ਟਵਿੱਟਰ ਨੇ ਭਾਰਤ ''ਚ ਇਨ-ਸਟਰੀਮ ਵੀਡੀਓ ਐਡ ਸਰਵਿਸ ਕੀਤੀ ਲਾਂਚ

06/13/2018 6:19:52 PM

ਜਲੰਧਰ-ਮਸ਼ਹੂਰ ਸੋਸ਼ਲ ਮੀਡੀਆ ਵੈੱਬਸਾਈਟ ਟਵਿੱਟਰ ਨੇ ਹਾਲ ਹੀ ਭਾਰਤ ਦੇ ਸਾਰੇ ਇਸ਼ਤਿਹਾਰਾਂ (Advertisers) ਲਈ ਆਪਣੀ ਇਨ-ਸਟਰੀਮ ਵੀਡੀਓ ਐਡ ਸਰਵਿਸ ਸ਼ੁਰੂ ਕਰ ਦਿੱਤੀ ਹੈ। ਭਾਰਤ 'ਚ ਸ਼ੁਰੂ ਹੋਈ ਇਹ ਸਰਵਿਸ ਆਸਟਰੇਲੀਆ, ਬ੍ਰਾਜ਼ੀਲ, ਕੈਨੇਡਾ, ਫਰਾਂਸ, ਜਾਪਾਨ, ਮੈਕਸਿਕੋ, ਸਾਊਦੀ ਅਰਬ, ਸਪੇਨ, ਸੰਯੁਕਤ ਅਰਬ ਅਮੀਰਾਤ, ਯੂ.ਕੇ ਅਤੇ ਅਮਰੀਕਾ ਸਮੇਤ ਹੋਰ ਬਾਜ਼ਾਰਾਂ 'ਚ ਗਲੋਬਲੀ ਰੋਲ ਆਊਟ ਕੀਤੀ ਗਈ ਹੈ।

 

ਰਿਪੋਰਟ ਮੁਤਾਬਕ ਟਵਿੱਟਰ ਨੇ ਕਈ ਵੀਡੀਓ ਪਬਲਿਸ਼ਰਜ਼ ਨਾਲ ਸਾਂਝੇਦਾਰੀ ਕੀਤੀ ਹੈ, ਜਿਸ 'ਚ ਇਹ ਕੰਟੇਂਟ ਪਾਰਟਨਰ, ਬਰਾਂਡ ਸੁਰੱਖਿਅਤ ਵੀਡੀਓ ਨੂੰ ਸ਼ੇਅਰ ਕਰੇਗਾ, ਜਿਸ ਨੂੰ ਕੋਈ ਵੀ ਵਿਅਕਤੀ ਲੱਭਣ ਲਈ ਉਤਸੁਕ ਹੋਵੇਗਾ। ਭਾਰਤ 'ਚ ਏਅਰ ਵਿਸਤਾਰਾ, ਅਮੇਜ਼ਨ ਲਿਨੋਵੋ, ਐੱਲ. ਜੀ, ਰਿਲਾਇੰਸ ਸਮਾਰਟ, ਮੋਟੋਰੋਲਾ ਅਤੇ ਟਾਟਾ ਸਮੇਤ ਕਈ ਬ੍ਰਾਂਡਜ਼ ਨੇ ਟਵਿੱਟਰ 'ਤੇ ਆਪਣੀ ਮੁਹਿੰਮ (Campaign)  ਲਈ ਇਨ ਸਟਰੀਮ ਵੀਡੀਓ ਐਡ ਨਾਲ ਪਾਰਟਨਰਸ਼ਿਪ ਕੀਤੀ ਹੈ। 

 

ਰਿਪੋਰਟ ਮੁਤਾਬਕ ਟਵਿੱਟਰ 'ਤੇ ਇਨ ਸਟਰੀਮ ਵੀਡੀਓ ਐਡ ਨੂੰ ਦੇਖਣ ਵਾਲੇ ਲੋਕਾਂ ਨੂੰ ਬ੍ਰਾਂਡ ਦੇ ਐਡ ਨੂੰ ਯਾਦ ਰੱਖਣ ਲਈ 60% ਜ਼ਿਆਦਾ ਸੰਭਾਵਨਾ ਹੁੰਦੀ ਹੈ ਅਤੇ ਇਸ 'ਚ 5% ਲੋਕਾਂ ਦੀ ਖਰੀਦਦਾਰੀ ਕਰਨ ਦਾ ਮੌਕਾ ਵੱਧ ਜਾਂਦਾ ਹੈ।

 

ਇਹ ਨਵਾਂ ਵੀਡੀਓ ਐਡ ਪ੍ਰੋਡਕਟ ਉਨ੍ਹਾਂ ਦੇ ਮੌਜੂਦਾ ਟਵਿੱਟਰ ਵੀਡੀਓ ਐਡ ਮੁਹਿੰਮ ਜਾਂ ਕੈਪੇਨ ਨਾਲ ਕਿਵੇ ਕੰਮ ਕਰੇਗਾ, ਕੰਪਨੀ ਨੇ ਗਲੋਬਲੀ ਮਾਰਕੀਟਿੰਗ ਫਰਮ ਡੈਂਟਸ ਈਗੇਸ (Dentsu Aegis) ਅਤੇ ਕੰਟਾਰ ਮਿਲਵਰਡ ਬ੍ਰਾਊਨ (Kantar Millward Brown) ਨਾਲ ਇਸ ਦੇ ਲਈ ਸਾਂਝੇਦਾਰੀ ਕੀਤੀ ਹੈ।
 


Related News