ਸਕੂਲਾਂ ''ਚ ਸਰਦੀਆਂ ਦੀਆਂ ਛੁੱਟੀਆਂ! ਬੱਚਿਆਂ ਨਾਲ ਮਾਪਿਆਂ ਦੇ ਲੱਗਣ ਵਾਲੇ ਹਨ ਖੂਬ ਨਜ਼ਾਰੇ

Wednesday, Dec 10, 2025 - 10:59 AM (IST)

ਸਕੂਲਾਂ ''ਚ ਸਰਦੀਆਂ ਦੀਆਂ ਛੁੱਟੀਆਂ! ਬੱਚਿਆਂ ਨਾਲ ਮਾਪਿਆਂ ਦੇ ਲੱਗਣ ਵਾਲੇ ਹਨ ਖੂਬ ਨਜ਼ਾਰੇ

ਚੰਡੀਗੜ੍ਹ (ਨਿਸ਼ਾਂਤ) : ਸ਼ਹਿਰ ਦੇ ਸਕੂਲਾਂ ’ਚ ਇਸ ਮਹੀਨੇ ਸਰਦੀਆਂ ਦੀਆਂ ਛੁੱਟੀਆਂ ਹੋਣਗੀਆਂ। ਇਸ ਨੂੰ ਲੈ ਕੇ ਪਹਿਲਾਂ ਹੀ ਲੋਕਾਂ ਨੇ ਛੁੱਟੀਆਂ ’ਚ ਘੁੰਮਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪਰਿਵਾਰ ਘੁੰਮਣ-ਫਿਰਨ ਲਈ ਥਾਵਾਂ ’ਤੇ ਚਰਚਾ ਕਰ ਰਹੇ ਹਨ ਅਤੇ ਬੱਚੇ ਮਨਪਸੰਦ ਥਾਵਾਂ ਚੁਣ ਰਹੇ ਹਨ। ਹਰ ਘਰ ’ਚ ਛੁੱਟੀਆਂ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਸਰਦੀਆਂ ਨੂੰ ਆਮ ਤੌਰ ’ਤੇ ਯਾਤਰਾ ਲਈ ਸਭ ਤੋਂ ਆਰਾਮਦਾਇਕ ਮੌਸਮ ਮੰਨਿਆ ਜਾਂਦਾ ਹੈ ਅਤੇ ਇਸ ਮੌਕੇ ਆਈ. ਆਰ. ਸੀ. ਟੀ. ਸੀ. ਨੇ ਚੰਡੀਗੜ੍ਹ ਤੋਂ ਨਵੇਂ ਰੇਲ ਟੂਰ ਪੈਕੇਜ ਪੇਸ਼ ਕੀਤੇ ਹਨ। ਆਈ. ਆਰ. ਸੀ. ਟੀ. ਸੀ. ਨੇ ਚੰਡੀਗੜ੍ਹ ਤੋਂ ਵਿਸ਼ੇਸ਼ ਰੇਲ ਟੂਰ ਪੈਕੇਜ ਲਾਂਚ ਕੀਤੇ ਹਨ, ਜੋ ਕਿ ਜਯੋਤਿਰਲਿੰਗਾਂ ਤੋਂ ਲੈ ਕੇ ਮਾਰੂਥਲ ਤੇ ਗੁਜਰਾਤ ਤੱਕ ਕਈ ਤਰ੍ਹਾਂ ਦੀਆਂ ਛੁੱਟੀਆਂ ਦੇ ਵਿਕਲਪ ਪੇਸ਼ ਕਰਦੇ ਹਨ।
ਟਿਕਟ ਬੁਕਿੰਗ, ਹੋਟਲ ਲੱਭਣ ਜਾਂ ਸਥਾਨਕ ਯਾਤਰਾ ਦਾ ਪ੍ਰਬੰਧ ਕਰਨ ਬਾਰੇ ਚਿੰਤਾ ਦੀ ਲੋੜ ਨਹੀਂ
ਸਰਦੀਆਂ ਦੀਆਂ ਛੁੱਟੀਆਂ ਦੇ ਟੂਰ ਪੈਕੇਜ ਚੰਡੀਗੜ੍ਹ ਵਾਸੀਆਂ ਨੂੰ ਵੱਖ-ਵੱਖ ਥਾਵਾਂ ’ਤੇ ਘੁੰਮਣ ਦਾ ਮੌਕਾ ਪ੍ਰਦਾਨ ਕਰਨਗੇ। ਭਾਵੇਂ ਕੋਈ ਧਾਰਮਿਕ ਯਾਤਰਾ ’ਤੇ ਜਾਣਾ ਚਾਹੁੰਦਾ ਹੈ, ਮਾਰੂਥਲ ਦਾ ਅਨੁਭਵ ਕਰਨਾ ਚਾਹੁੰਦਾ ਹੈ ਜਾਂ ਗੁਜਰਾਤ ਦੇ ਆਧੁਨਿਕ ਤੇ ਇਤਿਹਾਸਕ ਸਥਾਨਾਂ ’ਤੇ ਘੁੰਮਣਾ ਚਾਹੁੰਦਾ ਹੈ। ਹਰ ਤਰ੍ਹਾਂ ਦੇ ਯਾਤਰੀ ਲਈ ਵਿਕਲਪ ਹਨ। ਇਹ ਪੈਕੇਜ ਉਨ੍ਹਾਂ ਪਰਿਵਾਰਾਂ ਲਈ ਸੰਪੂਰਨ ਹਨ, ਜੋ ਬਿਨਾਂ ਝੰਝਟ, ਯੋਜਨਾਬੱਧ ਯਾਤਰਾ ਚਾਹੁੰਦੇ ਹਨ। ਰੇਲ ਯਾਤਰਾ ਤੋਂ ਲੈ ਕੇ ਹੋਟਲ ਰਿਹਾਇਸ਼, ਸਥਾਨਕ ਆਵਾਜਾਈ ਤੇ ਰੋਜ਼ਾਨਾ ਨਾਸ਼ਤੇ ਤੱਕ ਸਭ ਕੁੱਝ ਸ਼ਾਮਲ ਹਨ। ਇਸਦਾ ਮਤਲਬ ਹੈ ਕਿ ਟਿਕਟਾਂ ਬੁੱਕ ਕਰਨ, ਹੋਟਲ ਲੱਭਣ ਜਾਂ ਸਥਾਨਕ ਯਾਤਰਾ ਦਾ ਪ੍ਰਬੰਧ ਕਰਨ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ। ਛੁੱਟੀਆਂ ਦੌਰਾਨ ਬਸ ਆਪਣੇ ਪਰਿਵਾਰ ਨਾਲ ਘੁੰਮੋ, ਆਰਾਮ ਕਰੋ ਤੇ ਯਾਦਾਂ ਨੂੰ ਸੰਜੋਵੋ।

ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਤੋਂ ਸੀਤ ਲਹਿਰ ਦਾ ਯੈਲੋ ਅਲਰਟ, ਪੜ੍ਹੋ ਮੀਂਹ ਨੂੰ ਲੈ ਕੇ ਮੌਸਮ ਵਿਭਾਗ ਦੀ ਭਵਿੱਖਬਾਣੀ
ਇਨ੍ਹਾਂ ਥਾਵਾਂ ’ਤੇ ਕਰ ਸਕਦੇ ਹੋ ਯਾਤਰਾ
1. ਦੋ ਜਯੋਤਿਰਲਿੰਗ ਦਰਸ਼ਨ-6 ਰਾਤਾਂ/7 ਦਿਨ
ਛੁੱਟੀਆਂ ਦੌਰਾਨ ਲੋਕ ਧਾਰਮਿਕ ਯਾਤਰਾਵਾਂ ਦੀ ਵੀ ਯੋਜਨਾ ਬਣਾਉਂਦੇ ਹਨ। ਇਸ ਪੈਕੇਜ ’ਚ ਇੰਦੌਰ ਵਿਖੇ ਓਮਕਾਰੇਸ਼ਵਰ ਤੇ ਮਹਾਕਾਲੇਸ਼ਵਰ ਦੀ ਯਾਤਰਾ ਸ਼ਾਮਲ ਹੈ। ਹਰ ਸ਼ਨੀਵਾਰ ਨੂੰ ਚੰਡੀਗੜ੍ਹ ਸਟੇਸ਼ਨ ਤੋਂ ਰੇਲਗੱਡੀ ਰਵਾਨਾ ਹੋਵੇਗੀ। ਇਸ ਪੈਕੇਜ ਦੀ ਸ਼ੁਰੂਆਤੀ ਕੀਮਤ 15,515 ਰੁਪਏ ਰਹੇਗੀ।
2. ਰਾਜਸਥਾਨ ਸਰਕਟ: ਉਦੈਪੁਰ, ਆਬੂ ਰੋਡ, ਜੋਧਪੁਰ, ਅਜਮੇਰ- 7 ਰਾਤਾਂ/ 8 ਦਿਨ
ਜੇਕਰ ਬੱਚੇ ਕਿਲ੍ਹਿਆਂ, ਝੀਲਾਂ ਤੇ ਇਤਿਹਾਸਕ ਸਥਾਨਾਂ ’ਚ ਦਿਲਚਸਪੀ ਰੱਖਦੇ ਹਨ, ਤਾਂ ਇਸ ਟੂਰ ’ਚ ਕਾਫੀ ਕੁਝ ਘੁੰਮਣ ਨੂੰ ਮਿਲ ਸਕਦਾ ਹੈ। ਵਿਸ਼ਵ ਪ੍ਰਸਿੱਧ ਸੰਗਮਰਮਰ ਮੰਦਰ ਕੰਪਲੈਕਸ ਦਿਲਵਾੜਾ ਜੈਨ ਮੰਦਰ, ਬ੍ਰਹਮਾ ਕੁਮਾਰੀ ਕੇਂਦਰ ਤੇ ਮਾਊਂਟ ਆਬੂ ਦੀ ਸਭ ਤੋਂ ਸੁੰਦਰ ਨੱਕੀ ਝੀਲ ’ਚ ਕਿਸ਼ਤੀ ਚਲਾਉਣ ਤੇ ਘੁੰਮਣ ਦਾ ਮੌਕਾ ਵੀ ਮਿਲੇਗਾ। ਅਰਾਵਲੀ ਪਹਾੜੀਆਂ ’ਤੇ ਸੂਰਜ ਡੁੱਬਣ ਦਾ ਸੁੰਦਰ ਦ੍ਰਿਸ਼ ਸਨਸੈੱਟ ਪੁਆਇੰਟ ’ਤੇ ਦੇਖਣ ਨੂੰ ਮਿਲੇਗਾ। ਇਸ ਤੋਂ ਇਲਾਵਾ ਸਿਟੀ ਪੈਲੇਸ, ਇਕਲਿੰਗਜੀ ਮੰਦਰ, ਹਲਦੀਘਾਟੀ, ਰਣਕਪੁਰ ਜੈਨ ਮੰਦਰ, ਮਹਿਰਾਨਗੜ੍ਹ ਕਿਲ੍ਹਾ, ਉਮੈਦ ਭਵਨ ਮਿਊਜ਼ੀਅਮ, ਪੁਸ਼ਕਰ ਮੰਦਰ, ਦਰਗਾਹ ਸ਼ਰੀਫ਼ ਘੁੰਮਣ ਦਾ ਮੌਕਾ ਮਿਲੇਗਾ। ਹਰ ਸ਼ੁੱਕਰਵਾਰ ਨੂੰ ਰੇਲਗੱਡੀ ਰਵਾਨਾ ਹੋਵੇਗੀ। ਇਸ ਦੀ ਸ਼ੁਰੂਆਤੀ ਕੀਮਤ 23,215 ਰੁਪਏ ਹੈ।
3. ਬੀਕਾਨੇਰ, ਜੈਸਲਮੇਰ ਤੇ ਜੈਪੁਰ ਦੀ ਰੰਗੀਨ ਯਾਤਰਾ – 7 ਰਾਤਾਂ/8 ਦਿਨ
ਸਰਦੀਆਂ ’ਚ ਰਾਜਸਥਾਨ ਦੀ ਸੁੰਦਰਤਾ ਸਿਖਰ ’ਤੇ ਹੁੰਦੀ ਹੈ। ਮਾਰੂਥਲ, ਊਠ ਸਫਾਰੀ, ਜੈਸਲਮੇਰ ਕਿਲ੍ਹਾ ਤੇ ਜੈਪੁਰ ਦੇਖਣਾ ਚਾਹੁੰਦੇ ਹੋ ਤਾਂ ਆਈ. ਆਰ. ਸੀ. ਟੀ. ਸੀ. ਤੁਹਾਨੂੰ ਮੌਕਾ ਦੇ ਰਿਹਾ ਹੈ। ਇਸ ਪੈਕੇਜ ਤਹਿਤ ਅਜਮੇਰ ਦੇ ਪੁਸ਼ਕਰ, ਅਨਾ ਸਾਗਰ ਝੀਲ, ਬ੍ਰਹਮਾ ਮੰਦਰ, ਬੀਕਾਨੇਰ ’ਚ ਊਠ ਬਰੀਡਿੰਗ ਫਾਰਮ, ਦੇਸ਼ਨੋਕ ਮੰਦਰ, ਜੂਨਾਗੜ੍ਹ ਕਿਲ੍ਹਾ, ਜੈਸਲਮੇਰ ’ਚ ਸੈਮ ਸੈਂਡ ਡੁਨਸ, ਜੈਸਲਮੇਰ ਕਿਲ੍ਹਾ, ਕੁਲਧਾਰਾ ਪਿੰਡ, ਆਰਮੀ ਮਿਊਜ਼ੀਅਮ, ਜੋਧਪੁਰ ’ਚ ਮੇਹਰਾਨਗੜ੍ਹ ਕਿਲ੍ਹਾ, ਉਮੈਦ ਭਵਨ ਮਿਊਜ਼ੀਅਮ, ਜੈਪੁਰ ਦਾ ਹਵਾ ਮਹਿਲ, ਸਿਟੀ ਪੈਲੇਸ, ਜੰਤਰ-ਮੰਤਰ, ਨਾਹਰਗੜ੍ਹ ਕਿਲ੍ਹਾ ਦੇਖਣ ਨੂੰ ਮਿਲੇਗਾ। ਇਸ ਲਈ ਹਰ ਸ਼ੁੱਕਰਵਾਰ ਨੂੰ ਟ੍ਰੇਨ ਰਵਾਨਾ ਹੋਵੇਗੀ। ਇਸਦੀ ਸ਼ੁਰੂਆਤੀ ਕੀਮਤ 21,895 ਰੁਪਏ ਹੈ।
4. ਰਾਜਸਥਾਨ ਤੇ ਗੁਜਰਾਤ ਟੂਰ: ਕੇਵੜੀਆ, ਸਟੈਚੂ ਆਫ਼ ਯੂਨਿਟੀ, ਅਹਿਮਦਾਬਾਦ, ਉਦੈਪੁਰ – 7 ਰਾਤਾਂ/8 ਦਿਨ
ਇਹ ਪੈਕੇਜ ਪਰਿਵਾਰਾਂ ’ਚ ਪ੍ਰਸਿੱਧ ਹੋ ਰਿਹਾ ਹੈ ਕਿਉਂਕਿ ਇਹ ਬੱਚਿਆਂ ਨੂੰ ਦੇਖਣ ਲਈ ਬਹੁਤ ਕੁਝ ਪੇਸ਼ ਕਰਦਾ ਹੈ, ਜਿਵੇਂ ਸਟੈਚੂ ਆਫ਼ ਯੂਨਿਟੀ, ਅਜਾਇਬ ਘਰ, ਇਤਿਹਾਸਕ ਸਥਾਨ ਤੇ ਉਦੈਪੁਰ ਦੀਆਂ ਝੀਲਾਂ, ਮਾਊਂਟ ਆਬੂ, ਦਿਲਵਾੜਾ ਮੰਦਰ, ਬ੍ਰਹਮਾ ਕੁਮਾਰੀਜ਼ ਸੈਂਟਰ, ਨੱਕੀ ਝੀਲ, ਸਨਸੈਟ ਪੁਆਇੰਟ, ਉਦੈਪੁਰ ਸਿਟੀ ਪੈਲੇਸ, ਫਤਹਿ ਸਾਗਰ ਝੀਲ, ਕੇਵੜੀਆ ਸਟੈਚੂ ਆਫ ਯੂਨਿਟੀ, ਅਹਿਮਦਾਬਾਦ ਸਾਬਰਮਤੀ ਆਸ਼ਰਮ, ਸਾਬਰਮਤੀ ਰਿਵਰਫਰੰਟ, ਵਡੋਦਰਾ ਦਾ ਦੌਰਾ ਸ਼ਾਮਲ ਰਹੇਗਾ। ਇਸ ਲਈ ਹਰ ਸ਼ੁੱਕਰਵਾਰ ਨੂੰ ਟ੍ਰੇਨ ਰਵਾਨਾ ਹੋਵੇਗੀ। ਇਸਦੀ ਸ਼ੁਰੂਆਤੀ ਕੀਮਤ 23,780 ਰੁਪਏ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਦੇ ਮੀਟਰਾਂ ਨੂੰ ਲੈ ਕੇ ਵੱਡਾ ਐਲਾਨ, ਅੱਜ ਤੋਂ ਘਰਾਂ 'ਚ ਸਿੱਧੀ ਕੁੰਡੀ ਪਾ ਕੇ...
ਪੈਕੇਜ ’ਚ ਮਿਲਣਗੀਆਂ ਇਹ ਖ਼ਾਸ ਸਹੂਲਤਾਂ
ਥਰਡ ਏ. ਸੀ. ਜਾਂ ਸਲੀਪਰ ’ਚ ਕਨਫਰਮਡ ਟ੍ਰੇਨ ਟਿਕਟ
ਪਿਕਅੱਪ ਅਤੇ ਡਰਾਪ ਦੇ ਨਾਲ ਸਥਾਨਕ ਆਵਾਜਾਈ
ਹੋਟਲ ’ਚ ਰਾਤ ਠਹਿਰਨਾ
ਰੋਜ਼ਾਨਾ ਨਾਸ਼ਤਾ
ਛੁੱਟੀਆਂ ’ਤੇ ਯਾਤਰਾ ਕਰਨ ਵੇਲੇ ਸਭ ਤੋਂ ਵੱਡੀ ਚਿੰਤਾ ਹੋਟਲ, ਟਿਕਟਾਂ ਤੇ ਸਥਾਨਕ ਆਵਾਜਾਈ ਹੈ ਪਰ ਆਈ.ਆਰ.ਟੀ.ਸੀ.ਟੀ. ਦੇ ਇਨ੍ਹਾਂ ਪੈਕੇਜਾਂ ’ਚ ਸਾਰੀਆਂ ਸੇਵਾਵਾਂ ਸ਼ਾਮਲ ਰਹਿਣਗੀਆਂ। ਇਸ ਨਾਲ ਪਰਿਵਾਰਕ ਯਾਤਰਾਵਾਂ ਬਹੁਤ ਆਸਾਨ ਹੋ ਜਾਵੇਗੀ।
ਇੰਝ ਕਰ ਸਕਦੇ ਹੋ ਬੁਕਿੰਗ
ਆਈ. ਆਰ. ਸੀ. ਟੀ. ਸੀ. ਦੀ ਟੂਰਿਜ਼ਮ ਵੈੱਬਸਾਈਟ ’ਤੇ ਜਾਓ ਤੇ ਚੰਡੀਗੜ੍ਹ ਤੋਂ ਸ਼ੁਰੂ ਹੋਣ ਵਾਲੇ ਪੈਕੇਜ ਚੁਣੋ। ਪੁੱਛਗਿੱਛ ਲਈ ਵਟਸਐਪ ਰਾਹੀਂ 7888696843 ’ਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਆਈ.ਆਰ.ਸੀ.ਟੀ.ਸੀ. ਦੇ ਸੈਕਟਰ 34ਏ ਵਿਖੇ ਦਫ਼ਤਰ ’ਚ ਜਾ ਕੇ ਵੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8
 


author

Babita

Content Editor

Related News