ਫਿਲਮ ‘ਲਵ ਸੈਕਸ ਔਰ ਧੋਖਾ 2’ ’ਚ ਬਤੌਰ ਲੀਡ ਟ੍ਰਾਂਸ ਵੂਮੈਨ ਬੋਨੀਤਾ ਰਾਜਪੁਰੋਹਿਤ ਨੂੰ ਕੀਤਾ ਲਾਂਚ

04/08/2024 12:46:03 PM

ਮੁੰਬਈ (ਬਿਊਰੋ) - ਨਿਰਮਾਤਾ ਏਕਤਾ ਆਰ. ਕਪੂਰ ਤੇ ਨਿਰਦੇਸ਼ਕ ਦਿਬਾਕਰ ਬੈਨਰਜੀ ਵੱਲੋਂ ਡਿਸਕਲੇਮਰ ਜਾਰੀ ਕਰਨ ਤੋਂ ਬਾਅਦ ਰਿਲੀਜ਼ ਹੋਈ ਫਿਲਮ ‘ਲਵ ਸੈਕਸ ਔਰ ਧੋਖਾ-2’ ਦੀ ਪਹਿਲੀ ਡੋਜ਼ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ। ਬਹੁਤ ਸਾਰੀਆਂ ਚੀਜ਼ਾਂ ’ਚੋਂ, ਇਕ ਚੀਜ਼ ਜਿਸ ਨੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ ਹੈ, ਉਹ ਹੈ ਇਕ ਟ੍ਰਾਂਸ ਵੂਮੈਨ ਮੁੱਖ ਪਾਤਰ ਦਾ ਆਉਣਾ, ਜਿਸ ਨੂੰ ਨਿਰਮਾਤਾ ਏਕਤਾ ਕਪੂਰ ਪਹਿਲੀ ਵਾਰ ਵੱਡੇ ਪਰਦੇ 'ਤੇ ਲੈ ਕੇ ਆਈ ਹੈ।ਏਕਤਾ ਨੇ 2010 ’ਚ ‘ਲਵ ਸੈਕਸ ਔਰ ਧੋਖਾ’ ਨਾਲ ਮਨੋਰੰਜਨ ਉਦਯੋਗ ’ਚ ਕਈ ਨਵੇਂ ਚਿਹਰੇ ਪੇਸ਼ ਕੀਤੇ ਸਨ। ਇਸ ਵਾਰ ਏਕਤਾ ਅਜਿਹੀ ਪਹਿਲੀ ਨਿਰਮਾਤਾ ਬਣੀ ਹੈ, ਜਿਸ ਨੇ ‘ਲਵ ਸੈਕਸ ਔਰ ਧੋਖਾ-2’ ’ਚ ਇਕ ਟ੍ਰਾਂਸਜੈਂਡਰ ਵੂਮੈਨ ਨੂੰ ਮੁੱਖ ਭੂਮਿਕਾ ’ਚ ਲਾਂਚ ਕੀਤਾ ਹੈ। 

ਇਹ ਵੀ ਪੜ੍ਹੋ : ਗੀਤਕਾਰ ਜਾਨੀ ਦੀਆਂ ਪੁੱਤਰ ਨਾਲ ਤਸਵੀਰਾਂ ਵਾਇਰਲ, ਪਿਓ-ਪੁੱਤ ਦੀ ਬੌਡਿੰਗ ਨੇ ਖਿੱਚਿਆ ਸਭ ਦਾ ਧਿਆਨ

ਬੋਨੀਤਾ ਰਾਜਪੁਰੋਹਿਤ ਫਿਲਮ ’ਚ ‘ਕੁੱਲੂ’ ਦਾ ਕਿਰਦਾਰ ਨਿਭਾਅ ਰਹੀ ਹੈ, ਜਿਸ ਦੀ ਝਲਕ ਅਸੀਂ ਸਾਰਿਆਂ ਨੇ ‘ਲਵ ਸੈਕਸ ਔਰ ਧੋਖਾ-2' ਦੀ ਪਹਿਲੀ ਡੋਜ਼ ’ਚ ਦੇਖੀ ਹੈ। ਫਿਲਮ ਮੇਕਰਸ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਸ਼ੇਅਰ ਕੀਤੀ ਹੈ, ਜਿਸ ’ਚ ਬੋਨੀਤਾ ਦੇ ਸਫਰ ਨੂੰ ਦਿਖਾਇਆ ਗਿਆ ਹੈ ਕਿ ‘ਲਵ ਸੈਕਸ ਔਰ ਧੋਖਾ-2’ ’ਚ ਇਹ ਰੋਲ ਬੋਨੀਤਾ ਨੂੰ ਕਿਵੇਂ ਮਿਲਿਆ। ਨਿਰਦੇਸ਼ਕ ਦਿਵਾਕਰ ਦਾ ਕਹਿਣਾ ਹੈ ਕਿ ਬੋਨੀਤਾ ਨੇ ਬਹੁਤ ਵਧੀਆ ਕੰਮ ਕੀਤਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News