ਐਪਲ ਤੋਂ ਖੋਹੀ ਬਾਦਸ਼ਾਹਤ, ਮੋਬਾਇਲ ਸ਼ਿਪਮੈਂਟ 'ਚ ਇਹ ਬਣੀ ਦੁਨੀਆ ਦੀ ਨੰਬਰ ਵਨ ਕੰਪਨੀ

04/15/2024 3:17:38 PM

ਗੈਜੇਟ ਡੈਸਕ- ਦਿੱਗਜ ਟੈੱਕ ਕੰਪਨੀ ਐਪਲ ਤੋਂ ਦੁਨੀਆ ਦੀ ਨਵੰਬ ਵਨ ਮੋਬਾਇਲ ਕੰਪਨੀ ਹੋਣ ਦਾ ਤਾਜ ਖੋਹਿਆ ਗਿਆ ਹੈ। 2024 ਦੀ ਪਹਿਲੀ ਤਿਮਾਹੀ 'ਚ ਐਪਲ ਦੇ ਸਮਾਰਟਫੋਨ ਸ਼ਿਪਮੈਂਟ 'ਚ 10 ਫੀਸਦੀ ਦੀ ਗਿਰਾਵਟ ਹੋਈ ਹੈ। ਰਿਸਰਚ ਫਰਮ ਆਈ.ਡੀ.ਸੀ. ਦੀ ਰਿਪੋਰਟ 'ਚ ਜਾਣਕਾਰੀ ਦਿੱਤੀ ਗਈ ਹੈ। 

ਨਿਊਜ਼ ਏਜੰਸੀ ਰਾਇਟਰਸ ਨੇ ਆਈ.ਡੀ.ਸੀ. ਦੀ ਰਿਪੋਰਟ ਦੇ ਹਵਾਲੇ ਤੋਂ ਦੱਸਿਆ ਕਿ ਜਨਵਰੀ ਤੋਂ ਮਾਰਚ ਵਿਚਕਾਰ ਗਲੋਬਲ ਪੱਧਰ 'ਤੇ ਮੋਬਾਇਲ ਦਾ ਸ਼ਿਪਮੈਂਟ 7.8 ਫੀਸਦੀ ਵੱਧ ਕੇ 28.9 ਕਰੋੜ ਹੋ ਗਿਆ ਹੈ। ਉਥੇ ਹੀ ਕੋਰੀਆਈ ਕੰਪਨੀ ਸੈਮਸੰਗ ਦਾ ਮਾਰਕੀਟ ਸ਼ੇਅਰ ਇਸ ਵਿਚ 20.8 ਫੀਸਦੀ ਦਾ ਹੈ, ਜੋ ਕਿ ਐਪਲ ਤੋਂ ਵੱਧ ਹੈ। 

ਆਈਫੋਨ ਦੀ ਵਿਕਰੀ 'ਚ ਆਈ ਗਿਰਾਵਟ

ਐਪਲ ਦੇ ਆਈਫੋਨ ਦੀ ਵਿਕਰੀ 'ਚ ਦਸੰਬਰ ਤਿਮਾਹੀ ਦੇ ਜ਼ਬਰਦਸਤ ਪ੍ਰਦਰਸ਼ਨ ਤੋਂ ਬਾਅਦ ਗਿਰਾਵਟ ਦੇਖਣ ਨੂੰ ਮਿਲੀ। ਅਕਤੂਬਰ-ਦੰਸਬਰ ਤਿਮਾਹੀ 'ਚ ਸੈਮਸੰਗ ਨੂੰ ਪਛਾੜ ਕੇ ਐਪਲ ਦੁਨੀਆ ਦੀ ਨੰਬਰ ਵਨ ਮੋਬਾਇਲ ਕੰਪਨੀ ਬਣ ਗਈ ਸੀ ਪਰ ਬੀਤੀ ਤਿਮਾਹੀ 'ਚ ਕੰਪਨੀ 17.3 ਫੀਸਦੀ ਦੇ ਮਾਰਕੀਟ ਸ਼ੇਅਰ ਤੋਂ ਬਾਅਦ ਦੁਬਾਰਾ ਦੂਜੇ ਨੰਬਰ 'ਤੇ ਆ ਗਈ ਹੈ। 

ਤੀਜੇ ਨੰਬਰ 'ਤੇ ਚੀਨੀ ਕੰਪਨੀ

ਚੀਨੀ ਮੋਬਾਇਲ ਬ੍ਰਾਂਡ ਸ਼ਾਓਮੀ 2024 ਦੀ ਪਹਿਲੀ ਤਿਮਾਹੀ 'ਚ 14.1 ਫੀਸਦੀ ਦੀ ਹਿੱਸੇਦਾਰੀ ਦੇ ਨਾਲ ਤੀਜੇ ਨੰਬਰ 'ਤੇ ਕਾਇਮ ਹੈ। ਉਥੇ ਹੀ ਹੁਵਾਵੇਈ ਵਰਗੇ ਹੋਰ ਚੀਨੀ ਬ੍ਰਾਂਡਾਂ ਦੇ ਮਾਰਕੀਟ ਸ਼ੇਅਰ 'ਚ ਵਾਧਾ ਦਰਜ ਕੀਤਾ ਗਿਆ ਹੈ। 

ਸੈਮਸੰਗ ਦਾ ਕਿਉਂ ਵਧਿਆ ਮਾਰਕੀਟ ਸ਼ੇਅਰ

ਸੈਮਸੰਗ ਵੱਲੋਂ ਸਾਲ ਦੀ ਸ਼ੁਰੂਆਤ 'ਚ ਆਪਣੀ ਨਵੀਂ ਫਲੈਗਸ਼ਿਪ ਸਮਾਰਟਫੋਨ ਲਾਈਨਅਪ- ਗਲੈਕਸੀ ਐੱਸ 24 ਸੀਰੀਜ਼ ਨੂੰ ਲਾਂਚ ਕੀਤਾ ਗਿਆ ਸੀ। ਇਸ ਮਿਆਦ ਦੌਰਾਨ 60 ਮਿਲੀਅਨ ਤੋਂ ਵੱਧ ਫੋਨ ਸ਼ਿਪ ਕੀਤੇ ਗਏ। ਪਹਿਲੀ ਤਿਮਾਹੀ 'ਚ ਐਪਲ ਨੇ 5.01 ਮਿਲੀਅਨ ਆਈਫੋਨ ਦੀ ਸ਼ਿਪਿੰਗ ਕੀਤੀ, ਜੋ ਪਿਛਲੇ ਸਾਲ ਦੀ ਸਮਾਨ ਮਿਆਦ ਦੀ 55.4 ਮਿਲੀਅਨ ਯੂਨਿਟ ਤੋਂ ਘੱਟ ਹੈ। ਦੱਸ ਦੇਈਏ ਕਿ ਐਪਲ ਦੇ ਮੋਬਾਇਲ ਦੇ ਸ਼ਿਪਮੈਂਟ 'ਚ ਗਿਰਾਵਟ ਚੀਨੀ ਸਰਕਾਰ ਦੇ ਉਸ ਨਿਰਮਾਣ ਤੋਂ ਬਾਅਦ ਆਈ, ਜਦੋਂ ਚੀਨੀ ਕੰਪਨੀਆਂ ਅਤੇ ਸਰਕਾਰੀਆਂ ਏਜੰਸੀਆਂ 'ਚ ਐਪਲ ਦੇ ਮੋਬਾਇਲ ਦੀ ਵਰਤੋਂ ਨੂੰ ਲਿਮਟ ਕਰ ਦਿੱਤਾ ਗਿਆ। 


Rakesh

Content Editor

Related News