8,000mAh ਬੈਟਰੀ ਨਾਲ ਜਲਦ ਹੀ ਲਾਂਚ ਹੋਵੇਗਾ Teclast A10S ਟੈਬਲੇਟ

04/01/2018 4:39:15 PM

ਜਲੰਧਰ-ਚੀਨ ਦੀ ਟੈਬਲੇਟ ਨਿਰਮਾਤਾ ਕੰਪਨੀ Teclast ਜਲਦ ਹੀ ਆਪਣਾ ਨਵਾਂ ਟੈਬਲੇਟ ਲਾਂਚ ਕਰ ਸਕਦੀ ਹੈ,ਜੋ Teclast A10S ਦੇ ਨਾਂ ਨਾਲ ਪੇਸ਼ ਹੋਵੇਗਾ ਪਰ ਕੰਪਨੀ ਨੇ ਇਸ ਟੈਬਲੇਟ ਦੀ ਕੀਮਤ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਹੈ। ਉਮੀਦ ਹੈ ਕਿ ਇਸ ਟੈਬਲੇਟ ਦੀ ਕੀਮਤ 10,000 ਰੁਪਏ ਦੇ ਨਜ਼ਦੀਕ ਹੋਵੇਗੀ। ਇਹ ਟੈਬਲੇਟ ਐਂਡਰਾਇਡ 7.0 ਨੂਗਟ ਸਿਸਟਮ 'ਤੇ ਆਧਾਰਿਤ ਹੋਵੇਗਾ।

 

ਸਪੈਸੀਫਿਕੇਸ਼ਨ-
ਇਸ ਟੈਬਲੇਟ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਟੈਬਲੇਟ 'ਚ 10.1 ਇੰਚ ਦੀ ਡਿਸਪਲੇਅ ਨਾਲ 1920*1200 ਪਿਕਸਲ ਰੈਜ਼ੋਲਿਊਸ਼ਨ ਹੋਵੇਗਾ। ਟੈਬਲੇਟ 'ਚ ਕਵਾਡ-ਕੋਰ 1.3GHz ਮੀਡੀਆਟੈੱਕ MT8163 ਪ੍ਰੋਸੈਸਰ 'ਤੇ ਆਧਾਰਿਤ ਹੋ ਸਕਦਾ ਹੈ। ਸਟੋਰੇਜ ਦੀ ਗੱਲ ਕਰੀਏ ਤਾਂ ਟੈਬਲੇਟ 'ਚ 2 ਜੀ. ਬੀ. ਰੈਮ ਨਾਲ 32 ਜੀ. ਬੀ. ਇੰਟਰਨਲ ਸਟੋਰੇਜ ਹੋਣ ਦੀ ਉਮੀਦ ਹੈ, ਸਟੋਰੇਜ ਨੂੰ ਮਾਈਕ੍ਰੋਐੱਸਡੀ ਕਾਰਡ ਨਾਲ 128 ਜੀ. ਬੀ. ਤੱਕ ਵਧਾਈ ਜਾ ਸਕਦੀ ਹੈ।

 

ਫੋਟੋਗ੍ਰਾਫੀ ਦੀ ਗੱਲ ਕਰੀਏ ਤਾਂ ਟੈਬਲੇਟ 'ਚ 5 ਐੱਮ. ਪੀ. ਦਾ ਰਿਅਰ ਕੈਮਰਾ ਅਤੇ ਸੈਲਫੀ ਲਈ 2 ਐੱਮ. ਪੀ. ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਇਸ ਟੈਬਲੇਟ 'ਚ ਡਿਊਲ ਬੈਂਡ ਵਾਈ-ਫਾਈ 802.11a/b/g/n, ਮਾਈਕ੍ਰੋ USB 2.0 ਪੋਰਟ, 3.5mm ਆਡੀਓ ਜੈਕ ਆਦਿ ਫੀਚਰਸ ਮੌਜੂਦ ਹੋਣਗੇ।


Related News