TVS ਨੇ ਸ਼ੁਰੂ ਕੀਤਾ ਖ਼ਾਸ ਪ੍ਰੋਗਰਾਮ, 10 ਦਿਨਾਂ ''ਚ ਡਿਲਿਵਰ ਕਰੇਗੀ 1 ਹਜ਼ਾਰ iQube ਇਲੈਕਟ੍ਰਿਕ ਸਕੂਟਰ
Wednesday, May 10, 2023 - 04:05 PM (IST)
ਆਟੋ ਡੈਸਕ- ਟੀ.ਵੀ.ਐੱਸ. ਨੇ ਇਲੈਕਟ੍ਰਿਕ ਸਕੂਟਰ ਨੂੰ ਉਤਸ਼ਾਹ ਦੇਣ ਲਈ ਇਕ ਖ਼ਾਸ ਪ੍ਰੋਗਰਾਮ ਮੇਗਾ ਡਿਲਿਵਰੀ ਮੈਰਾਥਨ ਦੀ ਸ਼ੁਰੂਆਤ ਕੀਤੀ ਹੈ, ਜਿਸ ਤਹਿਤ ਅਗਲੇ 10 ਦਿਨਾਂ 'ਚ ਦੇਸ਼ ਭਰ 'ਚ ਇਕ ਹਜ਼ਾਰ ਇਲੈਕਟ੍ਰਿਕ ਸਕੂਟਰ ਆਈ ਕਿਊਬ ਦੀ ਡਿਲਿਵਰੀ ਕਰੇਗੀ। TVS iQube EV ਨੂੰ ਲਾਂਚ ਤੋਂ ਬਾਅਦ ਲੋਕਾਂ ਦਾ ਚੰਗਾ ਰਿਸਪਾਂਸ ਮਿਲਿਆ ਹੈ। ਹੁਣ ਤਕ ਕੰਪਨੀ ਦੇਸ਼ ਭਰ 'ਚ ਕਰੀਬ ਇਕ ਲੱਖ ਤੋਂ ਵੱਧ ਸਕੂਟਰਾਂ ਦੀ ਵਿਕਰੀ ਕਰ ਚੁੱਕੀ ਹੈ।
ਟੀ.ਵੀ.ਐੱਸ. ਦਾ ਦਾਅਵਾ ਹੈ ਕਿ ਨਵੇਂ ਆਈ ਕਿਊਬ ਇਲੈਕਟ੍ਰਿਕ ਸਕੂਟਰ ਨੂੰ ਸ਼ਹਿਰ ਅਤੇ ਉਸਦੇ ਨੇੜੇ-ਤੇੜੇ ਨਿਯਮਿਤ ਰੂਪ ਨਾਲ ਆਉਣ-ਜਾਣ ਲਈ ਹਰ ਹਫਤੇ ਦੋ ਵਾਰ ਚਾਰਜ ਕਰਨ ਦੀ ਲੋੜ ਹੁੰਦੀ ਹੈ, ਜਿਸ ਕਾਰਨ ਇਸਨੂੰ ਚਲਾਉਣ ਦਾ ਖਰਚਾ ਪ੍ਰਤੀ ਦਿਨ ਤਿੰਨ ਰੁਪਏ ਆਉਂਦਾ ਹੈ। ਕੰਪਨੀ ਵੱਲੋਂ ਆਈ ਕਿਊਬ ਇਲੈਕਟ੍ਰਿਕ ਸਕੂਟਰ ਲਈ ਤਿੰਨ ਵੱਖ-ਵੱਖ ਚਾਰਜਿੰਗ ਆਪਸ਼ਨ ਪੇਸ਼ ਕੀਤੇ ਜਾਂਦੇ ਹਨ। ਆਈ ਕਿਊਬ ਨੂੰ ਇਕ ਰੈਗੂਲਰ ਚਾਰਜਰ ਨਾਲ 4.5 ਘੰਟਿਆਂ 'ਚ ਜ਼ੀਰੋ ਤੋਂ 80 ਫੀਸਦੀ ਤਕ ਚਾਰਜ ਕੀਤਾ ਜਾ ਸਕਦਾ ਹੈ। ਆਈ ਕਿਊਬ ਨੂੰ ਚਾਰਜ ਕਰਨ ਤੋਂ ਬਾਅਦ ਜੇਕਰ ਇਕੋਨਮੀ ਮੋਡ 'ਚ ਚਲਾਇਆ ਜਾਂਦਾ ਹੈ ਤਾਂ ਇਹ 100 ਕਿਲੋਮੀਟਰ ਦੀ ਰੇਂਜ ਦਿੰਦਾ ਹੈ ਪਰ ਜੇਕਰ ਇਸਨੂੰ ਪਾਵਰ ਮੋਡ 'ਚ ਚਲਾਇਆ ਜਾਂਦਾ ਹੈ ਤਾਂ ਸਿੰਗਲ ਚਾਰਜ 'ਚ ਇਸਦੀ ਰੇਂਜ 75 ਕਿਲੋਮੀਟਰ ਹੈ। ਸਕੂਟਰ ਦੀ ਟਾਪ ਸਪੀਡ 78 ਕਿਲੋਮੀਟਰ ਪ੍ਰਤੀ ਘੰਟਾ ਹੈ।
ਫੀਚਰਜ਼
TVS iQube EV 'ਚ 5-ਇੰਚ ਟੀ.ਐੱਫ.ਟੀ. ਸਕਰੀਨ ਤੋਂ ਇਲਾਵਾ ਐੱਲ.ਈ.ਡੀ. ਲਾਈਟ ਦੇ ਨਾਲ ਫਲਿਪ ਕੀਅ, ਮੋਬਾਇਲ ਚਾਰਜ ਕਰਨ ਲਈ ਯੂ.ਐੱਸ.ਬੀ. ਚਾਰਜਰ, ਬੈਟਰੀ ਲੈਵਲ ਅਤੇ ਲੋਅ ਬੈਟਰੀ ਇੰਡੀਕੇਟਰ, ਡਿਸਟੈਂਸ ਟੂ ਐਂਪਟੀ, ਸਾਈਡ ਸਟੈਂਡ ਇੰਡੀਕੇਟਰ, ਐਂਟੀ ਥੈਫਟ ਅਲਰਟ, ਲਾਈਵ ਲੋਕੇਸ਼ਨ ਸਟੇਟਸ, ਐੱਲ.ਈ.ਡੀ. ਲੈਂਪ ਵਰਗੇ ਫੀਚਰਜ਼ ਦਿੱਤੇ ਗਏ ਹਨ।