ਐਕਸ ’ਚ ਛਾਂਟੀ ਦਾ ਦੌਰ ਜਾਰੀ, ਐਲਨ ਮਸਕ ਦੀ ਕੰਪਨੀ ਨੇ ਕਈ ਕਰਮਚਾਰੀਆਂ ਨੂੰ ਕੱਢਿਆ

Sunday, Nov 03, 2024 - 09:48 AM (IST)

ਐਕਸ ’ਚ ਛਾਂਟੀ ਦਾ ਦੌਰ ਜਾਰੀ, ਐਲਨ ਮਸਕ ਦੀ ਕੰਪਨੀ ਨੇ ਕਈ ਕਰਮਚਾਰੀਆਂ ਨੂੰ ਕੱਢਿਆ

ਨਵੀਂ ਦਿੱਲੀ - ਐਲਨ ਮਸਕ ਇਨ੍ਹੀਂ ਦਿਨੀਂ 5 ਨਵੰਬਰ ਨੂੰ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਲਈ ਡੋਨਾਲਡ ਟਰੰਪ ਦਾ ਪ੍ਰਚਾਰ ਕਰਨ ’ਚ ਰੁੱਝੇ ਹਨ। ਇਸ ਦਰਮਿਆਨ ਜਾਣਕਾਰੀ ਮਿਲ ਰਹੀ ਹੈ ਕਿ ਮਸਕ ਨੇ ਕਥਿਤ ਤੌਰ ’ਤੇ ਆਪਣੇ ਐਕਸ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਹੋਰ ਜ਼ਿਆਦਾ ਕਰਮਚਾਰੀਆਂ ਦੀ ਛਾਂਟੀ ਕੀਤੀ ਹੈ। ‘ਦਿ ਵਰਜ’ ਦੀ ਇਕ ਰਿਪੋਰਟ ਅਨੁਸਾਰ ਐਕਸ ਦੇ ਅੰਦਰੂਨੀ ਸੂਤਰਾਂ ਅਤੇ ਵਰਕਪਲੇਸ ਮੰਚ ‘ਬਲਾਈਂਡ’ ’ਤੇ ਪੋਸਟ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਕੰਪਨੀ ਦੇ ਇੰਜੀਨੀਅਰਿੰਗ ਵਿਭਾਗ ਤੋਂ ਕਰਮਚਾਰੀਆਂ ਦੀ ਛਾਂਟੀ ਕੀਤੀ ਗਈ ਹੈ। ਰਿਪੋਰਟ ਅਨੁਸਾਰ ਛਾਂਟੀ ਦੀ ਇਸ ਪ੍ਰਕਿਰਿਆ ਤਹਿਤ ਕਿੰਨੇ ਕਰਮਚਾਰੀ ਪ੍ਰਭਾਵਿਤ ਹੋਏ ਹਨ, ਉਨ੍ਹਾਂ ਦੀ ਗਿਣਤੀ ਨੂੰ ਲੈ ਕੇ ਜਾਣਕਾਰੀ ਨਹੀਂ ਹੈ। ਕਰਮਚਾਰੀਆਂ ਦੀ ਇਸ ਛਾਂਟੀ ਤੋਂ ਠੀਕ 2 ਮਹੀਨੇ ਪਹਿਲਾਂ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਉਹ ਆਪਣੇ ਲੀਡਰਜ਼ ਨੂੰ ਕੰਪਨੀ ’ਚ ਆਪਣੇ ਯੋਗਦਾਨ ਨੂੰ ਲੈ ਕੇ ਇਕ ਪੇਜ ਦੀ ਸਮਰੀ ਸਬਮਿਟ ਕਰਨ।

ਇਹ ਵੀ ਪੜ੍ਹੋ- ਇਹ ਅਦਾਕਾਰ ਹੋਇਆ ਹਾਦਸੇ ਦਾ ਸ਼ਿਕਾਰ, ਟੁੱਟੀ ਨੱਕ ਦੀ ਹੱਡੀ

ਐਲਨ ਮਸਕ ਅਤੇ ਐਕਸ ਵੱਲੋਂ ਅਜੇ ਤੱਕ ਇਸ ਛਾਂਟੀ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਆਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ। ਹਾਲ ਹੀ ’ਚ ਐਕਸ ਦੇ ਮਾਲਕ ਮਸਕ ਨੇ ਕਥਿਤ ਤੌਰ ’ਤੇ ਆਪਣੇ ਬੇਸਬਰੀ ਨਾਲ ਉਡੀਕੇ ਜਾ ਰਹੇ ਸਟਾਕ ਗ੍ਰਾਂਟ ਬਾਰੇ ਐਕਸ ਸਟਾਫ ਨੂੰ ਇਕ ਈ-ਮੇਲ ਭੇਜੀ ਸੀ- ਹਾਲਾਂਕਿ ਇਸ ’ਚ ਇਕ ਸ਼ਰਤ ਸੀ। ‘ਦਿ ਵਰਜ’ ਵੱਲੋਂ ਵੇਖੀ ਗਈ ਕਰਮਚਾਰੀਆਂ ਨੂੰ ਭੇਜੀ ਗਈ ਇਸ ਈ-ਮੇਲ ’ਚ ਕਿਹਾ ਗਿਆ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮ ਨੇ ਕਰਮਚਾਰੀਆਂ ’ਤੇ ਪੈਣ ਵਾਲੇ ਅਸਰ ਦੇ ਆਧਾਰ ’ਤੇ ਸਟਾਕ ਆਪਸ਼ਨ ਦੇਣ ਦੀ ਯੋਜਨਾ ਬਣਾਈ ਹੈ। ਰਿਪੋਰਟ ’ਚ ਕਿਹਾ ਗਿਆ ਹੈ, ਇਸ ਦਾ ਮਤਲਬ ਹੈ ਕਿ ਕਰਮਚਾਰੀਆਂ ਨੂੰ ਆਪਣਾ ਸਟਾਕ ਪ੍ਰਾਪਤ ਕਰਨ ਲਈ ਕੰਪਨੀ ’ਚ ਆਪਣੇ ਯੋਗਦਾਨ ਬਾਰੇ ਆਪਣੇ ਲੀਡਰਜ਼ ਨੂੰ ਇਕ ਪੇਜ ਦੀ ਸਮਰੀ ਸਬਮਿਟ ਕਰਨੀ ਹੋਵੇਗੀ।

ਇਹ ਵੀ ਪੜ੍ਹੋ- ਗਾਇਕ ਦਿਲਜੀਤ ਦੋਸਾਂਝ ਨੇ 'ਅੰਮ੍ਰਿਤ ਵੇਲੇ' ਦਾ ਸ਼ੁਕਰਾਨਾ ਕਰਦੇ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

6000 ਤੋਂ ਜ਼ਿਆਦਾ ਕਰਮਚਾਰੀਆਂ ਦੀ ਹੋ ਚੁੱਕੀ ਹੈ ਛਾਂਟੀ
ਮਸਕ ਨੇ ਸਾਲ 2022 ’ਚ ਐਕਸ ਨੂੰ ਖ੍ਰੀਦਿਆ ਸੀ ਅਤੇ ਉਸ ਦੌਰਾਨ ਕੰਪਨੀ ਦੇ ਲੱਗਭਗ 80 ਫ਼ੀਸਦੀ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਸੀ। ਕੰਪਨੀ ’ਚ 6000 ਤੋਂ ਜ਼ਿਆਦਾ ਕਰਮਚਾਰੀਆਂ ਦੀ ਛਾਂਟੀ ਕੀਤੀ ਗਈ ਸੀ। ਕਟੌਤੀ ਨਾਲ ਕੰਪਨੀ ਦੇ ਕਈ ਵਿਭਾਗ ਜਿਵੇਂ ਵਿਭਿੰਨਤਾ, ਸਮਾਵੇਸ਼ਨ, ਉਤਪਾਦ ਵਿਕਾਸ ਅਤੇ ਡਿਜ਼ਾਈਨ ਪ੍ਰਭਾਵਿਤ ਹੋਏ ਸਨ।

ਕੰਪਨੀ ਦੀ ਕੰਟੈਂਟ ਮਾਡਰੇਸ਼ਨ ਟੀਮ ’ਚ ਵੀ ਕਰਮਚਾਰੀਆਂ ਦੀ ਛਾਂਟੀ ਕੀਤੀ ਗਈ ਸੀ। ਇਸ ਸਾਲ ਜਨਵਰੀ ’ਚ ਐਕਸ ਨੇ ਕਥਿਤ ਤੌਰ ’ਤੇ ਆਪਣੇ ਸੇਫਟੀ ਸਟਾਫ ਦੇ 1,000 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ, ਇਹ ਉਹ ਲੋਕ ਸਨ ਜੋ ਇਤਰਾਜ਼ਯੋਗ ਆਨਲਾਈਨ ਕੰਟੈਂਟ ਨੂੰ ਰੋਕਣ ਦਾ ਕੰਮ ਕਰਦੇ ਸਨ। ਇਨ੍ਹਾਂ ’ਚੋਂ 80 ਫ਼ੀਸਦੀ ਸਾਫਟਵੇਅਰ ਇੰਜੀਨੀਅਰ ਸਨ, ਜੋ ‘ਟਰੱਸਟ ਅਤੇ ਸੇਫਟੀ ਇਸ਼ੂ’ ’ਤੇ ਧਿਆਨ ਕੇਂਦਰਿਤ ਕਰਦੇ ਸਨ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

sunita

Content Editor

Related News