ਯਰੂਸ਼ਲਮ ਦੇ ਟੈੱਕ ਐਕਸਪੋ ''ਚ ਛਾਈ ਭਾਰਤੀ ਬਾਈਕ! ਰਾਇਲਲ ਐਨਫੀਲਡ ਦੇ ਦੀਵਾਨੇ ਹੋਏ PM ਮੋਦੀ ਤੇ ਨੇਤਨਯਾਹੂ

Thursday, Feb 26, 2026 - 05:57 PM (IST)

ਯਰੂਸ਼ਲਮ ਦੇ ਟੈੱਕ ਐਕਸਪੋ ''ਚ ਛਾਈ ਭਾਰਤੀ ਬਾਈਕ! ਰਾਇਲਲ ਐਨਫੀਲਡ ਦੇ ਦੀਵਾਨੇ ਹੋਏ PM ਮੋਦੀ ਤੇ ਨੇਤਨਯਾਹੂ

ਯਰੂਸ਼ਲਮ/ਤੇਲ ਅਵੀਵ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਦੋ ਰੋਜ਼ਾ ਇਜ਼ਰਾਈਲ ਦੌਰੇ ਦੌਰਾਨ ਯਰੂਸ਼ਲਮ ਵਿੱਚ ਆਯੋਜਿਤ ਇੱਕ ਅਤਿ-ਆਧੁਨਿਕ ਤਕਨੀਕੀ ਪ੍ਰਦਰਸ਼ਨੀ ਵਿੱਚ ਪਹੁੰਚੇ। ਇਸ ਮੌਕੇ ਉਨ੍ਹਾਂ ਦੇ ਨਾਲ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵੀ ਮੌਜੂਦ ਸਨ। ਇਸ ਪ੍ਰਦਰਸ਼ਨੀ ਵਿੱਚ ਭਵਿੱਖ ਦੀਆਂ ਤਕਨੀਕਾਂ ਦੇ ਨਾਲ-ਨਾਲ ਭਾਰਤੀ ਮੈਨੂਫੈਕਚਰਿੰਗ ਦੀ ਇੱਕ ਵਿਲੱਖਣ ਝਲਕ ਦੇਖਣ ਨੂੰ ਮਿਲੀ, ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ।

ਪ੍ਰਦਰਸ਼ਨੀ ਦੌਰਾਨ ਭਾਰਤ ਵਿੱਚ ਬਣੀ ਰੌਇਲ ਐਨਫੀਲਡ ਗੋਅਨ ਕਲਾਸਿਕ 350 (Royal Enfield Goan Classic 350) ਖਿੱਚ ਦਾ ਕੇਂਦਰ ਰਹੀ। ਇਸ 'ਮੇਡ ਇਨ ਇੰਡੀਆ' ਬਾਈਕ ਨੂੰ ਇਜ਼ਰਾਈਲ ਵਿੱਚ ਪੇਸ਼ ਕਰਨਾ ਇਸ ਦੀ ਵਧਦੀ ਵਿਸ਼ਵਵਿਆਪੀ ਲੋਕਪ੍ਰਿਯਤਾ ਦਾ ਪ੍ਰਤੀਕ ਹੈ। ਇਜ਼ਰਾਈਲ ਵਿੱਚ ਰੌਇਲ ਐਨਫੀਲਡ ਦਾ ਮਜ਼ਬੂਤ ਨੈੱਟਵਰਕ ਅਤੇ ਰਾਈਡਰ ਕਮਿਊਨਿਟੀ ਹੋਣ ਕਾਰਨ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਇਸ ਬਾਈਕ ਦੇ ਡਿਜ਼ਾਈਨ ਅਤੇ ਤਕਨੀਕ ਤੋਂ ਕਾਫੀ ਪ੍ਰਭਾਵਿਤ ਨਜ਼ਰ ਆਏ।

ਇਹ ਮੋਟਰਸਾਈਕਲ ਆਪਣੇ ਰੈਟਰੋ ਬੌਬਰ ਡਿਜ਼ਾਈਨ ਅਤੇ ਆਧੁਨਿਕ ਫੀਚਰਸ ਕਾਰਨ ਚਰਚਾ ਵਿੱਚ ਹੈ:

ਇੰਜਣ: 349 ਸੀਸੀ ਦਾ ਏਅਰ-ਆਇਲ ਕੂਲਡ ਇੰਜਣ, ਜੋ 20.2 ਬੀਐਚਪੀ ਦੀ ਪਾਵਰ ਦਿੰਦਾ ਹੈ।

ਨਵੇਂ ਫੀਚਰਸ: 2026 ਦੇ ਮਾਡਲ ਵਿੱਚ ਸਲਿਪਰ ਕਲੱਚ ਅਤੇ ਫਾਸਟ ਚਾਰਜਿੰਗ ਲਈ USB ਟਾਈਪ-ਸੀ ਪੋਰਟ ਦਿੱਤਾ ਗਿਆ ਹੈ।

ਡਿਜ਼ਾਈਨ: ਸਿੰਗਲ ਫਲੋਟਿੰਗ ਸੀਟ ਅਤੇ ਚਿੱਟੇ ਸਾਈਡਵਾਲ ਵਾਲੇ ਟਿਊਬਲੈੱਸ ਸਪੋਕ ਵ੍ਹੀਲਜ਼ ਇਸ ਨੂੰ ਵਿੰਟੇਜ ਲੁੱਕ ਦਿੰਦੇ ਹਨ।

ਕੀਮਤ: ਇਸ ਦੀ ਐਕਸ-ਸ਼ੋਅਰੂਮ ਕੀਮਤ 2.20 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।

ਪ੍ਰਦਰਸ਼ਨੀ ਦੌਰਾਨ ਦੋਵਾਂ ਨੇਤਾਵਾਂ ਨੇ AI, ਕੁਆਂਟਮ ਕੰਪਿਊਟਿੰਗ, ਸਾਈਬਰ ਸੁਰੱਖਿਆ, ਖੇਤੀਬਾੜੀ ਤਕਨੀਕ ਅਤੇ ਜਲ ਪ੍ਰਬੰਧਨ ਵਰਗੇ ਖੇਤਰਾਂ ਵਿੱਚ ਹੋ ਰਹੀਆਂ ਨਵੀਆਂ ਕਾਢਾਂ ਦਾ ਜਾਇਜ਼ਾ ਲਿਆ। ਪੀਐਮ ਮੋਦੀ ਨੇ ਸਟਾਰਟਅੱਪ ਸੰਸਥਾਪਕਾਂ ਅਤੇ ਵਿਗਿਆਨੀਆਂ ਨਾਲ ਗੱਲਬਾਤ ਕਰਦਿਆਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਤਕਨੀਕਾਂ ਆਮ ਲੋਕਾਂ ਦੇ ਜੀਵਨ ਪੱਧਰ ਨੂੰ ਸੁਧਾਰਨ ਵਿੱਚ ਸਹਾਈ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਇਜ਼ਰਾਈਲੀ ਕੰਪਨੀਆਂ ਨੂੰ ਭਾਰਤ ਵਿੱਚ ਨਿਵੇਸ਼ ਕਰਨ ਅਤੇ ਭਾਰਤੀ ਨੌਜਵਾਨਾਂ ਨਾਲ ਮਿਲ ਕੇ ਕੰਮ ਕਰਨ ਲਈ ਵੀ ਉਤਸ਼ਾਹਿਤ ਕੀਤਾ।


author

Rakesh

Content Editor

Related News