ਜਲਦ ਆ ਰਿਹੈ Redmi Note 13 Turbo ਸਮਾਰਟਫੋਨ, ਮਿਲਣਗੇ ਇਹ ਸ਼ਾਨਦਾਰ ਫੀਚਰਜ਼

04/01/2024 5:36:01 PM

ਗੈਜੇਟ ਡੈਸਕ- ਰੈੱਡਮੀ ਜਲਦ ਹੀ ਨਵਾਂ ਫੋਨ Note 13 Turbo ਲੈ ਕੇ ਆ ਰਹੀ ਹੈ। ਇਸ ਫੋਨ ਦੇ ਫੀਚਰਜ਼ ਅਤੇ ਲਾਂਚ ਨੂੰ ਲੈ ਕੇ ਅਜੇ ਕੰਪਨੀ ਨੇ ਕੋਈ ਜਾਣਕਾਰੀ ਨਹੀਂ ਦਿੱਤੀ। ਹਾਲਾਂਕਿ, ਕੁਝ ਲੀਕ ਰਿਪੋਰਟਾਂ ਤੋਂ ਇਸਦੇ ਫੀਚਰਜ਼ ਦੀ ਜਾਣਕਾਰੀ ਮਿਲਦੀ ਹੈ। 

ਮਿਲ ਸਕਦੇ ਹਨ ਇਹ ਫੀਚਰਜ਼

Redmi Note 13 Turbo 'ਚ 120Hz ਰਿਫ੍ਰੈਸ਼ ਰੇਟ ਵਾਲੀ OLED ਸਕਰੀਨ ਮਿਲ ਸਕਦੀ ਹੈ ਅਤੇ ਇਹ ਸਨੈਪਡ੍ਰੈਗਨ 8s ਜੈਨ 3 ਚਿੱਪਸੈੱਟ ਨਾਲ ਲੈਸ ਹੋਵੇਗਾ, ਜਿਸਨੂੰ 8 ਜੀ.ਬੀ. ਤਕ ਰੈਮ ਅਤੇ 256 ਜੀ.ਬੀ. ਸਟੋਰੇਜ ਦੇ ਨਾਲ ਜੋੜਿਆ ਜਾ ਸਕਦਾ ਹੈ। ਟਿਪਸਟਰ ਦਾ ਇਹ ਵੀ ਦਾਅਵਾ ਹੈ ਕਿ ਫੋਨ 'ਚ 90W ਵਾਇਰਡ ਚਾਰਜਿੰਗ ਸਪੋਰਟ ਦੇ ਨਾਲ 5,000mAh ਦੀ ਬੈਟਰੀ ਅਤੇ 256 ਜੀ.ਬੀ. ਸੋਟਰੇਜ ਦਿੱਤੀ ਜਾ ਸਕਦੀ ਹੈ। 

ਫੋਟੋਗ੍ਰਫੀ ਲਈ ਫੋਨ 'ਚ 50 ਮੈਗਾਪਿਕਸਲ ਦਾ ਕੈਮਰਾ ਮਿਲ ਸਕਦਾ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ 20 ਮੈਗਾਪਿਕਸਲ ਦਾ ਫਰੰਟ ਫੇਸਿੰਗ ਕੈਮਰਾ ਮਿਲ ਸਕਦਾ ਹੈ। ਆਉਣ ਵਾਲੇ ਹਫਤਿਆਂ 'ਚ ਸਮਾਰਟਫੋਨ ਬਾਰੇ ਹੋਰ ਜਾਣਕਾਰੀ ਮਿਲਣ ਦੀ ਉਮੀਦ ਹੈ। 


Rakesh

Content Editor

Related News