ਇਹ ਹਨ ਇਸ ਹਫਤੇ ਦੇ ਦੋ ਟ੍ਰੈਂਡੀ ਅਤੇ ਕੂਲ ਗੈਜੇਟਸ
Thursday, Jun 09, 2016 - 10:03 AM (IST)

ਜਲੰਧਰ : ਹਰ ਕੋਈ ਬਾਕੀਆਂ ਤੋਂ ਅਲੱਗ ਦਿਖਣਾ ਚਾਹੁੰਦਾ ਹੈ ਤੇ ਅੱਜ ਦੇ ਸਮੇਂ ''ਚ ਗੈਜੇਟਸ ਤੇ ਉਨ੍ਹਾਂ ਨਾਲ ਵਰਤੇ ਜਾਣ ਵਾਲੇ ਕੈਰੀ ਕੇਸਿਜ਼ ਤੁਹਾਨੂੰ ਇਕ ਟ੍ਰੈਂਡੀ ਲੁਕ ਦਿੰਦੇ ਹਨ। ਅਜਿਹੇ ਕਈ ਕੂਲ ਗੈਜੇਟਸ ਹਨ, ਜੋ ਤੁਹਾਨੂੰ ਟ੍ਰੈਂਡੀ ਦਿਖਣ ਦੇ ਨਾਲ-ਨਾਲ ਬਾਕੀਆਂ ਤੋਂ ਅਲੱਗ ਫੀਲ ਕਰਵਾਉਂਦੇ ਹਨ। ਉਨ੍ਹਾਂ ''ਚੋਂ ਹੀ ਕੁਝ ਹਟ ਕੇ ਤੇ ਟ੍ਰੈਂਡੀ ਗੈਜੇਟਸ ਅੱਜ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ। ਦੱਸ ਦਈਏ ਕਿ ਇਨ੍ਹਾਂ ''ਚ ਟ੍ਰੈਵਲਿੰਗ ਤੇ ਘਰ ''ਚ ਵਰਤੇ ਜਾਣ ਵਾਲੇ ਹੀ ਕੁਝ ਪ੍ਰਾਡਕਟਸ ਨੂੰ ਲਿਆ ਗਿਆ ਹੈ।
Withings Thermo: ਵਿਥਿੰਗਜ਼ ਵੱਲੋਂ ਬਣਾਏ ਗਏ ਥਰਮੋ ਨਾਂ ਦੇ ਪ੍ਰਾਡਕਟ ਨੂੰ ਸੀ. ਈ. ਐੱਸ. 2016 ''ਚ ਇਨੋਵੇਸ਼ਨ ਐਵਾਰਡ ਨਾਲ ਨਿਵਾਜਿਆ ਗਿਆ। ਇਸ ਨੂੰ ਕੂਲੈਸਟ ਥਰਮਾਮੀਟਰ ਕਿਹਾ ਜਾ ਸਕਦਾ ਹੈ ਕਿਉਂਕਿ ਇਸ ਨੂੰ ਮੂੰਹ ''ਚ ਨਹੀਂ ਪਾਉਣਾ ਪੈਂਦਾ। ਇਸ ਨੂੰ ਸਿਰਫ ਆਪਣੇ ਮੱਥੇ ''ਤੇ ਰੱਖਣਾ ਹੋਵੇਗਾ ਤੇ ਇਸ ''ਚ ਲੱਗੇ 16 ਇਨਫ੍ਰਾਰੈੱਡ ਸੈਂਸਰ ਤੁਹਾਨੂੰ 2 ਸੈਕੰਡਸ ''ਚ ਤਾਪਮਾਨ ਦੀ ਜਾਣਕਾਰੀ ਦੇ ਦੇਣਗੇ।
ਕੀਮਤ 100 ਡਾਲਰ
- ਐੱਫ. ਡੀ. ਏ. (ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ) ਤੋਂ ਮਾਨਤਾ ਪ੍ਰਾਪਤ।
- ਬਿਲਟ-ਇਨ ਵਾਈ-ਫਾਈ।
- 16 ਇਨਫ੍ਰਾਰੈੱਡ ਸੈਂਸਰ।
- ਸਾਰੇ ਡਾਟੇ ਦਾ ਰਿਕਾਰਡ ਰੱਖਣ ਲਈ ਡੈਡੀਕੇਟਿਡ ਐਪ।
- 2 ਸੈਕੰਡਸ ''ਚ 4000 ਤਰ੍ਹਾਂ ਦੀਆਂ ਮਜ਼ਰਮੈਂਟਸ ਲੈਣ ਦੀ ਕਾਬਲੀਅਤ।
Barracuda
ਟ੍ਰੈਵਲਿੰਗ ਸਮੇਂ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਹੁੰਦੀ ਹੈ ਸਾਮਾਨ ਦੇ ਨਾਲ ਆਪਣੀਆਂ ਇਲੈਕਟ੍ਰਾਨਿਕ ਚੀਜ਼ਾਂ ਜਿਵੇਂ ਕਿ ਲੈਪਟਾਪ, ਸਮਾਰਟਫੋਨ ਆਦਿ ਨੂੰ ਵਰਤਣ ਤੇ ਸਹੀ ਤਰੀਕੇ ਨਾਲ ਰੱਖਣ ਦੀ। ਬਾਰਾਕੁਡਾ ਨਾਂ ਦੀ ਇਕ ਕੰਪਨੀ ਨੇ ਅਜਿਹਾ ਲਗੇਜ ਤਿਆਰ ਕੀਤਾ ਹੈ, ਜੋ ਦੇਖਣ ''ਚ ਤਾਂ ਬਾਕੀ ਲਗੇਜ ਤੋਂ ਅਲੱਗ ਹੈ ਪਰ ਇਸ ਕੇ ਕੁਝ ਫੀਚਰਜ਼ ਵਾਕਈ ਇਸ ਨੂੰ ਖਾਸ ਬਣਾ ਦਿੰਦੇ ਹਨ।
- ਦੁਨੀਆ ਦਾ ਪਹਿਲਾ ਕੋਲੈਪਸ ਹੋਣ ਵਾਲ ਲਗੇਜ, ਜੋ ਆਪਣੇ ਆਕਾਰ ਤੋਂ 4 ਗੁਣਾ ਜ਼ਿਆਦਾ ਪਤਲਾ ਹੋ ਕੇ ਫੋਲਡ ਹੋ ਜਾਂਦਾ ਹੈ।
- 360 ਡਿਗਰੀ ਫੋਲਡੇਬਲ ਹੈਂਡਲ, ਜੋ ਇਸ ਨੂੰ ਫੜਨ ਸਮੇਂ ਆਰਾਮਦਾਇਕ ਗ੍ਰਿਪ ਦਿੰਦਾ ਹੈ।
- ਹੈਂਡਲ ''ਚ ਐਡ ਕੀਤੀ ਗਈ ਵਰਕ-ਟ੍ਰੇ, ਜੋ ਇਸ ਨੂੰ ਹਰ ਪਾਸਿਓਂ ਪਰਫੈਕਟ ਬਣਾ ਦਿੰਦੀ ਹੈ।
- ਲੋਕੇਸ਼ਨ ਟ੍ਰੈਕਿੰਗ ਪ੍ਰੌਕਸੀਮਿਟੀ ਸੈਂਸਰ।
- ਬਿਲਟ-ਇਨ 10,000 ਐੱਮ. ਏ. ਐੱਚ. ਯੂ. ਐੱਸ. ਬੀ. ਚਾਰਜਰ।
ਕੀਮਤ 349 ਡਾਲਰ (ਲੱਗਭਗ 23,200 ਰੁਪਏ)