ਫਾਜ਼ਿਲਕਾ ’ਚ ਦੋ ਘਰਾਂ ’ਚ ਹੋਈਆਂ ਚੋਰੀਆਂ
Sunday, Dec 14, 2025 - 02:50 PM (IST)
ਫਾਜ਼ਿਲਕਾ (ਨਾਗਪਾਲ) : ਸਥਾਨਕ ਸ਼ਹਿਰ ’ਚ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਬੀਤੀ ਰਾਤ ਫਿਰ ਤੋਂ ਦੋ ਮੁਹੱਲਿਆਂ ’ਚ ਚੋਰਾਂ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਫਾਜ਼ਿਲਕਾ ਦੀ ਰਾਧਾ ਸਵਾਮੀ ਕਾਲੋਨੀ ਗਲੀ ਨੰਬਰ-3 ਦੇ ਇਕ ਮਕਾਨ ਅਤੇ ਮਲਕਾਣਾ ਮੁਹੱਲੇ ਦੀ ਚਾਵਲਾ ਗਲੀ ’ਚ ਚੋਰਾਂ ਵੱਲੋਂ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ।
ਚੋਰਾਂ ਵੱਲੋਂ ਚਾਵਲਾ ਗਲੀ ਦੇ ਮਕਾਨ ’ਚੋਂ ਪੂਰੇ ਮਕਾਨ ’ਚ ਲੱਗੀਆਂ ਟੂਟੀਆਂ ਚੋਰੀ ਕੀਤੀਆਂ ਗਈਆਂ। ਫਾਜ਼ਿਲਕਾ ’ਚ ਪਿੱਛਲੇ ਕਾਫੀ ਸਮੇਂ ਤੋਂ ਚੋਰਾਂ ਵੱਲੋਂ ਬੇਖੌਫ ਹੋ ਕੇ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਚੋਰਾਂ ਨੂੰ ਪੁਲਸ ਦਾ ਡਰ ਨਹੀਂ ਰਿਹਾ। ਲੋਕਾਂ ਨੇ ਸਮਾਜ ਵਿਰੋਧੀ ਅਨਸਰਾਂ ’ਤੇ ਨਕੇਲ ਕਸਣ ਦੀ ਮੰਗ ਕੀਤੀ ਹੈ।
