ਅਮਿਤਾਭ ਬੱਚਨ ਨੇ ਬੇਟੇ ਅਭਿਸ਼ੇਕ ਨਾਲ ਸ਼ੇਅਰ ਕੀਤੀ ਤਸਵੀਰ, ਕਿਹਾ ਜਲਦ ਆਵੇਗੀ ਇਹ ਜੋੜੀ

06/09/2024 11:34:44 AM

ਬਾਲੀਵੁੱਡ ਡੈਸਕ- ਅਮਿਤਾਭ ਬੱਚਨ ਨੂੰ ਪੂਰੇ ਬਾਲੀਵੁੱਡ ਦਾ ਮੈਗਾਸਟਾਰ ਕਿਹਾ ਜਾਂਦਾ ਹੈ। ਉਥੇ ਹੀ ਜੇਕਰ ਉਨ੍ਹਾਂ ਦੇ ਬੇਟੇ ਦੀ ਗੱਲ ਕਰੀਏ ਤਾਂ ਅਭਿਸ਼ੇਕ ਬੱਚਨ ਦਾ ਫ਼ਿਲਮੀ ਕਰੀਅਰ ਇੰਨਾ ਸ਼ਾਨਦਾਰ ਨਹੀਂ ਰਿਹਾ। ਅਜਿਹੇ 'ਚ ਹੁਣ ਅਮਿਤਾਭ ਬੱਚਨ ਨੇ ਬੇਟੇ ਅਭਿਸ਼ੇਕ ਨਾਲ ਕੰਮ ਕਰਨ ਦੀ ਯੋਜਨਾ ਬਣਾਈ ਹੈ। ਬਿੱਗ ਬੀ ਨੇ ਸੋਸ਼ਲ ਮੀਡੀਆ 'ਤੇ ਨਵੇਂ ਪ੍ਰੋਜੈਕਟ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਅਮਿਤਾਭ ਆਪਣੇ ਬੇਟੇ ਦੇ ਕਰੀਅਰ ਨੂੰ ਨਵੀਂ ਉਡਾਣ ਦੇ ਰਹੇ ਹਨ।

 

ਦੱਸ ਦਈਏ ਕਿ ਅਮਿਤਾਭ ਬੱਚਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ ਅਤੇ ਉਨ੍ਹਾਂ ਨੇ ਲਿਖਿਆ ਹੈ, "ਪਿਤਾ -ਪੁੱਤਰ ਦੋਵੇਂ ਬੈਠੇ ਇਕ ਜਗ੍ਹਾ ਹੀ ਕੰਮ 'ਤੇ, ਜਲਦ ਆਵੇਗੀ ਪਰਦੇ 'ਤੇ ਜੋੜੀ, ਇਨ੍ਹਾਂ ਦੇ ਅਦਭੁੱਤ ਕੰਮ ਲਈ । ਅਮਿਤਾਭ ਬੱਚਨ ਨੇ ਪੁਸ਼ਟੀ ਕੀਤੀ ਹੈ ਕਿ ਉਹ ਜਲਦ ਹੀ ਆਪਣੇ ਬੇਟੇ ਨਾਲ ਵੱਡੇ ਪਰਦੇ 'ਤੇ ਨਜ਼ਰ ਆਉਣਗੇ। ਉਨ੍ਹਾਂ ਨੇ ਇਸ ਦੀਆਂ ਕੁਝ ਰਿਹਰਸਲਾਂ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ ਹਨ। ਇਸ ਨੂੰ ਦੇਖ ਕੇ ਫੈਨਜ਼ ਖੁਸ਼ ਹਨ ਅਤੇ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਕਦੇ 90 ਕਿਲੋ ਭਾਰ ਕਾਰਨ ਟ੍ਰੋਲ ਹੁੰਦੀ ਸੀ ਸੋਨਮ, ਹੁਣ ਹੁੰਦੇ ਨੇ ਹੌਟਨੈੱਸ ਦੇ ਹਰ ਪਾਸੇ ਚਰਚੇ

ਅਮਿਤਾਭ ਬੱਚਨ ਦੁਆਰਾ ਸ਼ੇਅਰ ਕੀਤੀ ਗਈ ਫੋਟੋ ਵਿੱਚ ਅਭਿਸ਼ੇਕ ਬੱਚਨ ਰਿਕਾਰਡਿੰਗ ਕਰਦੇ ਨਜ਼ਰ ਆ ਰਹੇ ਹਨ ਜਦੋਂਕਿ ਅਮਿਤਾਭ ਬੱਚਨ ਉਨ੍ਹਾਂ ਦੇ ਕੋਲ ਬੈਠ ਕੇ ਸੁਣ ਰਹੇ ਹਨ। ਦੋਵੇਂ ਇਕ ਹੀ ਕਮਰੇ 'ਚ ਬੈਠ ਕੇ ਇਕ ਨਵੇਂ ਪ੍ਰੋਜੈਕਟ 'ਤੇ ਕੰਮ ਕਰ ਰਹੇ ਹਨ। ਫ਼ਿਲਹਾਲ ਇਸ ਫ਼ਿਲਮ ਦੀ ਕਹਾਣੀ ਅਤੇ ਨਾਮ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Harinder Kaur

Content Editor

Related News