ਲਾਂਚ ਹੁੰਦੇ ਹੀ ਵਿਕੀਆਂ 10,000 ਤੋਂ ਵੱਧ ਗੱਡੀਆਂ ! ਇਸ ਧਾਕੜ ਨੂੰ ਕਾਰ ਖਰੀਦਣ ਲਈ ਲੱਗੀ ਲੰਬੀ ਲਾਈਨ

Wednesday, Mar 04, 2026 - 02:27 PM (IST)

ਲਾਂਚ ਹੁੰਦੇ ਹੀ ਵਿਕੀਆਂ 10,000 ਤੋਂ ਵੱਧ ਗੱਡੀਆਂ ! ਇਸ ਧਾਕੜ ਨੂੰ ਕਾਰ ਖਰੀਦਣ ਲਈ ਲੱਗੀ ਲੰਬੀ ਲਾਈਨ

ਗੈਜੇਟ ਡੈਸਕ : ਭਾਰਤੀ ਆਟੋਮੋਬਾਈਲ ਬਾਜ਼ਾਰ ਵਿੱਚ ਟਾਟਾ ਮੋਟਰਜ਼ (Tata Motors) ਦੀ ਨਵੀਂ ਐੱਸ. ਯੂ. ਵੀ. (SUV) 'ਟਾਟਾ ਸਿਏਰਾ' (Tata Sierra) ਨੇ ਆਉਂਦੇ ਹੀ ਹਲਚਲ ਮਚਾ ਦਿੱਤੀ ਹੈ। ਕੰਪਨੀ ਨੇ ਐਲਾਨ ਕੀਤਾ ਹੈ ਕਿ ਨਵੀਂ ਸਿਏਰਾ ਦੀ ਡਿਲੀਵਰੀ ਦਾ ਅੰਕੜਾ ਮਹਿਜ਼ 46 ਦਿਨਾਂ 'ਚ 10,000 ਯੂਨਿਟ ਨੂੰ ਪਾਰ ਕਰ ਗਿਆ ਹੈ। ਦੱਸਣਯੋਗ ਹੈ ਕਿ ਇਸ ਗੱਡੀ ਦੀ ਡਿਲੀਵਰੀ 15 ਜਨਵਰੀ 2026 ਤੋਂ ਸ਼ੁਰੂ ਹੋਈ ਸੀ।

ਬੁਕਿੰਗ ਨੇ ਤੋੜੇ ਰਿਕਾਰਡ, 1 ਲੱਖ ਤੋਂ ਪਾਰ ਪਹੁੰਚਿਆ 
ਅੰਕੜਾ ਟਾਟਾ ਸਿਏਰਾ ਨੂੰ ਲੈ ਕੇ ਗਾਹਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਦਸੰਬਰ 2025 ਵਿੱਚ ਬੁਕਿੰਗ ਸ਼ੁਰੂ ਹੋਣ ਦੇ ਮਹਿਜ਼ 24 ਘੰਟਿਆਂ ਦੇ ਅੰਦਰ 70,000 ਤੋਂ ਵੱਧ ਆਰਡਰ ਮਿਲੇ ਸਨ। ਹੁਣ ਤੱਕ ਇਸ ਦੀ ਕੁੱਲ ਬੁਕਿੰਗ 1 ਲੱਖ ਯੂਨਿਟ ਨੂੰ ਪਾਰ ਕਰ ਚੁੱਕੀ ਹੈ। ਇਸ ਭਾਰੀ ਮੰਗ ਕਾਰਨ ਗਾਹਕਾਂ ਨੂੰ ਆਪਣੀ ਪਸੰਦੀਦਾ ਕਾਰ ਲੈਣ ਲਈ 7 ਮਹੀਨੇ ਤੱਕ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਕੰਪਨੀ ਹੁਣ ਆਪਣੇ ਸਾਨੰਦ ਪਲਾਂਟ ਵਿੱਚ ਉਤਪਾਦਨ ਵਧਾਉਣ 'ਤੇ ਧਿਆਨ ਦੇ ਰਹੀ ਹੈ।

ਕੀਮਤ ਅਤੇ ਇੰਜਣ ਵਿਕਲਪ
 ਨਵੀਂ ਟਾਟਾ ਸਿਏਰਾ ਦੀ ਕੀਮਤ 11.49 ਲੱਖ ਰੁਪਏ ਤੋਂ 21.29 ਲੱਖ ਰੁਪਏ (ਐਕਸ-ਸ਼ੋਰੂਮ) ਦੇ ਵਿਚਕਾਰ ਹੈ। ਇਹ ਕਾਰ 7 ਟ੍ਰਿਮਸ ਅਤੇ 24 ਵੇਰੀਐਂਟਸ ਵਿੱਚ ਉਪਲਬਧ ਹੈ। ਇੰਜਣ ਦੀ ਗੱਲ ਕਰੀਏ ਤਾਂ ਇਸ ਵਿੱਚ ਤਿੰਨ ਵਿਕਲਪ ਮਿਲਦੇ ਹਨ:
1.5 ਲੀਟਰ ਨੈਚੁਰਲੀ ਐਸਪੀਰੇਟਡ ਪੈਟਰੋਲ (106 hp)।
1.5 ਲੀਟਰ ਟਰਬੋ-ਪੈਟਰੋਲ (160 hp)।
1.5 ਲੀਟਰ ਡੀਜ਼ਲ ਇੰਜਣ (118 hp)।

ਹਾਈ-ਟੈਕ ਫੀਚਰਸ ਅਤੇ ਸੁਰੱਖਿਆ
 ਇਸ SUV ਵਿੱਚ ਪਹਿਲੀ ਵਾਰ ਟ੍ਰਿਪਲ-ਸਕ੍ਰੀਨ ਸੈੱਟਅੱਪ ਦਿੱਤਾ ਗਿਆ ਹੈ, ਜਿਸ ਵਿੱਚ 10.25 ਇੰਚ ਦਾ ਡਿਜੀਟਲ ਡਰਾਈਵਰ ਡਿਸਪਲੇਅ ਅਤੇ ਦੋ 12.3 ਇੰਚ ਦੀਆਂ ਟੱਚਸਕ੍ਰੀਨਾਂ ਸ਼ਾਮਲ ਹਨ। ਇਸ ਤੋਂ ਇਲਾਵਾ ਪੈਨੋਰਮਿਕ ਸਨਰੂਫ, 12-ਸਪੀਕਰ ਜੇ.ਬੀ.ਐਲ. (JBL) ਸਾਊਂਡ ਸਿਸਟਮ ਅਤੇ ਵਾਇਰਲੈੱਸ ਚਾਰਜਿੰਗ ਵਰਗੇ ਆਧੁਨਿਕ ਫੀਚਰਸ ਮਿਲਦੇ ਹਨ। ਸੁਰੱਖਿਆ ਲਈ ਇਸ ਵਿੱਚ 6 ਏਅਰਬੈਗ, ਲੈਵਲ-2 ADAS (22 ਫੀਚਰਸ), 360-ਡਿਗਰੀ ਕੈਮਰਾ ਅਤੇ ਆਲ-ਵ੍ਹੀਲ ਡਿਸਕ ਬ੍ਰੇਕਾਂ ਦਿੱਤੀਆਂ ਗਈਆਂ ਹਨ। ਬਾਜ਼ਾਰ ਵਿੱਚ ਇਸ ਦਾ ਸਿੱਧਾ ਮੁਕਾਬਲਾ ਹੁੰਡਈ ਕ੍ਰੇਟਾ, ਕਿਆ ਸੇਲਟੋਸ ਅਤੇ ਮਾਰੂਤੀ ਗ੍ਰੈਂਡ ਵਿਟਾਰਾ ਵਰਗੀਆਂ ਦਿੱਗਜ ਗੱਡੀਆਂ ਨਾਲ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shubam Kumar

Content Editor

Related News