ਜੀਪ ਇੰਡੀਆ ਨੇ ਲਾਂਚ ਕੀਤੀ ਨਵੀਂ ਰੈਂਗਲਰ
Friday, Apr 26, 2024 - 12:47 PM (IST)
ਜਲੰਧਰ, (ਬੀ. ਐੱਨ.)- ਜੀਪ ਇੰਡੀਆ ਨੇ ਰੈਂਗਲਰ ਦਾ ਅਪਡੇਟਿਡ ਵਰਜਨ ਭਾਰਤੀ ਬਾਜ਼ਾਰ ’ਚ ਲਾਂਚ ਕਰ ਦਿੱਤਾ ਹੈ। ਇਸ ਨੂੰ ਕੰਪਨੀ ਨੇ 2 ਵੇਰੀਐਂਟ ਅਨਲਿਮਟਿਡ ਅਤੇ ਰੂਬੀਕਾਨ ’ਚ ਪੇਸ਼ ਕੀਤਾ ਹੈ, ਜਿਸ ਦੀ ਕੀਮਤ ਲੜੀਵਾਰ 67.65 ਲੱਖ ਰੁਪਏ ਅਤੇ 71.65 ਲੱਖ ਰੁਪਏ ਐਕਸ ਸ਼ੋਅਰੂਮ ਹੈ। ਇਸ ਦੀ ਡਲਿਵਰੀ ਮਈ 2024 ’ਚ ਮਿੱਡ ਤੋਂ ਸ਼ੁਰੂ ਹੋਵੇਗੀ।
ਇਹ ਐੱਸ. ਯੂ. ਵੀ. ਕਈ ਸ਼ਾਨਦਾਰ ਫੀਚਰਸ ਜਿਵੇਂ 12.3 ਇੰਚ ਡਿਜੀਟਲ ਟਚਸਕ੍ਰੀਨ, ਵਾਇਰਲੈੱਸ ਐੱਪਲ ਕਾਰ ਪਲੇਅ, ਐਂਡ੍ਰਾਇਡ ਆਟੋ, ਇਕੱਠੇ 2 ਬਲਿਊਟੁੱਥ ਇਨੇਬਲਡ ਫੋਨ ਦੀ ਕੁਨੈਕਟੀਵਿਟੀ, ਯੂ ਕੁਨੈਕਟ 5 ਸਿਸਟਮ, ਐਕਟਿਵ ਨਾਈਜ ਕੈਂਸੇਲੇਸ਼ਨ ਸਿਸਟਮ ਨਾਲ ਲੈਸ ਹੈ। 85 ਤੋਂ ਜ਼ਿਆਦਾ ਐਂਡਵਾਸ ਐਕਟਿਵ ਅਤੇ ਪੈਸਿਵ ਸੇਫਟੀ ਫੀਚਰ ਵੀ ਦਿੱਤੇ ਗਏ ਹਨ। ਨਵੀਂ ਸੈਵਨ ਸਲਾਟ ਗਰਿੱਲ, ਵਾਸ਼ਰ ਦੇ ਨਾਲ ਕੈਮਰਾ, ਗੋਰਿੱਲਾ ਗਲਾਸ ਵਿੰਡਸ਼ੀਲਡ ਦੇ ਅੰਦਰ ਹੀ ਦਿੱਤਾ ਹੋਇਆ ਐਂਟੀਨਾ, 552 ਵਾਟ ਪ੍ਰੀਮੀਅਮ ਅਪਲਾਈਨ ਆਡੀਓ ਸਿਸਟਮ ਸਭ ਖਾਸ ਹੈ। ਇਸ ’ਚ 2.0 ਲਿਟਰ 4 ਸਿਲੰਡਰ ਟਰਬੋ ਪੈਟਰੋਲ ਇੰਜਨ ਦਿੱਤਾ ਗਿਆ, ਜੋ ਲਗਭਗ 270 ਹਾਰਸ ਪਾਵਰ ਦੀ ਪਾਵਰ ਪੈਦਾ ਕਰਦਾ ਹੈ।