ਸੈਮਸੰਗ ਨੇ Android 7.0 Nougat ਨਾਲ ਲਾਂਚ ਕੀਤਾ ਨਵਾਂ Galaxy J3 prime
Saturday, Apr 29, 2017 - 11:28 AM (IST)
ਜਲੰਧਰ- ਆਪਣੇ ਫਲੈਗਸ਼ਿਪ ਸਮਾਰਟਫੋਨ ਗਲੈਕਸੀ ਐੱਸ8 ਅਤੇ ਗਲੈਕਸੀ ਐੱਸ8+ ਨੂੰ ਲਾਂਚ ਕਰਨ ਤੋਂ ਬਾਅਦ ਸੈਮਸੰਗ ਨੇ ਅਮਰੀਕੀ ਮਾਰਕੀਟ ''ਚ ਬਜਟ ਸਮਾਰਟਫੋਨ ਗਲੈਕਸੀ ਜੇ3 ਪ੍ਰਾਇਮ ਪੇਸ਼ ਕੀਤਾ ਹੈ। ਨਵਾਂ ਸੈਮਸੰਗ ਗਲੈਕਸੀ ਜੇ3 ਪ੍ਰਾਇਮ ਹੈਂਡਸੈੱਟ ਆਊਟ ਆਫ ਬਾਕਸ ਐਂਡ੍ਰਾਇਡ 7.0 ਨੂਗਟ ''ਤੇ ਚੱਲੇਗਾ। ਘਰੇਲੂ ਮਾਰਕੀਟ ''ਚ ਇਹ ਸਮਾਰਟਫੋਨ ਟੀ-ਮੋਬਾਇਲ ਟੈਲੀਕਾਮ ਆਪ੍ਰੇਟਰ ਦੁਆਰਾ 150 ਡਾਲਰ (ਕਰੀਬ 9,600 ਰੁਪਏ) ''ਚ ਵੇਚਿਆ ਜਾਵੇਗਾ। ਹੁਣੇ ਇਸ ਸਮਾਰਟਫੋਨ ਨੂੰ ਭਾਰਤ ''ਚ ਲਾਂਚ ਕੀਤੇ ਜਾਣ ਦੇ ਸਬੰਧ ''ਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਸੈਮਸੰਗ ਗਲੈਕਸੀ ਜੇ3 ਪ੍ਰਾਇਮ ''ਚ 5 ਇੰਚ ਦੀ ਐੱਚ. ਡੀ (720x1280 ਪਿਕਸਲ) ਡਿਸਪਲੇ, 1.4 ਗੀਗਾਹਰਟਜ਼ ਐਕਸੀਨਾਸ 7570 ਚਿਪਸੈੱਟ ਹੈ । ਮਲਟੀ ਟਾਸਕਿੰਗ ਦੇ ਲਈ ਇਸ ਸਮਾਟਫੋਨ ''ਚ 1.5 ਜੀ. ਬੀ ਰੈਮ ਦਿੱਤੀ ਗਈ ਹੈ। ਇਨ-ਬਿਲਟ ਸਟੋਰੇਜ 16 ਜੀ. ਬੀ ਹੈ ਅਤੇ ਜ਼ਰੂਰਤ ਪੈਣ ''ਤੇ 128 ਜੀ. ਬੀ ਤੱਕ ਦਾ ਮਾਇਕ੍ਰੋ ਐੱਸ. ਡੀ ਕਾਰਡ ਇਸਤੇਮਾਲ ਕਰਨਾ ਸੰਭਵ ਹੈ।
ਕੈਮਰੇ ਦੀ ਗੱਲ ਕਰੀਏ ਤਾਂ ਫੋਨ ''ਚ ਐੱਫ/1.9 ਅਪਰਚਰ ਵਾਲਾ 5 ਮੈਗਾਪਿਕਸਲ ਦਾ ਰਿਅਰ ਕੈਮਰਾ, ਫ੍ਰੰਟ ਕੈਮਰਾ 2 ਮੈਗਾਪਿਕਸਲ ਦਾ ਹੈ। ਸੈਮਸੰਗ ਗਲੈਕਸੀ ਜੇ3 ਪ੍ਰਾਇਮ ਨੂੰ ਪਾਵਰ ਦੇਣ ਲਈ 2600 ਐੱਮ. ਏ. ਐੱਚ ਦੀ ਬੈਟਰੀ ਮੌਜੂਦ ਹੈ। ਸਮਾਰਟਫੋਨ ਦਾ ਡਾਇਮੇਂਸ਼ਨ 139.7x69.85x8.89 ਮਿਲੀਮੀਟਰ ਹੈ ਅਤੇ ਭਾਰ 148 ਗਰਾਮ। ਗਲੈਕਸੀ ਜੇ3 ਪ੍ਰਾਇਮ ਦੇ ਕੁਨੈੱਕਟੀਵਿਟੀ ਫੀਚਰ ''ਚ ਵਾਈ-ਫਾਈ 802.11 ਏ/ਏ. ਸੀ/ਬੀ/ਜੀ/ਐੱਨ, ਯੂ. ਐੱਸ. ਬੀ, ਐੱਲ. ਟੀ. ਈ, ਜੀ. ਪੀ. ਐੱਸ ਅਤੇ ਬਲੂਟੁੱਥ 4.1 ਸ਼ਾਮਿਲ ਹਨ।
