ਅੰਮ੍ਰਿਤਸਰ ਜਾ ਰਹੀ ਟਰੇਨ ਦਾ ਜਲੰਧਰ ਤੋਂ ਬਦਲਿਆ ਟਰੈਕ
Thursday, Sep 19, 2024 - 04:46 PM (IST)
ਜਲੰਧਰ/ਚੰਡੀਗੜ੍ਹ : ਕੋਲਕਾਤਾ ਤੋਂ ਅੰਮ੍ਰਿਤਸਰ ਜਾ ਰਹੀ ਟਰੇਨ ਦਾ ਜਲੰਧਰ ਕੋਲ ਟਰੈਕ ਬਦਲ ਦਿੱਤਾ ਗਿਆ। ਸੂਤਰਾਂ ਮੁਤਾਬਕ ਟਰੈਕ ਰਿਪੇਅਰ ਦੇ ਚੱਲਦੇ ਟਰੇਨ ਦਾ ਜਲੰਧਰ ਕੋਲ ਟਰੈਕ ਬਦਲਣਾ ਪਿਆ। ਦੂਜੇ ਪਾਸੇ ਸੋਸ਼ਲ ਮੀਡੀਆ 'ਤੇ ਇਹ ਵੀ ਚਰਚਾ ਚੱਲੀ ਕਿ ਰੇਲ ਆਪਣਾ ਰਾਹ ਭਟਕ ਗਈ। ਇਥੇ ਰਾਹਤ ਦੀ ਗੱਲ ਇਹ ਰਹੀ ਕਿ ਜਿਸ ਟਰੈਕ 'ਤੇ ਟਰੇਨ ਜਾ ਰਹੀ ਸੀ, ਉਸ ਵੇਲੇ ਉਕਤ ਟਰੈਕ 'ਤੇ ਕੋਈ ਹੋਰ ਟਰੇਨ ਨਹੀਂ ਆਈ। ਦੂਜੇ ਪਾਸੇ ਰੇਲਵੇ ਦਾ ਆਖਣਾ ਹੈ ਕਿ ਰੇਲ ਟਰੈਕ ਮੁਰੰਮਤ ਕਰਨ ਦੇ ਚੱਲਦੇ ਰੇਲ ਦਾ ਟਰੈਕ ਕੁਝ ਸਮੇਂ ਲਈ ਬਦਲਿਆ ਗਿਆ ਹੈ, ਜਦਕਿ ਇਸ ਸੰਬੰਧੀ ਬਕਾਇਦਾ ਰੇਲਵੇ ਸਟੇਸ਼ਨ 'ਤੇ ਅਨਾਊਂਸਮੈਂਟ ਵੀ ਕਰਵਾਈ ਗਈ ਹੈ।
ਇਹ ਵੀ ਪੜ੍ਹੋ : ਨਫ਼ਰਤ ਦੀ ਅੱਗ 'ਚ ਸੜ ਰਿਹਾ ਪਿਓ ਅਖੀਰ ਬਣ ਗਿਆ ਹੈਵਾਨ, ਪੁੱਤ ਨਾਲ ਜੋ ਕੀਤਾ ਸੁਣ ਖੜ੍ਹੇ ਹੋਣਗੇ ਰੌਂਗਟੇ
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਟਰੇਨ ਲਗਭਗ 30 ਮਿੰਟ ਤੱਕ ਜਲੰਧਰ ਸਟੇਸ਼ਨ ਤੋਂ ਦੂਸਰੇ ਟਰੈਕ ਤੇ ਚੱਲਦੀ ਰਹੀ। ਫਿਰ ਇੰਜਣ ਬਦਲ ਕੇ ਰੇਲ ਗੱਡੀ ਨੂੰ ਵਾਪਸ ਲਿਆਂਦਾ ਗਿਆ। ਇਸ ਦੌਰਾਨ ਟਰੇਨ ‘ਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਵੀ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਜਦਕਿ ਕਈ ਯਾਤਰੀਆਂ ਨੇ ਸੋਸ਼ਲ ਮੀਡੀਆ ‘ਤੇ ਇਸ ਬਾਰੇ ਸਵਾਲ ਵੀ ਚੁੱਕੇ ਹਨ। ਰੇਲਵੇ ਵਿਭਾਗ ਨੇ ਇਸ ਮਾਮਲੇ ਵਿਚ ਕਾਰਵਾਈ ਕਰਦੇ ਹੋਏ ਜਾਂਚ ਦੇ ਹੁਕਮ ਦੇਣੇ ਚਾਹੀਦੇ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ ! ਇਨ੍ਹਾਂ ਜ਼ਿਲ੍ਹਿਆਂ 'ਚ ਅੱਜ ਵਰ੍ਹਣਗੇ ਬੱਦਲ
ਦੇਸ਼ ਵਿਚ ਪਹਿਲਾਂ ਵੀ ਵਾਪਰ ਚੁੱਕੇ ਹਨ ਵੱਡੇ ਰੇਲ ਹਾਦਸੇ
ਦੱਸਣਯੋਗ ਹੈ ਕਿ ਦੇਸ਼ ਦੇ ਪਹਿਲਾਂ ਵੀ ਵੱਡੇ ਰੇਲ ਹਾਦਸੇ ਵਾਪਰ ਚੁੱਕੇ ਹਨ। ਵਰਿੰਦਾਵਨ ਰੇਲਵੇ ਸਟੇਸ਼ਨ ਤੋਂ ਕਰੀਬ 800 ਮੀਟਰ ਅੱਗੇ ਇਕ ਮਾਲ ਗੱਡੀ ਦੇ 25 ਡੱਬੇ ਪੱਟੜੀ ਤੋਂ ਉਤਰ ਗਏ। ਇਹ ਮਾਲ ਗੱਡੀ ਕੋਲਾ ਲੈ ਕੇ ਜਾ ਰਹੀ ਸੀ। ਘਟਨਾ ਬੁੱਧਵਾਰ ਸ਼ਾਮ ਕਰੀਬ 8 ਵਜੇ ਵਾਪਰੀ। ਇਸ ਕਾਰਨ ਉਸ ਰੂਟ ਦੀ ਸਮੁੱਚੀ ਆਵਾਜਾਈ ਪ੍ਰਭਾਵਿਤ ਹੋਈ। ਅਜਿਹੀ ਹੀ ਇਕ ਘਟਨਾ ਬਿਹਾਰ ਦੇ ਮੁਜ਼ੱਫਰਪੁਰ ਵਿਚ ਵੀ ਸਾਹਮਣੇ ਆਈ ਹੈ। ਜਿੱਥੇ ਮਾਲ ਗੱਡੀ ਦੇ ਕਈ ਡੱਬੇ ਪੱਟੜੀ ਤੋਂ ਉਤਰ ਗਏ ਹਨ। ਇਸ ਹਾਦਸੇ ਵਿਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਇਹ ਘਟਨਾ ਨਰਾਇਣਪੁਰ ਅਨੰਤ ਸਟੇਸ਼ਨ ਨੇੜੇ ਵਾਪਰੀ।
ਇਹ ਵੀ ਪੜ੍ਹੋ : ਪੰਜਾਬ ਵਿਚ ਵੱਡਾ ਧਮਾਕਾ, ਕੰਬ ਗਿਆ ਪੂਰਾ ਇਲਾਕਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8