ਡਿਸਪੈਂਸਰੀ ਤੋਂ ਦਵਾਈ ਲਿਆ ਰਹੀ ਔਰਤ ਨੂੰ ਪਾ ਲਿਆ ਘੇਰਾ ਤੇ ਫ਼ਿਰ...

Tuesday, Sep 17, 2024 - 03:22 PM (IST)

ਡਿਸਪੈਂਸਰੀ ਤੋਂ ਦਵਾਈ ਲਿਆ ਰਹੀ ਔਰਤ ਨੂੰ ਪਾ ਲਿਆ ਘੇਰਾ ਤੇ ਫ਼ਿਰ...

ਟਾਂਡਾ ਉੜਮੁੜ (ਪੰਡਿਤ)- ਪਿੰਡ ਮਿਰਜ਼ਾਪੁਰ ਵਿਚ ਕਿਸੇ ਰੰਜਿਸ਼ ਦੇ ਚਲਦਿਆ ਇਕ ਔਰਤ ਨੂੰ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਕੇ ਜਖਮੀ ਕਰਨ ਵਾਲੇ ਇਕ ਹੀ ਪਰਿਵਾਰ ਦੇ 3 ਜੀਆ ਖਿਲਾਫ ਟਾਂਡਾ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਕੁੱਟਮਾਰ ਦਾ ਸ਼ਿਕਾਰ ਹੋਈ ਔਰਤ ਜਸਵਿੰਦਰ ਕੌਰ ਪਤਨੀ ਅਮਰੀਕ ਸਿੰਘ ਵਾਸੀ ਮਿਰਜ਼ਾਪੁਰ ਦੇ ਬਿਆਨ ਦੇ ਅਧਾਰ ਤੇ ਕਮਲਾ ਪਤਨੀ ਜਿੰਦਰ,ਇੰਦੂ ਪਤਨੀ ਸੰਦੀਪ ਸਿੰਘ ਅਤੇ ਮਨਦੀਪ ਸਿੰਘ ਪੁੱਤਰ ਜਿੰਦਰ ਵਾਸੀ ਮਿਰਜ਼ਾਪੁਰ ਦੇ ਖ਼ਿਲਾਫ਼ ਦਰਜ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - ਮੰਦਰ ਮੱਥਾ ਟੇਕਣ ਗਈ ਔਰਤ ਨਾਲ ਪੁਜਾਰੀ ਦਾ ਸ਼ਰਮਨਾਕ ਕਾਰਾ! ਹੈਰਾਨ ਕਰੇਗਾ ਪੂਰਾ ਮਾਮਲਾ

ਆਪਣੇ ਬਿਆਨਾਂ ਵਿਚ ਜਸਵਿੰਦਰ ਕੌਰ ਨੇ ਦੱਸਿਆ ਕਿ 12 ਸਤੰਬਰ ਨੂੰ ਜਦੋਂ ਉਹ ਸਵੇਰੇ ਡਿਸਪੈਂਸਰੀ ਵਿਚੋਂ ਦਵਾਈ ਲੈ ਕੇ ਘਰ ਜਾ ਰਹੀ ਸੀ ਤਾਂ ਇਨ੍ਹਾਂ ਮੁਲਜ਼ਮਾਂ ਨੇ ਉਸ ਨੂੰ ਰਾਹ ਵਿਚ ਘੇਰ ਕੇ ਹਮਲਾ ਕਰ ਦਿੱਤਾ। ਗੰਭੀਰ ਹਾਲਤ ਵਿਚ ਉਸ ਨੂੰ ਉਸ ਦੇ ਪੁੱਤਰ ਗੁਰਲੀਨ ਨੇ ਟਾਂਡਾ ਦੇ ਸਰਕਾਰੀ ਹਸਪਤਾਲ ਵਿਚ ਲਿਆਂਦਾ, ਜਿੱਥੋਂ ਉਸ ਨੂੰ ਜਲੰਧਰ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਉਸ ਨੇ ਦੱਸਿਆ ਕਿ ਉਕਤ ਮੁਲਜ਼ਮ ਉਸ ਨੂੰ ਕਾਫੀ ਲੰਬੇ ਸਮੇ ਤੋਂ ਤੰਗ ਪ੍ਰੇਸ਼ਾਨ ਕਰਦੇ ਸਨ ਅਤੇ ਇਸ ਦੀ ਉਸ ਨੇ ਸ਼ਿਕਾਇਤ ਪੁਲਸ ਨੂੰ ਦਿੱਤੀ ਸੀ।ਪੁਲਸ ਨੇ ਹੁਣ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਏ.ਐੱਸ.ਆਈ.ਰਾਜੇਸ਼ ਕੁਮਾਰ ਮਾਮਲੇ ਦੀ ਜਾਂਚ ਕਰ ਰਹੇ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News