ਭਾਰਤ ਚੇਨਈ-ਕਾਨਪੁਰ ’ਚ ਖੇਡੇਗਾ ਬੰਗਲਾਦੇਸ਼ ਨਾਲ, ਬੈਂਗਲੁਰੂ, ਪੁਣੇ ਅਤੇ ਮੁੰਬਈ ’ਚ ਹੋਵੇਗਾ ਨਿਊਜ਼ੀਲੈਂਡ ਨਾਲ ਮੁਕਾਬਲਾ

06/21/2024 10:47:24 AM

ਨਵੀਂ ਦਿੱਲੀ– ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਨੇ ਆਪਣੀ ਸੀਨੀਅਰ ਪੁਰਸ਼ ਟੀਮ ਦੇ 19 ਸਤੰਬਰ ਤੋਂ 12 ਫਰਵਰੀ ਤੱਕ ਦੇ ਪ੍ਰੋਗਰਾਮ ਦਾ ਐਲਾਨ ਕੀਤਾ, ਜਿਸ ’ਚ ਭਾਰਤ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਆਪਣੇ ਕੈਲੰਡਰ ’ਚ 5 ਘਰੇਲੂ ਟੈਸਟਾਂ ਤੋਂ ਬਾਅਦ ਆਸਟ੍ਰੇਲੀਆ ਵਿਰੁੱਧ ਉਸ ਦੀ ਧਰਤੀ ’ਤੇ 5 ਮੈਚਾਂ ਦੀ ਲੜੀ ਖੇਡੇਗਾ। ਭਾਰਤੀ ਟੀਮ ਬੰਗਲਾਦੇਸ਼ ਵਿਰੁੱਧ ਚੇਨਈ ਅਤੇ ਕਾਨਪੁਰ ’ਚ 2 ਟੈਸਟ ਮੈਚ ਖੇਡੇਗੀ, ਜਿਸ ਤੋਂ ਬਾਅਦ ਬੈਂਗਲੁਰੂ, ਪੁਣੇ ਅਤੇ ਮੁੰਬਈ ’ਚ 3 ਮੈਚਾਂ ਦੀ ਟੈਸਟ ਲੜੀ ਲਈ ਨਿਊਜ਼ੀਲੈਂਡ ਦੀ ਮੇਜ਼ਬਾਨੀ ਕਰੇਗੀ।
ਇਨ੍ਹਾਂ 5 ਟੈਸਟਾਂ ਤੋਂ ਇਲਾਵਾ ਭਾਰਤ ਨੇ ਘਰੇਲੂ ਮੈਦਾਨਾਂ ’ਤੇ 8 ਟੀ-20 ਕੌਮਾਂਤਰੀ ਅਤੇ 3 ਵਨ ਡੇ ਮੈਚ ਖੇਡਣੇ ਹਨ। ਬੰਗਲਾਦੇਸ਼ ਵਿਰੁੱਧ ਭਾਰਤ 3 ਟੀ-20 ਕੌਮਾਂਤਰੀ ਮੈਚ ਖੇਡੇਗਾ ਜਦਕਿ ਇੰਗਲੈਂਡ ਵਿਰੁੱਧ 5 ਮੈਚਾਂ ਦੀ ਟੀ-20 ਕੌਮਾਂਤਰੀ ਅਤੇ 3 ਵਨ ਡੇ ਦੀ ਪੂਰਨ ਲੜੀ 22 ਜਨਵਰੀ ਤੋਂ 12 ਫਰਵਰੀ ਤੱਕ ਖੇਡੀ ਜਾਵੇਗੀ। ਇਸ ਤੋਂ ਬਾਅਦ ਇੰਗਲੈਂਡ ਵਿਰੁੱਧ ਆਖਰੀ ਵਨ ਡੇ ਮੈਚ ਨਾਲ ਭਾਰਤ ਦਾ ਘਰੇਲੂ ਸੀਜ਼ਨ ਵੀ ਖਤਮ ਹੋ ਜਾਵੇਗਾ ਕਿਉਂਕਿ ਇਸ ਤੋਂ ਬਾਅਦ ਟੀਮ ਚੈਂਪੀਅਨਸ ਟ੍ਰਾਫੀ ਲਈ ਰਵਾਨਾ ਹੋਵੇਗੀ, ਜਿਸ ਦੇ ਹਾਈਬ੍ਰਿਡ ਮਾਡਲ ’ਚ ਖੇਡੇ ਜਾਣ ਦੀ ਉਮੀਦ ਹੈ ਕਿਉਂਕਿ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਦੇ ਪਾਕਿਸਤਾਨ ਦੀ ਯਾਤਰਾ ਕਰਨ ਦੀ ਉਮੀਦ ਨਹੀਂ ਹੈ। ਭਾਰਤ ਦਾ ਘਰੇਲੂ ਕੌਮਾਂਤਰੀ ਸੀਜ਼ਨ ਬੰਗਲਾਦੇਸ਼ ਵਿਰੁੱਧ 19 ਸਤੰਬਰ ਤੋਂ ਚੇਨਈ ’ਚ ਸ਼ੁਰੂ ਹੋਵੇਗਾ ਅਤੇ ਦੂਜਾ ਟੈਸਟ ਕਾਨਪੁਰ ’ਚ 27 ਸਤੰਬਰ ਤੋਂ ਖੇਡਿਆ ਜਾਵੇਗਾ।
ਪ੍ਰੋਗਰਾਮ ਹੇਠ ਲਿਖੇ ਅਨੁਸਾਰ ਹੈ
ਬੰਗਲਾਦੇਸ਼ ਵਿਰੁੱਧ :

ਪਹਿਲਾ ਟੈਸਟ : ਚੇਨਈ (19-23 ਸਤੰਬਰ)
ਦੂਜਾ ਟੈਸਟ : ਕਾਨਪੁਰ (27 ਸਤੰਬਰ - 1 ਅਕਤੂਬਰ)
ਪਹਿਲਾ ਟੀ-20 : ਧਰਮਸ਼ਾਲਾ (6 ਅਕਤੂਬਰ)
ਦੂਜਾ ਟੀ-20 : ਦਿੱਲੀ (9 ਅਕਤੂਬਰ)
ਤੀਜਾ ਟੀ-20 : ਹੈਦਰਾਬਾਦ (12 ਅਕਤੂਬਰ)
ਨਿਊਜ਼ੀਲੈਂਡ ਵਿਰੁੱਧ
ਪਹਿਲਾ ਟੈਸਟ : ਬੈਂਗਲੁਰੂ (16-20 ਅਕਤੂਬਰ)
ਦੂਜਾ ਟੈਸਟ : ਪੁਣੇ (24-28 ਅਕਤੂਬਰ)
ਤੀਜਾ ਟੈਸਟ : ਮੁੰਬਈ (1-5 ਨਵੰਬਰ)
ਇੰਗਲੈਂਡ ਵਿਰੁੱਧ
ਪਹਿਲਾ ਟੀ-20 : ਚੇਨਈ (22 ਜਨਵਰੀ)
ਦੂਜਾ ਟੀ-20 : ਕੋਲਕਾਤਾ (25 ਜਨਵਰੀ)
ਤੀਜਾ ਟੀ-20 : ਰਾਜਕੋਟ (28 ਜਨਵਰੀ)
ਚੌਥਾ ਟੀ-20 : ਪੁਣੇ (31 ਜਨਵਰੀ)
ਪੰਜਵਾਂ ਟੀ-20 : ਮੁੰਬਈ (2 ਫਰਵਰੀ)
ਪਹਿਲਾ ਵਨਡੇ : ਨਾਗਪੁਰ (6 ਫਰਵਰੀ)
ਦੂਜਾ ਵਨਡੇ : ਕਟਕ (9 ਫਰਵਰੀ)
ਤੀਜਾ ਵਨਡੇ : ਅਹਿਮਦਾਬਾਦ (12 ਫਰਵਰੀ)


Aarti dhillon

Content Editor

Related News