਤਾਂ ਆਮ ਆਦਮੀ ਪਾਰਟੀ ਨੇ ਕੁੱਲ 15 ਸੀਟਾਂ ਵਿੱਚੋਂ 12 ਸੀਟਾਂ 'ਤੇ ਕਬਜ਼ਾ ਕਰ ਲਿਆ ਅਤੇ ਬਾਕੀ ਤਿੰਨ ਸੀਟਾਂ 'ਤੇ ਕਾਂਗਰਸ ਜੇਤੂ ਰਹੀ। ਭਾਜਪਾ ਬਲਾਕ ਬਮਿਆਲ ਵਿੱਚ ਆਪਣਾ ਖਾਤਾ ਨਹੀਂ ਖੋਲ੍ਹ ਸਕੀ।
ਇਹ ਵੀ ਪੜ੍ਹੋ : ਭਾਜਪਾ ਨੇ ਮਾਨਸਾ 'ਚ ਖੋਲ੍ਹਿਆ ਆਪਣਾ ਖਾਤਾ, ਜਿੱਤੀ ਬਲਾਕ ਸੰਮਤੀ ਸੀਟ
ਇਸ ਮੌਕੇ ਗੱਲਬਾਤ ਕਰਦੇ ਹੋਏ ਬਮਿਆਲ ਦੇ ਮੌਜੂਦਾ ਸਰਪੰਚ ਮੁਨੀਸ਼ ਨੇ ਦੱਸਿਆ ਕਿ ਇਹ ਸਾਰੀ ਪਾਰਟੀ ਦੀ ਜਿੱਤ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਯਤਨਾਂ ਸਦਕਾ ਹਲਕੇ ਅੰਦਰ ਕਰਵਾਏ ਗਏ ਵਿਕਾਸ ਦੇ ਕੰਮਾਂ ਨੂੰ ਲਿਆ ਕੇ ਲੋਕਾਂ ਵੱਲੋਂ ਐਨੀ ਵੱਡੀ ਜਿੱਤ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਹਲਕੇ ਅੰਦਰ ਵਿਕਾਸ ਦੇ ਕੰਮਾਂ ਦੀ ਕੋਈ ਕਸਰ ਨਹੀਂ ਰਹਿਣ ਦਿੱਤੀ ਜਾਵੇਗੀ।
