ਅੰਮ੍ਰਿਤਪਾਲ ਨੂੰ ਅਲੋਪ ਹੋ ਰਹੇ ਪਸ਼ੂ-ਪੰਛੀਆਂ ਨੂੰ ਰੱਖਣਾ ਦਾ ਹੈ ਸ਼ੌਕ, ਰੱਖੇ ਦੋ ਬਾਜ ਤੇ ਇਕ ਵਿਦੇਸ਼ੀ ਕਿਰਲਾ

Sunday, Dec 14, 2025 - 06:39 PM (IST)

ਅੰਮ੍ਰਿਤਪਾਲ ਨੂੰ ਅਲੋਪ ਹੋ ਰਹੇ ਪਸ਼ੂ-ਪੰਛੀਆਂ ਨੂੰ ਰੱਖਣਾ ਦਾ ਹੈ ਸ਼ੌਕ, ਰੱਖੇ ਦੋ ਬਾਜ ਤੇ ਇਕ ਵਿਦੇਸ਼ੀ ਕਿਰਲਾ

ਗੁਰਦਾਸਪੁਰ (ਵਿਨੋਦ)- ਪੰਜਾਬ ਦੇ ਨੌਜਵਾਨ ਹਮੇਸ਼ਾ ਆਪਣੇ ਵੱਖਰੇ ਅੰਦਾਜ਼ ਅਤੇ ਸ਼ੌਂਕ ਕਰਕੇ ਜਾਣੇ ਜਾਂਦੇ ਹਨ । ਇਸੇ ਤਰ੍ਹਾਂ ਗੁਰਦਾਸਪੁਰ ਦੇ ਨੌਜਵਾਨ ਅੰਮ੍ਰਿਤਪਾਲ ਨੂੰ ਇੱਕ ਵੱਖਰਾ ਸ਼ੋਕ ਹੈ। ਜਿਸ ਨੇ ਵੱਖ -ਵੱਖ ਤਰ੍ਹਾਂ ਦੇ ਜਾਨਵਰ ਅਤੇ ਪੰਛੀ ਰੱਖੇ ਹਨ। ਜਿੰਨਾਂ ’ਚ ਦੋ ਬਾਜ ਅਤੇ ਇੱਕ ਵਿਦੇਸ਼ੀ ਕਿਰਲਾ ਵੀ ਹੈ। ਜੋ ਲੋਕਾਂ ਲਈ ਆਕਰਸ਼ਿਤ ਦਾ ਕੇਂਦਰ ਹੈ ।

ਇਹ ਵੀ ਪੜ੍ਹੋ-ਬਟਾਲਾ 'ਚ ਵੋਟਿੰਗ ਦੌਰਾਨ ਦੋ ਧਿਰਾਂ 'ਚ ਤਕਰਾਰ, ਮੌਕੇ 'ਤੇ ਪੁਲਸ ਨੇ ਸੰਭਾਲਿਆ ਮਾਹੌਲ

ਗੱਲਬਾਤ ਕਰਦਿਆਂ ਨੌਜਵਾਨ ਅੰਮ੍ਰਿਤਪਾਲ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਬਾਜ ਰੱਖਣ ਦਾ ਸ਼ੌਂਕ ਸੀ ਜਿਸ ਤੋਂ ਬਾਅਦ ਉਸ ਨੇ ਨਿਹੰਗ ਸਿੰਘਾਂ ਨਾਲ ਰਾਬਤਾ ਕਰਕੇ ਇਹ ਦੋ ਬਾਜ ਮੰਗਵਾਏ ਹਨ ਅਤੇ ਉਸ ਦੇ ਕੋਲੋਂ ਇੱਕ ਵਿਦੇਸ਼ੀ ਕਿਰਲਾ ਵੀ ਮੌਜੂਦ ਹੈ । ਉਸ ਨੇ ਦੱਸਿਆ ਕਿ ਉਸ ਦੇ ਕੋਲੋਂ ਹੋਰ ਵੀ ਕਾਫੀ ਪੰਛੀ ਹਨ ਜੋ ਕਿ ਜ਼ਿਆਦਾਤਰ ਅਲੋਪ ਹੋ ਚੁੱਕੇ ਹਨ । ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਸਾਨੂੰ ਕੁਦਰਤ ਅਤੇ ਪਸ਼ੂ ਪੰਛੀਆਂ ਨਾਲ ਪਿਆਰ ਕਰਨਾ ਚਾਹੀਦਾ ਹੈ ਤਾਂ ਹੀ ਕੁਦਰਤ ਸਾਨੂੰ ਪਿਆਰ ਕਰੇਗੀ ।

ਇਹ ਵੀ ਪੜ੍ਹੋ- ਚੋਣਾਂ ਵਿਚਾਲੇ ਤਰਨਤਾਰਨ 'ਚ ਵੱਡੀ ਵਾਰਦਾਤ, ਚੱਲੀਆਂ ਠਾਹ-ਠਾਹ ਗੋਲੀਆਂ ਤੇ ਇੱਟਾਂ-ਰੋੜੇ

 


author

Shivani Bassan

Content Editor

Related News