TATA ਦੀ ਇਹ ਧਾਕੜ ਇਲੈਕਟ੍ਰਿਕ ਕਾਰ ਖਰੀਦਣ ਦਾ ਸੁਨਹਿਰੀ ਮੌਕਾ ! ਕੰਪਨੀ ਦੇ ਰਹੀ ਭਾਰੀ ਡਿਸਕਾਊਂਟ

Saturday, Mar 07, 2026 - 02:18 PM (IST)

TATA ਦੀ ਇਹ ਧਾਕੜ ਇਲੈਕਟ੍ਰਿਕ ਕਾਰ ਖਰੀਦਣ ਦਾ ਸੁਨਹਿਰੀ ਮੌਕਾ ! ਕੰਪਨੀ ਦੇ ਰਹੀ ਭਾਰੀ ਡਿਸਕਾਊਂਟ

ਗੈਜੇਟ ਡੈਸਕ : ਭਾਰਤੀ ਬਾਜ਼ਾਰ 'ਚ ਟਾਟਾ ਮੋਟਰਜ਼ ਸਭ ਤੋਂ ਵੱਧ ਇਲੈਕਟ੍ਰਿਕ ਵਾਹਨ (EV) ਵੇਚਣ ਵਾਲੀਆਂ ਕੰਪਨੀਆਂ ਵਿੱਚੋਂ ਇੱਕ ਹੈ। ਜੇਕਰ ਤੁਸੀਂ ਇਸ ਸਮੇਂ ਆਪਣੇ ਲਈ ਇੱਕ ਨਵੀਂ ਇਲੈਕਟ੍ਰਿਕ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਖਬਰ ਤੁਹਾਡੇ ਕੰਮ ਦੀ ਹੋ ਸਕਦੀ ਹੈ। ਟਾਟਾ ਮੋਟਰਜ਼ ਆਪਣੀ ਇਲੈਕਟ੍ਰਿਕ SUV ਟਾਟਾ ਪੰਚ EV (Tata Punch EV) 'ਤੇ ਸ਼ਾਨਦਾਰ ਆਫਰ ਦੇ ਰਹੀ ਹੈ, ਜਿਸ ਵਿੱਚ ਗਾਹਕ ਕਰੀਬ 1.20 ਲੱਖ ਰੁਪਏ ਤੱਕ ਦੀ ਬਚਤ ਕਰ ਸਕਦੇ ਹਨ। ਇਹ ਆਫਰ 31 ਮਾਰਚ 2026 ਤੱਕ ਉਪਲਬਧ ਹੈ।

ਇਹ ਵੀ ਪੜ੍ਹੋ...Nissan ਦੀ ਇਸ ਨਵੀਂ ਗੱਡੀ ਨੂੰ ਟੁੱਟ ਕੇ ਪਏ ਗਏ ਲੋਕ! ਵਿਕਰੀ 'ਚ 23% ਦਾ ਵਾਧਾ

ਬੈਟਰੀ ਤੇ ਡਰਾਈਵਿੰਗ ਰੇਂਜ 
ਕੰਪਨੀ ਨੇ ਟਾਟਾ ਪੰਚ EV ਨੂੰ ਦੋ ਬੈਟਰੀ ਪੈਕ ਵਿਕਲਪਾਂ ਦੇ ਨਾਲ ਬਾਜ਼ਾਰ ਵਿੱਚ ਉਤਾਰਿਆ ਹੈ:
•25 kWh ਬੈਟਰੀ: ਇਹ ਮਾਡਲ ਇੱਕ ਵਾਰ ਫੁੱਲ ਚਾਰਜ ਹੋਣ 'ਤੇ ਕਰੀਬ 315 ਕਿਲੋਮੀਟਰ ਤੱਕ ਦੀ ਡਰਾਈਵਿੰਗ ਰੇਂਜ ਦਿੰਦਾ ਹੈ। ਇਹ ਲਗਭਗ 82 bhp ਦੀ ਪਾਵਰ ਅਤੇ 114 Nm ਦਾ ਟਾਰਕ ਪੈਦਾ ਕਰਦਾ ਹੈ।
•35 kWh ਬੈਟਰੀ: ਲੰਬੀ ਦੂਰੀ ਤੈਅ ਕਰਨ ਵਾਲਿਆਂ ਲਈ ਇਹ ਬਿਹਤਰ ਵਿਕਲਪ ਹੈ, ਜੋ ਇੱਕ ਵਾਰ ਚਾਰਜ ਕਰਨ 'ਤੇ ਕਰੀਬ 421 ਕਿਲੋਮੀਟਰ ਤੱਕ ਚੱਲ ਸਕਦੀ ਹੈ। ਇਹ ਵਰਜ਼ਨ ਲਗਭਗ 122 bhp ਦੀ ਪਾਵਰ ਅਤੇ 190 Nm ਦਾ ਟਾਰਕ ਜਨਰੇਟ ਕਰਦਾ ਹੈ।

ਇਹ ਵੀ ਪੜ੍ਹੋ...ਪੁਰਾਣਾ ਸਕੂਟਰ ਲਿਆਓ, ਨਵਾਂ ਲੈ ਜਾਓ! ਇਸ ਕੰਪਨੀ ਨੇ ਦਿੱਤਾ ਸਭ ਤੋਂ ਵੱਡਾ 'ਧਮਾਕੇਦਾਰ ਆਫਰ'

ਆਧੁਨਿਕ ਫੀਚਰਸ ਅਤੇ ਸੁਰੱਖਿਆ
 ਇਸ ਇਲੈਕਟ੍ਰਿਕ SUV ਵਿੱਚ ਕਈ ਆਧੁਨਿਕ ਸਹੂਲਤਾਂ ਦਿੱਤੀਆਂ ਗਈਆਂ ਹਨ। ਕਾਰ ਵਿੱਚ 10.25 ਇੰਚ ਦਾ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ, ਏਅਰ ਪਿਊਰੀਫਾਇਰ ਅਤੇ ਸਨਰੂਫ ਵਰਗੀਆਂ ਸੁਵਿਧਾਵਾਂ ਮਿਲਦੀਆਂ ਹਨ। ਸੁਰੱਖਿਆ ਦੇ ਲਿਹਾਜ਼ ਨਾਲ ਇਸ ਵਿੱਚ 6 ਏਅਰਬੈਗ, ਇਲੈਕਟ੍ਰਾਨਿਕ ਸਟੇਬਿਲਟੀ ਕੰਟਰੋਲ (ESC) ਅਤੇ 360 ਡਿਗਰੀ ਕੈਮਰਾ ਵਰਗੇ ਜ਼ਰੂਰੀ ਫੀਚਰ ਸ਼ਾਮਲ ਕੀਤੇ ਗਏ ਹਨ।

ਇਹ ਵੀ ਪੜ੍ਹੋ...ਕਿਸਾਨਾਂ ਦੀ ਹੋ ਗਈ ਬੱਲੇ-ਬੱਲੇ ! ਹੁਣ ਹਰ ਮਹੀਨੇ ਮਿਲੇਗੀ 3000 ਰੁਪਏ, ਜਾਣੋ ਕੀ ਹੈ ਪੂਰੀ ਸਕੀਮ

ਕੀਮਤ ਤੇ ਡਿਸਕਾਊਂਟ
 ਟਾਟਾ ਪੰਚ EV ਦੀ ਸ਼ੁਰੂਆਤੀ ਐਕਸ-ਸ਼ੋਰੂਮ ਕੀਮਤ ਲਗਭਗ 9.69 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਜ਼ਿਕਰਯੋਗ ਹੈ ਕਿ ਕਾਰ 'ਤੇ ਮਿਲਣ ਵਾਲੀ ਛੋਟ ਵਿੱਚ ਕੈਸ਼ ਡਿਸਕਾਊਂਟ ਦੇ ਨਾਲ-ਨਾਲ ਕੁਝ ਵਾਧੂ ਲਾਭ ਵੀ ਸ਼ਾਮਲ ਹਨ। ਇਹ ਡਿਸਕਾਊਂਟ ਵੱਖ-ਵੱਖ ਸ਼ਹਿਰਾਂ ਅਤੇ ਡੀਲਰਸ਼ਿਪਾਂ ਦੇ ਮੁਤਾਬਕ ਘੱਟ ਜਾਂ ਵੱਧ ਹੋ ਸਕਦਾ ਹੈ, ਇਸ ਲਈ ਖਰੀਦਦਾਰੀ ਤੋਂ ਪਹਿਲਾਂ ਆਪਣੇ ਨਜ਼ਦੀਕੀ ਡੀਲਰ ਤੋਂ ਪੂਰੀ ਜਾਣਕਾਰੀ ਲੈਣਾ ਬਿਹਤਰ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shubam Kumar

Content Editor

Related News