ਜੰਮੂ ਕਸ਼ਮੀਰ ''ਚ ਜਲਦ ਹੀ ਸ਼ੁਰੂ ਕਰਾਂਗੇ ਵਿਧਾਨ ਸਭਾ ਚੋਣਾਂ ਕਰਵਾਉਣ ਦੀ ਪ੍ਰਕਿਰਿਆ : ਰਾਜੀਵ ਕੁਮਾਰ
Saturday, May 25, 2024 - 04:07 PM (IST)
ਨਵੀਂ ਦਿੱਲੀ (ਭਾਸ਼ਾ)- ਮੁੱਖ ਚੋਣ ਕਮਿਸ਼ਨਰ (ਸੀਈਸੀ) ਰਾਜੀਵ ਕੁਮਾਰ ਨੇ ਸ਼ਨੀਵਾਰ ਨੂੰ ਕਿਹਾ ਕਿ ਜੰਮੂ ਕਸ਼ਮੀਰ 'ਚ ਲੋਕ ਸਭਾ ਚੋਣਾਂ 'ਚ ਵੋਟਿੰਗ ਫ਼ੀਸਦੀ ਨਾਲ ਉਤਸ਼ਾਹਿਤ ਚੋਣ ਕਮਿਸ਼ਨ ਬਹੁਤ ਜਲਦ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਵਿਧਾਨ ਸਭਾ ਚੋਣਾਂ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੰਮੂ ਕਸ਼ਮੀਰ ਦੇ ਲੋਕ ਆਪਣੀ ਸਰਕਾਰ ਪਾਉਣ ਦੇ ਹੱਕਦਾਰ ਹਨ। ਜੰਮੂ ਕਸ਼ਮੀਰ ਦੀਆਂ ਵੱਖ-ਵੱਖ ਸੀਟਾਂ 'ਤੇ ਵੋਟ ਫ਼ੀਸਦੀ ਅਤੇ ਵਿਧਾਨ ਸਭਾ ਚੋਣਾਂ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਕੁਮਾਰ ਨੇ ਕਿਹਾ ਕਿ ਸੰਸਦੀ ਚੋਣਾਂ 'ਚ ਲੋਕਾਂ ਦੀ ਹਿੱਸੇਦਾਰੀ ਤੋਂ ਚੋਣ ਕਮਿਸ਼ਨ ਬਹੁਤ ਉਤਸ਼ਾਹਤ ਹੈ।
ਉਨ੍ਹਾਂ ਕਿਹਾ,''ਲੋਕ- ਨੌਜਵਾਨ, ਔਰਤਾਂ ਖੁਸ਼ੀ-ਖੁਸ਼ੀ ਵੱਡੀ ਗਿਣਤੀ 'ਚ (ਵੋਟਿੰਗ ਲਈ) ਨਿਕਲ ਰਹੇ ਹਨ। ਲੋਕਤੰਤਰ ਦੀਆਂ ਜੜ੍ਹਾਂ ਹੋਰ ਮਜ਼ਬੂਤ ਹੋ ਰਹੀਆਂ ਹਨ, ਲੋਕ ਹਿੱਸਾ ਲੈ ਰਹੇ ਹਨ।'' ਮੁੱਖ ਚੋਣ ਕਮਿਸ਼ਨ ਨੇ ਕਿਹਾ,''ਉਹ ਆਪਣੀ ਸਰਕਾਰ ਪਾਉਣ ਦੇ ਹੱਕਦਾਰ ਹਨ। ਅਸੀਂ ਬਹੁਤ ਜਲਦ ਹੀ ਉਹ ਪ੍ਰਕਿਰਿਆ ਸ਼ੁਰੂ ਕਰਨਗੇ, ਅਜਿਹਾ ਕਰਨ ਲਈ ਬਹੁਤ ਉਤਸ਼ਾਹਤ ਹਾਂ।'' ਮਾਰਚ 'ਚ ਲੋਕ ਸਭਾ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕਰਦੇ ਹੋਏ, ਕੁਮਾਰ ਨੇ ਕਿਹਾ ਸੀ ਕਿ ਵਿਧਾਨ ਸਭਾ ਅਤੇ ਸੰਸਦੀ ਚੋਣ ਇਕੱਠੇ ਕਰਵਾਉਣਾ ਸਾਜੋ-ਸਾਮਾਨ ਅਤੇ ਸੁਰੱਖਿਆ ਕਾਰਨਾਂ ਕਰ ਕੇ ਵਿਹਾਰਕ ਨਹੀਂ ਹੈ। ਜੰਮੂ ਕਸ਼ਮੀਰ 'ਚ ਚੋਣ ਪ੍ਰਕਿਰਿਆ ਆਮ ਤੌਰ 'ਤੇ ਇਕ ਮਹੀਨੇ ਤੱਕ ਚੱਲਦੀ ਹੈ। ਹੱਦਬੰਦੀ ਦੀ ਕਵਾਇਦ ਤੋਂ ਬਾਅਦ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਨੂੰ ਅਲਾਟ ਸੀਟ ਨੂੰ ਛੱਡ ਕੇ, ਵਿਧਾਨ ਸਭਾ ਸੀਟ ਦੀ ਗਿਣਤੀ 83 ਤੋਂ ਵੱਧ ਕੇ 90 ਹੋ ਗਈ ਹੈ। ਸੁਪਰੀਮ ਕੋਰਟ ਨੇ ਦਸੰਬਰ 'ਚ ਚੋਣ ਕਮਿਸ਼ਨ ਨੂੰ 30 ਸਤੰਬਰ ਤੱਕ ਜੰਮੂ ਕਸ਼ਮੀਰ 'ਚ ਵਿਧਾਨ ਸਭਾ ਚੋਣਾਂ ਕਰਵਾਉਣ ਦਾ ਨਿਰਦੇਸ਼ ਦਿੱਤਾ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e