ਝਾਰਖੰਡ ’ਚ ਭਾਜਪਾ ਲਈ ਮਦਦਗਾਰ ਸਾਬਿਤ ਹੋ ਸਕਦਾ ਹੈ ਓਡਿਸ਼ਾ ’ਚ ਆਦਿਵਾਸੀ CM ਦਾ ਦਾਅ

06/15/2024 10:49:10 AM

ਨੈਸ਼ਨਲ ਡੈਸਕ : ਓਡਿਸ਼ਾ ’ਚ ਪਹਿਲੀ ਵਾਰ ਸੱਤਾ ’ਚ ਆਈ ਭਾਰਤੀ ਜਨਤਾ ਪਾਰਟੀ ਵੱਲੋਂ ਮੋਹਨ ਚਰਨ ਮਾਝੀ ਨੂੰ ਸੂਬੇ ਦਾ ਮੁੱਖ ਮੰਤਰੀ ਬਣਾਉਣਾ ਇਕ ਵੱਡੇ ਸਿਆਸੀ ਦਾਅ ਵਜੋਂ ਦੇਖਿਆ ਜਾ ਰਿਹਾ ਹੈ। ਓਡਿਸ਼ਾ ਦੇਸ਼ ਦਾ ਤੀਜਾ ਸਭ ਤੋਂ ਵੱਡਾ ਆਦਿਵਾਸੀ ਆਬਾਦੀ ਵਾਲਾ ਸੂਬਾ ਹੈ ਅਤੇ ਮਾਝੀ ਸੂਬੇ ਦੇ ਤੀਜੇ ਅਜਿਹੇ ਮੁੱਖ ਮੰਤਰੀ ਹਨ, ਜੋ ਆਦਿਵਾਸੀ ਭਾਈਚਾਰੇ ਨਾਲ ਸਬੰਧਤ ਹਨ। ਉਨ੍ਹਾਂ ਤੋਂ ਪਹਿਲਾਂ ਆਦਿਵਾਸੀ ਨੇਤਾ ਹੇਮਨੰਦਾ ਬਿਸਵਾਲ 1989 ਤੋਂ 90 ਤੱਕ ਸੂਬੇ ਦੇ ਮੁੱਖ ਮੰਤਰੀ ਸਨ। ਜਦਕਿ ਦੂਜੇ ਆਦਿਵਾਸੀ ਨੇਤਾ ਗਿਰਧਰ ਗੋਮਾਂਗ ਸਨ, ਜੋ 1999 ਤੋਂ ਲੈ ਕੇ 2000 ਤੱਕ ਸੂਬੇ ਦੇ ਮੁੱਖ ਮੰਤਰੀ ਰਹੇ।

ਇਹ ਵੀ ਪੜ੍ਹੋ - 300 ਲੋਕਾਂ ਨੂੰ ਲੈ ਕੇ 9 ਘੰਟੇ ਉਡਦਾ ਰਿਹਾ ਬੋਇੰਗ ਜਹਾਜ਼, 7000 ਕਿਲੋਮੀਟਰ ਤੈਅ ਕੀਤਾ ਸਫ਼ਰ, ਨਹੀਂ ਹੋਈ ਲੈਂਡਿੰਗ!

ਇਨ੍ਹਾਂ ਦੋਵਾਂ ਮੁੱਖ ਮੰਤਰੀਆਂ ਨੂੰ ਛੱਡ ਕੇ ਓਡਿਸ਼ਾ ਦਾ ਮੁੱਖ ਮੰਤਰੀ ਹਮੇਸ਼ਾ ਸੂਬੇ ਦੇ ਵਿਕਸਤ ਹਿੱਸੇ ਤੋਂ ਹੀ ਆਉਂਦਾ ਰਿਹਾ ਹੈ। ਇਸ ਵਾਰ ਆਦਿਵਾਸੀ ਭਾਈਚਾਰੇ ਦੇ ਦਬਦਬੇ ਵਾਲੇ ਜ਼ਿਆਦਾਤਰ ਜ਼ਿਲਿਆਂ ਵਿਚ ਭਾਜਪਾ ਨੇ ਵਧੇਰੇ ਸੀਟਾਂ ਜਿੱਤੀਆਂ ਹਨ। ਰਾਸ਼ਟਰੀ ਸਵੈਮ ਸੇਵਕ ਸੰਘ ਵਨਵਾਸੀ ਕਲਿਆਣ ਮੰਚ ਰਾਹੀਂ ਇਨ੍ਹਾਂ ਜ਼ਿਲਿਆਂ ਵਿਚ ਕਈ ਸਾਲਾਂ ਤੋਂ ਸਰਗਰਮ ਹੈ। ਆਦਿਵਾਸੀ ਭਾਈਚਾਰਾ ਆਮ ਤੌਰ ’ਤੇ ਕਾਂਗਰਸ ਦਾ ਸਮਰਥਕ ਰਿਹਾ ਹੈ ਪਰ ਕਈ ਵਾਰ ਇਸ ਭਾਈਚਾਰੇ ਨੇ ਉਨ੍ਹਾਂ ਪਾਰਟੀਆਂ ਦਾ ਵੀ ਸਮਰਥਨ ਕੀਤਾ ਹੈ ਜੋ ਆਦਿਵਾਸੀਆਂ ਦੇ ਹਿੱਤਾਂ ਲਈ ਕੰਮ ਕਰਦੀਆਂ ਰਹੀਆਂ ਹਨ। ਝਾਰਖੰਡ ਮੁਕਤੀ ਮੋਰਚਾ ਇਸ ਦੀ ਪ੍ਰਤੱਖ ਉਦਾਹਰਣ ਹੈ ਪਰ ਹੁਣ ਇਹ ਭਾਈਚਾਰਾ ਹੌਲੀ-ਹੌਲੀ ਭਾਜਪਾ ਵੱਲ ਵਧ ਰਿਹਾ ਹੈ।

ਇਹ ਵੀ ਪੜ੍ਹੋ - ਮਿਸਾਲ: ਅਮਰੀਕਾ ਦੀ ਸਭ ਤੋਂ ਅਮੀਰ ਔਰਤ ਬਣੀ 92 ਸਾਲਾਂ ਜੋਆਨ, ਨੌਕਰੀ ਗਈ ਫਿਰ ਵੀ ਨਹੀਂ ਛੱਡੀ ਹਿੰਮਤ

ਭਾਜਪਾ ਵੱਲੋਂ ਓਡਿਸ਼ਾ ਨਾਲ ਸਬੰਧ ਰੱਖਣ ਵਾਲੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਦੇਸ਼ ਦਾ ਸਭ ਤੋਂ ਉੱਚਾ ਅਹੁਦਾ ਦੇਣ ਤੋਂ ਬਾਅਦ ਵੀ ਓਡਿਸ਼ਾ ’ਚ ਭਾਜਪਾ ਨੂੰ ਇਸ ਦਾ ਫ਼ਾਇਦਾ ਹੋਇਆ ਹੈ। ਓਡਿਸ਼ਾ ’ਚ ਮਿਲੀ ਇਸ ਜਿੱਤ ਦਾ ਫਾਇਦਾ ਭਾਜਪਾ ਨੂੰ ਝਾਰਖੰਡ ਵਿਧਾਨ ਸਭਾ ਚੋਣਾਂ ’ਚ ਵੀ ਹੋ ਸਕਦਾ ਹੈ। ਝਾਰਖੰਡ ’ਚ ਆਦਿਵਾਸੀ ਨੇਤਾ ਹੇਮੰਤ ਸੋਰੇਨ ਦੀ ਗ੍ਰਿਫ਼ਤਾਰੀ ਕਾਰਨ ਭਾਜਪਾ ਨੂੰ ਨੁਕਸਾਨ ਹੋ ਰਿਹਾ ਹੈ। ‘ਇੰਡੀਆ’ ਅਲਾਇੰਸ ਨੇ ਹੇਮੰਤ ਦੀ ਗ੍ਰਿਫਤਾਰੀ ਨੂੰ ਮੁੱਦਾ ਬਣਾ ਕੇ ਇਸ ਨੂੰ ਚੋਣਾਂ ’ਚ ਬਦਲਾਖੋਰੀ ਦੀ ਸਿਆਸਤ ਕਰਾਰ ਦਿੱਤਾ ਸੀ।

ਇਹ ਵੀ ਪੜ੍ਹੋ - ਸਿੰਗਾਪੁਰ ਏਅਰਲਾਈਨਜ਼ ਹਾਦਸੇ ਦਾ ਸ਼ਿਕਾਰ ਯਾਤਰੀਆਂ ਲਈ ਵੱਡੀ ਖ਼ਬਰ, ਮਿਲੇਗਾ ਮੁਆਵਜ਼ਾ

ਮੋਹਨ ਚਰਨ ਮਾਝੀ ਨੂੰ ਓਡਿਸ਼ਾ ਦਾ ਮੁੱਖ ਮੰਤਰੀ ਬਣਾਉਣ ਤੋਂ ਬਾਅਦ ਆਦਿਵਾਸੀ ਭਾਈਚਾਰੇ ’ਚ ਬਣੀ ਇਹ ਧਾਰਨਾ ਟੁੱਟੇਗੀ ਕਿ ਭਾਜਪਾ ਆਦਿਵਾਸੀ ਭਾਈਚਾਰੇ ਦੇ ਵਿਰੁੱਧ ਹੈ। ਹਾਲ ਹੀ ’ਚ ਭਾਜਪਾ ਨੇ ਆਦਿਵਾਸੀ ਨੇਤਾ ਵਿਸ਼ਨੂੰ ਦੇਵ ਸਾਈ ਨੂੰ ਛੱਤੀਸਗੜ੍ਹ ਦਾ ਮੁੱਖ ਮੰਤਰੀ ਬਣਾਇਆ ਹੈ। ਆਦਿਵਾਸੀ ਭਾਈਚਾਰੇ ਵਿਚ ਵੀ ਭਾਜਪਾ ਨੂੰ ਇਸ ਦਾ ਫਾਇਦਾ ਹੋ ਸਕਦਾ ਹੈ। ਵਰਨਣਯੋਗ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਭਾਵੇਂ ਭਾਜਪਾ ਨੂੰ ਅਨੁਸੂਚਿਤ ਜਾਤੀ ਦੀਆਂ ਸੀਟਾਂ ’ਤੇ ਨੁਕਸਾਨ ਹੋਇਆ ਹੈ ਪਰ ਅਨੁਸੂਚਿਤ ਜਨਜਾਤੀ (ਐੱਸ. ਟੀ.) ਸੀਟਾਂ ’ਤੇ ਇਸ ਦਾ ਪ੍ਰਦਰਸ਼ਨ ਪਹਿਲਾਂ ਵਰਗਾ ਹੀ ਰਿਹਾ ਹੈ।

ਇਹ ਵੀ ਪੜ੍ਹੋ - ਜੇ ਤੁਹਾਡੇ ਘਰ ਵੀ ਲੱਗਾ ਹੈ AC ਤਾਂ ਸਾਵਧਾਨ, ਇਸ ਖ਼ਬਰ ਨੂੰ ਪੜ੍ਹਨ ਤੋਂ ਬਾਅਦ ਉੱਡਣਗੇ ਹੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News