ਗੋਲੀਬਾਰੀ ਤੋਂ ਪਹਿਲਾਂ ਸਲਮਾਨ ਖ਼ਾਨ ਦੇ ਘਰ ਦੇ ਬਾਹਰ ਕੀਤੀ ਗਈ 3 ਵਾਰ ਰੇਕੀ, ਜਲੰਧਰ ਕੰਮ ਕਰਦਾ ਸੀ ਸ਼ੂਟਰ

04/17/2024 5:57:50 AM

ਮੁੰਬਈ (ਭਾਸ਼ਾ)– ਮੁੰਬਈ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਇਕ ਸਥਾਨਕ ਅਦਾਲਤ ’ਚ ਮੰਗਲਵਾਰ ਨੂੰ ਦਲੀਲ ਦਿੱਤੀ ਕਿ ਇਥੇ ਅਦਾਕਾਰ ਸਲਮਾਨ ਖ਼ਾਨ ਦੀ ਰਿਹਾਇਸ਼ ਦੇ ਬਾਹਰ ਗੋਲੀਬਾਰੀ ਉਸ ਦੀ ਹੱਤਿਆ ਦੇ ਯਤਨ ਤਹਿਤ ਕੀਤੀ ਗਈ ਸੀ। ਪੁਲਸ ਨੇ ਇਸ ਘਟਨਾ ਦੇ ਮਾਮਲੇ ’ਚ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਥੇ ਬਾਂਦਰਾ ਇਲਾਕੇ ’ਚ ਸਥਿਤ ਗਲੈਕਸੀ ਅਪਾਰਟਮੈਂਟ ’ਚ ਸਲਮਾਨ ਦੀ ਰਿਹਾਇਸ਼ ਦੇ ਬਾਹਰ ਐਤਵਾਰ ਸਵੇਰੇ ਗੋਲੀਬਾਰੀ ਦੀ ਘਟਨਾ ਹੋਣ ਦੇ ਬਾਅਦ ਤੋਂ ਵਿੱਕੀ ਗੁਪਤਾ (24) ਤੇ ਸਾਗਰ ਪਾਲ (21) ਫਰਾਰ ਸਨ। ਦੋਵੇਂ ਬਿਹਾਰ ਦੇ ਵਾਸੀ ਹਨ। ਪੁਲਸ ਮੁਤਾਬਕ ਦੋਵਾਂ ਮੁਲਜ਼ਮਾਂ ਨੂੰ ਸੋਮਵਾਰ ਦੇਰ ਰਾਤ ਗੁਜਰਾਤ ਦੇ ਕਛ ਜ਼ਿਲੇ ਦੇ ਮਾਤਾ ਨੋ ਮਾਧ ਪਿੰਡ ਤੋਂ ਫੜਿਆ ਗਿਆ ਤੇ ਬਾਅਦ ’ਚ ਮੁੰਬਈ ਲਿਆਂਦਾ ਗਿਆ।

ਇਹ ਖ਼ਬਰ ਵੀ ਪੜ੍ਹੋ : ਹਾਏ ਓਏ ਰੱਬਾ ਇੰਨਾ ਕਹਿਰ! 1 ਦਿਨ ਦੇ ਬੱਚੇ ਦੀ ਸੜਕ ਹਾਦਸੇ ’ਚ ਦਰਦਨਾਕ ਮੌਤ

ਗੋਲੀਬਾਰੀ ਤੋਂ ਪਹਿਲਾਂ ਸਲਮਾਨ ਦੇ ਘਰ ਦੇ ਬਾਹਰ 3 ਵਾਰ ਕੀਤੀ ਗਈ ਸੀ ‘ਰੇਕੀ’
ਜਾਂਚ ’ਚ ਸਾਹਮਣੇ ਆਇਆ ਹੈ ਕਿ ਸਲਮਾਨ ਦੇ ਘਰ ਦੇ ਬਾਹਰ ਹੋਈ ਗੋਲੀਬਾਰੀ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਨੇ 14 ਅਪ੍ਰੈਲ ਨੂੰ ਗੋਲੀਬਾਰੀ ਤੋਂ ਪਹਿਲਾਂ ਅਦਾਕਾਰ ਦੇ ਘਰ ਦੀ 3 ਵਾਰ ਰੇਕੀ ਕੀਤੀ ਸੀ। ਪਤਾ ਲੱਗਾ ਹੈ ਕਿ ਵਿੱਕੀ ਗੁਪਤਾ ਤੇ ਸਾਗਰ ਪਾਲ ਨੇ ਪੈਸਿਆਂ ਲਈ ਗੋਲੀਆਂ ਚਲਾਈਆਂ ਸਨ। ਗੁਜਰਾਤ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਗੁਪਤਾ ਤੇ ਪਾਲ ਨੂੰ ਜੇਲ ’ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਗੈਂਗ ਵਲੋਂ ਇਹ ਕੰਮ ਸੌਂਪਿਆ ਗਿਆ ਸੀ।

ਦੋਸ਼ੀ ਸਾਗਰ ਦੇ ਪਿਤਾ ਨੇ ਕਿਹਾ– ‘ਉਹ ਜਲੰਧਰ ’ਚ ਕੰਮ ਕਰ ਰਿਹਾ ਸੀ, ਮੁੰਬਈ ਕਿਵੇਂ ਪਹੁੰਚ ਗਿਆ’
ਬਿਹਾਰ ਦੇ ਪੱਛਮੀ ਚੰਪਾਰਨ ਜ਼ਿਲੇ ਦੇ ਗੋਨਾਹਾ ਥਾਣਾ ਖ਼ੇਤਰ ਦੇ ਮਹਸੀ ਪਿੰਡ ਦੇ ਨਿਵਾਸੀ ਤੇ ਮੁੰਬਈ ਪੁਲਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਸਾਗਰ ਪਾਲ ਦੇ ਪਿਤਾ ਜੋਗਿੰਦਰ ਸ਼ਾਹ ਨੇ ਮੰਗਲਵਾਰ ਨੂੰ ਦੱਸਿਆ ਕਿ ਜਦੋਂ ਉਸ ਨੂੰ ਸਲਮਾਨ ਖ਼ਾਨ ਦੇ ਘਰ ’ਤੇ ਹੋਈ ਗੋਲੀਬਾਰੀ ’ਚ ਆਪਣੇ ਪੁੱਤਰ ਦੇ ਸ਼ਾਮਲ ਹੋਣ ਬਾਰੇ ਪਤਾ ਲੱਗਾ ਤਾਂ ਉਹ ਹੈਰਾਨ ਰਹਿ ਗਿਆ। ਇਸ ਮਾਮਲੇ ’ਚ ਸਾਗਰ ਦੀ ਸ਼ਮੂਲੀਅਤ ਬਾਰੇ ਮੈਨੂੰ ਸੋਸ਼ਲ ਮੀਡੀਆ ਰਾਹੀਂ ਹੀ ਪਤਾ ਲੱਗਾ। ਸਾਨੂੰ ਨਹੀਂ ਪਤਾ ਕਿ ਇਹ ਕਿਵੇਂ ਹੋਇਆ। ਉਹ ਪਹਿਲਾਂ ਕਦੇ ਕਿਸੇ ਅਪਰਾਧ ’ਚ ਸ਼ਾਮਲ ਨਹੀਂ ਸੀ। ਉਹ ਜਲੰਧਰ ’ਚ ਕੰਮ ਕਰਦਾ ਸੀ। ਮੈਨੂੰ ਨਹੀਂ ਪਤਾ ਕਿ ਉਹ ਮੁੰਬਈ ਕਿਵੇਂ ਪਹੁੰਚਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News