ਸੈਮਸੰਗ ਦੇ ਇੰਨ੍ਹਾਂ ਸਮਾਰਟਫੋਨਜ਼ ''ਤੇ ਮਿਲ ਰਹੀ ਹੈ ਭਾਰੀ ਛੂਟ

Tuesday, Apr 11, 2017 - 12:06 PM (IST)

ਜਲੰਧਰ- ਫਲਿੱਪਕਾਰਟ ''ਤੇ ਇਕ ਵਾਰ ਫਿਰ ਸੈਮਸੰਗ ਮੋਬਾਇਲ ਫੇਸਟ ਦੀ ਵਾਪਸੀ ਹੋਈ ਹੈ। ਸੈਮਸੰਗ ਮੋਬਾਇਲ ਫੇਸਟ ਫਲਿੱਪਕਾਰਟ ''ਤੇ 11 ਅਪ੍ਰੈਲ ਤੋਂ 13 ਅਪ੍ਰੈਲ ਤੱਕ 3 ਦਿਨ ਚੱਲੇਗਾ। ਸੈਮਸੰਗ ਕੰਪਨੀ ਨੇ ਕਈ ਫੋਨਜ਼ ''ਤੇ ਛੂਟ ਨਾਲ ਸ਼ਾਨਦਾਰ ਡੀਲ ਆਫਰ ਕਰ ਰਹੀ ਹੈ। ਸੈਮਸੰਗ ਗਲੈਕਸੀ ਆਨ ਨੈਕਸਟ, ਸੈਮਸੰਗ ਗਲੈਕਸੀ ਆਨ8, ਸੈਮਸੰਗ ਗੈਲਕਸੀ ਆਨ5, ਸੈਮਸੰਗ ਗਲੈਕਸੀ ਜੇ5 (2016), ਸੈਮਸੰਗ ਗਲੈਕਸੀ ਏ9 ਪ੍ਰੋ ਅਤੇ ਸੈਮਸੰਗ ਗਲੈਕਸੀ ਸੀ9 ਪ੍ਰੋ ''ਤੇ ਛੂਟ ਮਿਲ ਰਹੀ ਹੈ।
ਸੈਮਸੰਗ ਗਲੈਕਸੀ ਆਨ ਨੈਕਸਟ ਦੇ ਬਲੈਕ ਆਰਗੋਲਡ ਵੇਰੀਅੰਟ 3,000 ਰੁਪਏ ਦੀ ਛੂਟ ਨਾਲ 15,490 ਰੁਪਏ (ਓਰਿਜ਼ੀਨਲ ਕੀਮਤ 18,490 ਰੁਪਏ) ''ਚ ਉਪਲੱਬਧ ਹੈ। ਇਸ ਸਮਾਰਟਫੋਨ ''ਤੇ 14,500 ਰੁਪਏ ਤੱਕ ਦਾ ਐਕਸਚੇਂਜ ਆਫਰ ਵੀ ਉਪਲੱਬਧ ਹੈ ਅਤੇ ਨੋ ਕਾਸਟ ਈ. ਐੱਮ. ਆਈ. ਆਫਰ ਵੀ ਹੈ। ਸੈਮਸੰਗ ਗਲੈਕਸੀ ਆਨ5 ਸਮਾਰਟਫੋਨ ''ਤੇ 1,500 ਰੁਪਏ ਦੀ ਸਿੱਧੀ ਛੂਟ ਮਿਲ ਰਹੀ ਹੈ ਹੁਣ ਇਹ ਫੋਨ 7,490 ਰੁਪਏ ''ਚ ਉਪਲੱਬਧ ਹੈ, ਜਦਕਿ ਇਸ ਦੀ ਓਰਿਜ਼ੀਨਲ ਕੀਮਤ 8,990 ਰੁਪਏ ਹੈ। ਫੋਨ ''ਤੇ 7,000 ਰੁਪਏ ਤੱਕ ਦਾ ਐਕਸਚੇਂਜ ਆਫਰ ਵੀ ਹੈ। ਇਸ ਤਰ੍ਹਾਂ ਸੈਮਸੰਗ ਗਲੈਕਸੀ ਜੇ5 (2016) ਵੀ 2,300 ਰੁਪਏ ਦੀ ਕਟੌਤੀ ਨਾਲ ਬਲੈਕ ਅਤੇ ਗੋਲਡ ਕਲਰ ਵੇਰੀਅੰਟ ''ਚ 10,900 ਰੁਪਏ ''ਚ ਖਰੀਦਣ ਲਈ ਉਪਲੱਬਧ ਹੈ। 10,000 ਰੁਪਏ ਦਾ ਐਕਸਚੇਂਜ ਆਫਰ ਵੀ ਮਿਲ ਰਿਹਾ ਹੈ। 
ਸੈਮਸੰਗ ਗਲੈਕਸੀ ਆਨ8 ''ਤੇ 2,910 ਰੁਪਏ ਦੀ ਜਦਕਿ ਸੈਮਸੰਗ ਗਲੈਕਸੀ ਆਨ7 ''ਤੇ 700 ਰੁਪਏ ਦੀ ਛੂਟ ਮਿਲ ਰਹੀ ਹੈ। ਇਨ੍ਹਾਂ ਦੋਵੇਂ ਫੋਨਜ਼ ਦੀ ਕੀਮਤ ਹੁਣ ਕ੍ਰਮਵਾਰ 15,990 ਰੁਪਏ ਅਤੇ 8,990 ਰੁਪਏ ਹੈ। ਦੋਵੇਂ ਫੋਨਜ਼ ਹੁਣ ਫਲਿੱਪਕਾਰਟ ਸੈਮਸੰਗ ਫੇਸਟ ''ਚ ਕ੍ਰਮਵਾਰ 12,990 ਰੁਪਏ ਅਤੇ 8,290 ਰੁਪਏ ''ਚ ਉਪਲੱਬਧ ਹੈ। ਗਲੈਕਸੀ ਆਨ 7 ''ਤੇ 7,500 ਰੁਪਏ ਤੱਕ ਦਾ ਐਕਸਚੇਂਜ ਆਫਰ ਵੀ ਹਨ, ਜਿਸ ਨਾਲ ਇੰਨੀ ਵੱਡੀ ਛੂਟ ਨਾਲ ਖਰੀਦਿਆ ਜਾ ਸਕਦਾ ਹੈ ਜੋਵੇਂ ਹੀ ਡਿਵਾਈਸ ਦੀ ਕੀਮਤ ਕ੍ਰਮਵਾਰ 32,400 ਰੁਪਏ ਅਤੇ 36,900 ਰੁਪਏ ਹੈ। ਇਹ ਫੋਨ ਬਲੈਕ ਅਤੇ ਗੋਲਡ ਕਲਰ ''ਚ ਉਪਲੱਬਧ ਹੈ।
ਗੌਰ ਕਰਨ ਵਾਲੀ ਗੱਲ ਹੈ ਕਿ ਐਕਸਚੇਂਜ ਆਫਰ ਦੇ ਤਹਿਤ ਮਿਲਣ ਵਾਲੀ ਛੂਟ ਤੁਹਾਡੇ ਪੁਰਾਣੇ ਡਿਵਾਈਸ ਦੇ ਹਿਸਾਬ ਤੋਂ ਵੱਖ-ਵੱਖ ਹੋ ਸਕਦੀ ਹੈ। ਇਸ ਤੋਂ ਇਲਾਵਾ ਇਨ੍ਹਾਂ ਸਾਰੇ ਆਫਰ ਦਾ ਫਾਇਦਾ ਪਾਉਣ ਲਈ ਫਲਿੱਪਕਾਰਟ ਦੇ ਮਿਯਮ ਅਤੇ ਸ਼ਰਤਾਂ ਵਾਲੇ ਪੇਜ ''ਤੇ ਜਾਓ।

Related News