ਭਾਰਤ ''ਚ Citroen Basalt ਐੱਸ.ਯੂ.ਵੀ. ਤੋਂ ਉਠਿਆ ਪਰਦਾ, ਜਲਦੀ ਹੋਵੇਗੀ ਲਾਂਚ

03/28/2024 2:38:24 PM

ਆਟੋ ਡੈਸਕ- Citroen ਨੇ ਭਾਰਤ ਵਿੱਚ ਆਪਣੀ ਨਵੀਂ ਐੱਸ.ਯੂ.ਵੀ. Basalt ਨੂੰ ਪੇਸ਼ ਕੀਤਾ ਹੈ। ਇਹ ਐੱਸ.ਯੂ.ਵੀ. ਪਹਿਲਾਂ ਭਾਰਤ ਅਤੇ ਦੱਖਣੀ ਅਮਰੀਕਾ ਵਿੱਚ ਵਿਕਰੀ ਲਈ ਉਪਲੱਬਧ ਹੋਵੇਗੀ। Citroen Basalt C-Cubed ਪ੍ਰੋਗਰਾਮ ਤੋਂ ਆਉਣ ਵਾਲੀ ਤੀਜੀ ਕਾਰ ਹੋਵੇਗੀ। ਇਹ ਪ੍ਰੋਗਰਾਮ ਖਾਸ ਤੌਰ 'ਤੇ ਭਾਰਤ ਅਤੇ ਦੱਖਣੀ ਅਮਰੀਕਾ ਵਰਗੇ ਉਭਰਦੇ ਬਾਜ਼ਾਰਾਂ ਲਈ ਤਿਆਰ ਕੀਤਾ ਗਿਆ ਹੈ।

ਪਾਵਰਟ੍ਰੇਨ

Citroen Basalt ਦੀ ਪਾਵਰਟ੍ਰੇਨ ਦੀ ਅਜੇ ਪੁਸ਼ਟੀ ਨਹੀਂ ਕੀਤੀ ਗਈ ਹੈ। ਇਸ 'ਚ C3 ਏਅਰਕ੍ਰਾਸ ਲਈ ਵਰਤਿਆ ਜਾਣ ਵਾਲਾ ਇੰਜਣ ਦਿੱਤਾ ਜਾ ਸਕਦਾ ਹੈ। ਇਸ ਵਿਚ 1.2-ਲੀਟਰ, ਤਿੰਨ-ਸਿਲੰਡਰ ਟਰਬੋਚਾਰਜਡ ਇੰਜਣ ਹੈ, ਜੋ 108 bhp ਦੀ ਪਾਵਰ ਅਤੇ 6 ਸਪੀਡ ਟਾਰਕ ਕਨਵਰਟਰ ਆਟੋਮੈਟਿਕ ਟ੍ਰਾਂਸਮੀਸ਼ਨ ਦੇ ਨਾਲ 205 Nm ਦਾ ਪੀਕ ਟਾਰਕ ਆਉਟਪੁੱਟ ਦਿੰਦਾ ਹੈ। ਉਥੇ ਹੀ 6-ਸਪੀਡ ਮੈਨੂਅਲ ਗਿਅਰਬਾਕਸ ਨਾਲ ਟਾਰਕ ਆਉਟਪੁੱਟ 190 Nm ਹੀ ਰਹੇਗਾ।

ਕੰਪਨੀ ਦੇ ਸੀ.ਈ.ਓ. ਥੀਏਰੀ ਕੋਸਕਾਸ ਨੇ ਕਿਹਾ ਕਿ ਸਾਨੂੰ ਸਿਟਰੋਏਨ ਦੇ ਅੰਤਰਰਾਸ਼ਟਰੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਤਿਆਰ ਕੀਤੇ ਗਏ ਇਸ ਪ੍ਰੋਗਰਾਮ ਦੇ ਤੀਜੇ ਓਪਸ ਦਾ ਉਦਘਾਟਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ। ਸਾਨੂੰ ਭਰੋਸਾ ਹੈ ਕਿ ਬੇਸਾਲਟ ਵੱਡੀ ਗਿਣਤੀ ਵਿੱਚ ਗਾਹਕਾਂ ਨੂੰ ਪਸੰਦ ਆਏਗਾ ਅਤੇ ਮੁੱਖ ਬਾਜ਼ਾਰਾਂ ਵਿੱਚ ਸਾਡੀ ਸਥਿਤੀ ਮਜ਼ਬੂਤ ​​ਹੋਵੇਗੀ।


Rakesh

Content Editor

Related News