ਜਲਦ ਹੀ Gionee W919 Clamshell ਸਮਾਰਟਫੋਨ ਹੋਵੇਗਾ ਲਾਂਚ

02/28/2018 1:59:22 PM

ਜਲੰਧਰ-ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਜਿਓਨੀ ਨੇ ਜਲਦ ਹੀ ਆਪਣੇ ਨਵੇਂ ਸਮਾਰਟਫੋਨ Gionee W919 Clamshell ਨੂੰ ਲਾਂਚ ਕਰ ਸਕਦੀ ਹੈ, ਪਰ ਸਮਾਰਟਫੋਨ ਦੀ ਲਾਂਚਿੰਗ ਡੇਟ ਬਾਰੇ ਕੋਈ ਵੀ ਖਬਰ ਸਾਹਮਣੇ ਨਹੀਂ ਆਈ ਹੈ। ਇਸ ਦੇ ਨਾਲ ਸਮਾਰਟਫੋਨ ਦੀਆਂ ਕੁਝ ਲਾਈਵ ਤਸਵੀਰਾਂ ਇੰਟਰਨੈੱਟ 'ਤੇ ਨਜ਼ਰ ਆਈਆ ਹਨ। ਇਨ੍ਹਾਂ ਤਸਵੀਰਾਂ ਨੂੰ ਵੇਈਬੋ 'ਤੇ ਦੇਖਿਆ ਗਿਆ ਹੈ। ਇਸ ਦੇ ਨਾਲ ਡਿਜ਼ਾਇਨ ਅਤੇ ਸਪੈਸੀਫਿਕੇਸ਼ਨ ਨੂੰ ਦੇਖ ਕੇ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਇਕ ਫਲੈਗਸ਼ਿਪ ਫਿਲਪ ਫੋਨ ਹੋਵੇਗਾ।

 

ਸਪੈਸੀਫਿਕੇਸ਼ਨ-
ਜਿਓਨੀ ਨੇ ਇਸ ਸਮਾਰਟਫੋਨ 'ਚ ਗਲਾਸ, ਮੇਂਟਲ ਅਤੇ ਲੈਦਰ ਦੀ ਵਰਤੋਂ ਕੀਤੀ ਹੈ। ਇਹ ਡਿਵਾਈਸ ਅੰਦਰੂਨੀ ਅਤੇ ਬਾਹਰਲੇ ਪਾਸੇ ਗੋਲਡ ਐਕਸੈਂਟ ਦਿੱਤਾ ਗਿਆ ਹੈ, ਜਿਸ ਦੇ ਕਾਰਣ ਇਹ ਕਾਫੀ ਆਕਰਸ਼ਿਤ ਵੀ ਲੱਗ ਰਿਹਾ ਹੈ। ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖਿਆ ਹੈ ਕਿ ਇਹ ਸਮਾਰਟਫੋਨ ਫਲਿੱਪ ਕਰਨ ਨਾਲ ਹੀ ਓਪਨ ਅਤੇ ਕਲੋਜ਼ ਹੁੰਦਾ ਹੈ।

 

ਇਸ ਤੋਂ ਇਲਾਵਾ ਹੋਰ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ 4.2 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ, ਜਿਸ ਦੇ ਨਾਲ ਡਿਵਾਈਸ 'ਚ 2.5GHz ਦਾ ਆਕਟਾ-ਕੋਰ ਪ੍ਰੋਸੈਸਰ ਵੀ ਹੋ ਸਕਦਾ ਹੈ। ਡਿਵਾਈਸ 'ਚ 6 ਜੀ. ਬੀ. ਰੈਮ ਨਾਲ 128 ਜੀ. ਬੀ. ਇੰਟਰਨਲ ਸਟੋਰੇਜ ਹੋ ਸਕਦੀ ਹੈ। ਕੈਮਰੇ ਦੀ ਗੱਲ ਕਰੀਏ ਤਾਂ 16 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫ੍ਰੰਟ ਫੇਸਿੰਗ ਕੈਮਰਾ ਹੋਵੇਗਾ।


Related News