ਧਰਮਕੋਟ ''ਚ ''ਆਪ'' ਦੇ ਦੋ ਤੇ ਕਾਂਗਰਸ ਦਾ ਇਕ ਉਮੀਦਵਾਰ ਜੇਤੂ
Wednesday, Dec 17, 2025 - 11:50 AM (IST)
ਧਰਮਕੋਟ (ਸਤੀਸ਼) : ਵਿਧਾਨ ਸਭਾ ਹਲਕਾ ਧਰਮਕੋਟ ਦੇ ਬਲਾਕ ਸੰਮਤੀ ਅਤੇ ਜ਼ਿਲਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਗਿਣਤੀ ਅੱਜ ਏ. ਡੀ. ਕਾਲਜ ਧਰਮਕੋਟ ਵਿਖੇ ਸ਼ੁਰੂ ਹੋਈ। ਇਸ ਦੌਰਾਨ ਵਿਧਾਨ ਸਭਾ ਹਲਕਾ ਧਰਮਕੋਟ ਦੇ ਬਲਾਕ ਸੰਮਤੀ ਜੋਨ ਬਹੋਨਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਈਸ਼ਵਰ ਸਿੰਘ ਜੇਤੂ ਰਹੇ ਜਦੋਂ ਕਿ ਬਲਾਕ ਸੰਮਤੀ ਫਤਹਿਗੜ੍ਹ ਕੋਰਟਾਨਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਰ ਸਿੰਘ ਜੇਤੂ ਰਹੇ ਅਤੇ ਬਲਾਕ ਸੰਮਤੀ ਤਲਵੰਡੀ ਭੰਗੇਰੀਆਂ ਤੋਂ ਆਮ ਆਦਮੀ ਪਾਰਟੀ ਦੇ ਸੁਖ ਜੀਵਨ ਸਿੰਘ ਉਮੀਦਵਾਰ ਜੇਤੂ ਰਹੇ ਹਨ।
