Samsung Galaxy A90 5G ਸਮਾਰਟਫੋਨ ਲਾਂਚ, ਜਾਣੋ ਖੂਬੀਆਂ

09/03/2019 3:27:13 PM

ਗੈਜੇਟ ਡੈਸਕ– ਸੈਮਸੰਗ ਗਲੈਕਸੀ ਏ90 5ਜੀ ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਗਿਆ ਹੈ। ਸੈਮਸੰਗ ਨੇ ਮੰਗਲਵਾਰ ਨੂੰ ਆਪਣੇ ਨਵੇਂ 5ਜੀ ਸਮਾਰਟਫੋਨ ਤੋਂ ਪਰਦਾ ਚੁੱਕ ਦਿੱਤਾ ਹੈ। ਇਸ ਨੂੰ ਦੱਖਣ ਕੋਰੀਆਈ ਬਾਜ਼ਾਰ ’ਚ ਸੈਮਸੰਗ ਗਲੈਕਸੀ ਫੋਲਡ ਤੋਂ ਪਹਿਲਾਂ ਉਤਾਰੇ ਜਾਣ ਦੀ ਉਮੀਦ ਹੈ। ਇਹ ਕੰਪਨੀ ਦੀ ਏ ਸੀਰੀਜ਼ ਦਾ ਪਹਿਲਾ 5ਜੀ ਫੋਨ ਹੀ ਨਹੀਂ ਹੈ, ਇਹ ਸੈਮਸੰਗ ਡੈਕਸ ਨੂੰ ਵੀ ਸਪੋਰਟ ਕਰੇਗਾ। ਸੈਮਸੰਗ ਡੈਕਸ ਦੀ ਮਦਦ ਨਾਲ ਯੂਜ਼ਰਜ਼ ਆਪਣੇ ਫੋਨ ਨੂੰ ਪੀਸੀ ਮਾਨੀਟਰ ਜਾਂ ਟੀਵੀ ਨਾਲ ਕੁਨੈਕਟ ਕਰ ਸਕਦੇ ਹਨ। ਇਸ ਨਾਲ ਯੂਜ਼ਰਜ਼ ਨੂੰ ਆਪਣੇ ਫੋਨ ਦਾ ਅਨੁਭਵ ਵੱਡੀ ਸਕਰੀਨ ’ਤੇ ਮਿਲੇਗਾ। ਹੁਣ ਤਕ ਮਿਲੀ ਜਾਣਕਾਰੀ ਮੁਤਾਬਕ, ਸੈਮਸੰਗ ਗਲੈਕਸੀ ਏ90 ਦਾ ਕੋਈ 4ਜੀ ਵਰਜ਼ਨ ਨਹੀਂ ਹੈ। ਗਲੈਕਸੀ ਏ90 5ਜੀ ਬੈਕ ਸਾਈਡ ਤੋਂ ਦੇਖਣ ’ਚ ਕੁਝ ਅਲੱਗ ਹੈ। ਇਸ ਦੇ ਵਾਈਟ ਵੇਰੀਐਂਟ ਦੇ ਬੈਕਪੈਨਲ ਦਾ ਉਪਰਲਾ ਹਿੱਸਾ ਗ੍ਰੇਡੀਐਂਟ ਫਿਨਿਸ਼ ਵਾਲਾ ਹੈ। ਹੇਠਲੇ ਹਿੱਸੇ ’ਤੇ ਰੈਗੁਲਰ ਕਲਰ ਹੈ। ਬਲੈਕ ਵੇਰੀਐਂਟ ’ਚ ਠੀਕ ਇਸ ਦਾ ਉਲਟਾ ਕੰਬੀਨੇਸ਼ਨ ਹੈ। ਦੋਵਾਂ ਹੀ ਵੇਰੀਐਂਟ ਦੇ ਕਿਨਾਰੇ ’ਤੇ ਅਲੱਗ ਰੰਗ ਵਾਲੇ ਸਟ੍ਰਿਪ ਹਨ। 

ਕੀਮਤ
ਦੱਖਣ ਕੋਰੀਆਈ ਨਿਊਜ਼ ਏਜੰਸੀ Yonhap ਮੁਤਾਬਕ, ਸੈਮਸੰਗ ਗਲੈਕਸੀ ਏ90 5ਜੀ ਦੀ ਕੀਮਤ 900,000 ਕੋਰੀਆਈ ਵਾਨ (ਕਰੀਬ 53,100 ਰੁਪਏ) ਹੋਵੇਗੀ। ਦੱਖਣ ਕੋਰੀਆਈ ਬਾਜ਼ਾਰ ’ਚ ਇਹ ਕੰਪਨੀ ਦਾ ਤੀਜਾ 5ਜੀ ਸਮਾਰਟਫੋਨ ਹੈ। ਸੈਮਸੰਗ ਦਾ ਕਹਿਣਾ ਹੈ ਕਿ ਇਸ ਫੋਨ ਨੂੰ ਆਉਣ ਵਾਲੇ ਦਿਨਾਂ ’ਚ ਹੋਰ ਬਾਜ਼ਾਰਾਂ ’ਚ ਵੀ ਉਪਲੱਬਧ ਕਰਵਾਇਆ ਜਾਵੇਗਾ। 

ਫੀਚਰਜ਼
ਸੈਮਸੰਗ ਗਲੈਕਸੀ ਏ90 5ਜੀ ਐਂਡਰਾਇਡ 9 ਪਾਈ ’ਤੇ ਆਧਾਰਿਤ ਵਨ ਯੂ.ਆਈ. ’ਤੇ ਚੱਲਦਾ ਹੈ। ਇਸ ਵਿਚ 6.7 ਇੰਚ ਦੀ ਫੁਲ-ਐੱਚ.ਡੀ.+ (1080x2400 ਪਿਕਸਲ) ਸੁਪਰ ਅਮੋਲੇਡ ਡਿਸਪਲੇਅ ਹੈ। ਇਸ ਵਿਚ ਵਾਟਰਡ੍ਰੋਪ ਨੌਚ ਅਤੇ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਹੈ। ਇਸ ਵਿਚ ਕੁਆਲਕਾਮ ਦਾ ਸਨੈਪਡ੍ਰੈਗਨ 855 ਪ੍ਰੋਸੈਸਰ ਦਿੱਤਾ ਗਿਆ ਹੈ ਅਤੇ ਨਾਲ ਹੀ 8 ਜੀ.ਬੀ. ਤਕ ਰੈਮ ਹੈ। ਫੋਨ ’ਚ 4500mAh ਦੀ ਬੈਟਰੀ ਹੈ ਅਤੇ ਇਹ 25 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। 

ਸੈਮਸੰਗ ਨੇ ਗਲੈਕਸੀ ਏ90 5ਜੀ ’ਚ ਐੱਫ/2.0 ਅਪਰਚਰ ਵਾਲਾ 48 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਦਿੱਤਾ ਹੈ। ਇਸ ਦੇ ਨਾਲ 8 ਮੈਗਾਪਿਕਸਲ ਦਾ ਅਲਟਰਾ-ਵਾਈਡ ਐਂਗਲ ਕੈਮਰਾ ਹੈ। ਨਾਲ ਹੀ 5 ਮੈਗਾਪਿਕਸਲ ਦਾ ਡੈੱਪਥ ਸੈਂਸਰ ਹੈ। ਫੋਨ ’ਚ ਸੈਲਫੀ ਅਤੇ ਵੀਡੀਓ ਕਾਲਿੰਗ ਲਈ ਐੱਫ/2.0 ਅਪਰਚਰ ਵਾਲਾ 32 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ। ਇਸ ਤੋਂ ਇਲਾਵਾ ਸੈਮਸੰਗ ਗਲੈਕਸੀ ਏ90 5ਜੀ ਦੀ ਇਨਬਿਲਟ ਸਟੋਰੇਜ 128 ਜੀ.ਬੀ. ਹੈ ਜਿਸ ਨੂੰ ਲੋੜ ਪੈਣ ’ਤੇ 512 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਮੈਮਰੀ ਕਾਰਡ ਸਲਾਟ ਸਿਰਫ 6 ਜੀ.ਬੀ. ਰੈਮ ਵੇਰੀਐਂਟ ’ਚ ਹੈ, 8 ਜੀ.ਬੀ. ਰੈਮ ਮਾਡਲ ’ਚ ਨਹੀਂ। 


Related News