ਭਾਰਤ ''ਚ ਇਸ ਦਿਨ ਲਾਂਚ ਹੋਵੇਗਾ Vivo ਦਾ ਸ਼ਾਨਦਾਰ ਫੋਲਡੇਬਲ ਫੋਨ, ਸੈਮਸੰਗ ਨੂੰ ਮਿਲੇਗੀ ਟੱਕਰ

05/23/2024 7:38:57 PM

ਗੈਜੇਟ ਡੈਸਕ- ਵੀਵੋ ਭਾਰਤੀ ਬਾਜ਼ਾਰ 'ਚ ਆਪਣਾ ਪਹਿਲਾ ਫੋਲਡਿੰਗ ਫੋਨ ਲਾਂਚ ਕਰਨ ਵਾਲੀ ਹੈ। ਕੰਪਨੀ ਨੇ ਕੁਝ ਸਮਾਂ ਪਹਿਲਾ ਹੀ ਪੁਸ਼ਟੀ ਕੀਤੀ ਹੈ ਕਿ ਭਾਰਤ 'ਚ ਉਹ ਆਪਣਾ ਫੋਲਡਿੰਗ ਫੋਨ Vivo X Fold3 Pro ਲਾਂਚ ਕਰੇਗੀ। ਇਸ ਤੋਂ ਪਹਿਲਾਂ ਕੰਪਨੀ ਨੇ ਦੋ ਹੋਰ ਫੋਲਡਿੰਗ ਫੋਨਾਂ ਨੂੰ ਲਾਂਚ ਕੀਤਾ ਹੈ ਪਰ ਇਨ੍ਹਾਂ 'ਚੋਂ ਕੋਈ ਵੀ ਭਾਰਤ 'ਚ ਨਹੀਂ ਆਇਆ। 

ਹੁਣ ਕੰਪਨੀ ਨੇ ਆਪਣੇ ਅਪਕਮਿੰਗ ਫੋਲਡਿੰਗ ਫੋਨ ਦੀ ਭਾਰਤ 'ਚ ਲਾਂਚ ਦੀ ਤਰੀਕ ਦੀ ਪੁਸ਼ਟੀ ਕਰ ਦਿੱਤੀ ਹੈ। ਇਹ ਸਮਾਰਟਫੋਨ ਅਗਲੇ ਮਹੀਨੇ ਲਾਂਚ ਹੋਵੇਗਾ। ਇਸਦਾ ਸਿੱਧਾ ਮੁਕਾਬਲਾ Samsung Galaxy Z Fold 5 ਅਤੇ  OnePlus Open ਨਾਲ ਹੋਵੇਗਾ। ਆਓ ਜਾਣਦੇ ਹਾਂ ਫੋਨ ਦੀ ਡਿਟੇਲਸ-

ਕਦੋਂ ਲਾਂਚ ਹੋਵੇਗਾ Vivo X Fold3 Pro

ਵੀਵੋ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦਾ ਨਵਾਂ ਸਮਾਰਟਫੋਨ Vivo X Fold3 Pro ਭਾਰਤ 'ਚ 6 ਜੂਨ ਨੂੰ ਲਾਂਚ ਹੋਵੇਗਾ। ਕੰਪਨੀ ਨੇ ਇਸਦੇ ਲਾਈਟਵੇਟ, ਪਤਲੇ ਡਿਜ਼ਾਈਨ, ਲੰਬੀ ਚਲਣ ਵਾਲੀ ਹਿੰਜ ਅਤੇ ਦੂਜੇ ਫੀਚਰਜ਼ ਨੂੰ ਹਾਈਲਾਈਟ ਕੀਤਾ ਹੈ। ਇਸ ਸਮਾਰਟਫੋਨ ਨੂੰ ਕੰਪਨੀ ਨੇ ਮਾਰਚ 'ਚ ਚੀਨ 'ਚ ਲਾਂਚ ਕੀਤਾ ਸੀ। 

ਹੁਣ ਬ੍ਰਾਂਡ ਇਸ ਫੋਨ ਨੂੰ ਭਾਰਤੀ ਬਾਜ਼ਾਰ 'ਚ ਲੈ ਕੇ ਆ ਰਿਹਾ ਹੈ। ਇਸ ਵਿਚ ਤੁਹਾਨੂੰ ਦਮਦਾਰ ਡਿਸਪਲੇਅ, ਕਾਰਬਨ ਫਾਈਬਰ ਹਿੰਜ ਅਤੇ ਦੂਜੇ ਫੀਚਰਜ਼ ਮਿਲਣਗੇ। ਬ੍ਰਾਂਡ ਨੇ ਇਸਦਾ ਇਕ ਟੀਜ਼ਰ ਵੀ ਪੇਸ਼ ਕੀਤਾ ਹੈ, ਜਿਸ ਵਿਚ ਫੋਨ ਦਾ ਡਿਜ਼ਾਈਨ ਅਤੇ ਕੈਮਰਾ ਮਾਡਿਊਲ ਸਾਫ ਦਿਸ ਰਿਹਾ ਹੈ। 

ਫੋਨ ਦੇ ਫੀਚਰਜ਼

ਜੇਕਰ ਚੀਨ 'ਚ ਲਾਂਚ ਹੋਏ ਵਰਜ਼ਨ 'ਤੇ ਨਜ਼ਰ ਮਾਰੀਏ ਤਾਂ Vivo X Fold3 Pro 'ਚ 8.03 ਇੰਚ ਦੀ LTPO AMOLED ਫੋਲਡੇਬਲ ਡਿਸਪਲੇਅ ਮਿਲੇਗੀ। ਉਥੇ ਹੀ ਕਵਰ ਸਕਰੀਨ 'ਤੇ 6.53 ਇੰਚ ਦੀ ਐਮੋਲੇਡ ਡਿਸਪਲੇਅ ਮਿਲੇਗੀ। ਇਹ ਦੋਵੇਂ ਸਕਰੀਨਾਂ 120Hz ਰਿਫ੍ਰੈਸ਼ ਰੇਟ ਸਪੋਰਟ ਦੇ ਨਾਲ ਆਉਂਦੀਆਂ ਹਨ। 

ਫੋਨ 'ਚ Qualcomm Snapdragon 8 Gen 3 ਪ੍ਰੋਸੈਸਰ ਮਿਲਦਾ ਹੈ। ਡਿਵਾਈਸ ਐਂਡਰਾਇਡ 14 ਦੇ ਨਾਲ ਚੀਨ 'ਚ ਲਾਂਚ ਹੋਇਆ ਸੀ। ਇਸ ਵਿਚ 50MP + 64MP + 50MP ਦਾ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਉਥੇ ਹੀ ਫਰੰਟ 'ਚ 32MP ਦਾ ਸੈਲਫੀ ਕੈਮਰਾ ਦੋਵਾਂ ਹੀ ਸਕਰੀਨਾਂ 'ਤੇ ਮਿਲਦਾ ਹੈ। 

ਡਿਵਾਈਸ ਨੂੰ ਪਾਵਰ ਦੇਣ ਲਈ 5700mAh ਦੀ ਬੈਟਰੀ ਦਿੱਤੀ ਗਈ ਹੈ, ਜੋ 100 ਵਾਟ ਦੀ ਵਾਇਰਡ ਅਤੇ 50 ਵਾਟ ਵਾਇਰਲੈੱਸ ਚਾਰਜਿੰਗ ਸਪੋਰਟ ਕਰਦੀ ਹੈ। ਇਸ ਤੋਂ ਇਲਾਵਾ ਫੋਨ 'ਚ ਰਿਵਰਸ ਵਾਇਰਲੈੱਸ ਚਾਰਜਿੰਗ ਦੀ ਸਹੂਲਤ ਵੀ ਮਿਲਦੀ ਹੈ। ਸਮਾਰਟਫੋਨ ਡਿਊਲ ਸਕਰੀਨ ਫਿੰਗਰਪ੍ਰਿੰਟ ਸੈਂਸਰ ਦੇ ਨਾਲ ਆਉਂਦਾ ਹੈ। ਉਮੀਦ ਹੈ ਕਿ ਕੰਪਨੀ ਇਨ੍ਹਾਂ ਹੀ ਫੀਚਰਜ਼ ਦੇ ਨਾਲ ਫੋਨ ਨੂੰ ਭਾਰਤ 'ਚ ਲਾਂਚ ਕਰੇਗੀ। 


Rakesh

Content Editor

Related News