ਜੀਓ ਨੇ ਲਾਂਚ ਕੀਤਾ ਸਸਤਾ ਪਲਾਨ, 56 ਦਿਨਾਂ ਤਕ ਡਾਟਾ-ਕਾਲਿੰਗ ਦੇ ਨਾਲ ਮਿਲਣਗੇ ਇਹ ਫਾਇਦੇ
Wednesday, Apr 03, 2024 - 02:06 PM (IST)
ਗੈਜੇਟ ਡੈਸਕ- ਰਿਲਾਇੰਸ ਜੀਓ ਨੇ ਆਪਣੇ ਗਾਹਕਾਂ ਲਈ ਇਕ ਨਵਾਂ ਰੀਚਾਰਜ ਪਲਾਨ ਲਾਂਚ ਕੀਤਾ ਹੈ। ਇਸ ਪ੍ਰੀਪੇਡ ਪਲਾਨ ਦੀ ਕੀਮਤ 234 ਰੁਪਏ ਹੈ। ਆਓ ਜਾਣਦੇ ਹਾਂ ਇਸ ਪਲਾਨ 'ਚ ਤੁਹਾਨੂੰ ਕਿਹੜੇ-ਕਿਹੜੇ ਫਾਇਦੇ ਮਿਲਣਗੇ।
Jio 234 Plan ਦੇ ਨਾਲ ਰੋਜ਼ 0.5 ਜੀ.ਬੀ. ਹਾਈ ਸਪੀਡ ਡਾਟਾ ਦਾ ਫਾਇਦਾ ਮਿਲੇਗਾ। ਜੀਓ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ, ਇਸ ਪਲਾਨ 'ਚ ਕੁੱਲ 28 ਜੀ.ਬੀ. ਡਾਟਾ ਮਿਲੇਗਾ।
Jio 234 Plan ਦੀ ਮਿਆਦ ਦੀ ਗੱਲ ਕਰੀਏ ਤਾਂ ਜੀਓ ਦੀ ਅਧਿਕਾਰਤ ਵੈੱਬਸਾਈਟ 'ਤੇ ਇਹ ਕਿਫਾਇਤੀ ਪਲਾਨ 56 ਦਿਨਾਂ ਦੀ ਮਿਆਦ ਨਾਲ ਦੇ ਨਾਲ ਲਿਸ ਕੀਤਾ ਗਿਆ ਹੈ। ਜੀਓ ਦੇ ਇਸ ਪ੍ਰੀਪੇਡ ਪਲਾਨ ਦੇ ਨਾਲ ਗਾਹਕਾਂ ਨੂੰ ਕੁੱਲ 300 ਐੱਸ.ਐੱਮ.ਐੱਸ. ਅਤੇ ਅਨਲਿਮਟਿਡ ਵੌਇਸ ਕਾਲਿੰਗ ਦਾ ਫਾਇਦਾ ਮਿਲੇਗਾ।
ਧਿਆਨ ਦੇਣ ਵਾਲੀ ਗੱਲ ਇੱਥੇ ਇਹ ਹੈ ਕਿ ਇਸ ਪ੍ਰੀਪੇਡ ਪਲਾਨ ਨੂੰ ਕੰਪਨੀ ਨੇ ਆਪਣੇ ਸਸਤੇ ਫੀਚਰ ਫੋਨ 'ਜੀਓ ਭਾਰਤ' ਇਸਤੇਮਾਲ ਕਰਨ ਵਾਲੇ ਗਾਹਕਾਂ ਲਈ ਪੇਸ਼ ਕੀਤਾ ਹੈ। ਇਸ ਪਲਾਨ ਦੇ ਨਾਲ ਜੀਓ ਸਿਨੇਮਾ ਅਤੇ JioSaavn ਦਾ ਵੀ ਫ੍ਰੀ ਐਕਸੈਸ ਮਿਲੇਗਾ।