Nissan ਦੀ ਇਸ ਨਵੀਂ ਗੱਡੀ ਨੂੰ ਟੁੱਟ ਕੇ ਪਏ ਗਏ ਲੋਕ! ਵਿਕਰੀ ''ਚ 23% ਦਾ ਵਾਧਾ
Tuesday, Mar 03, 2026 - 02:39 PM (IST)
ਗੈਜੇਟ ਡੈਸਕ : ਭਾਰਤੀ ਆਟੋਮੋਬਾਈਲ ਬਾਜ਼ਾਰ 'ਚ ਨਿਸਾਨ (Nissan) ਦੀਆਂ ਕਾਰਾਂ ਨੂੰ ਗਾਹਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਨਿਸਾਨ ਲਈ ਫਰਵਰੀ 2026 ਦਾ ਮਹੀਨਾ ਇੱਕ ਵੱਡੀ ਸਫ਼ਲਤਾ ਲੈ ਕੇ ਆਇਆ ਹੈ, ਜਿਸ ਵਿੱਚ ਕੰਪਨੀ ਨੇ ਸਾਲਾਨਾ ਆਧਾਰ 'ਤੇ ਆਪਣੀ ਕੁੱਲ ਵਿਕਰੀ ਵਿੱਚ 23 ਫੀਸਦੀ ਦਾ ਸ਼ਾਨਦਾਰ ਵਾਧਾ ਦਰਜ ਕੀਤਾ ਹੈ।
ਘਰੇਲੂ ਅਤੇ ਵਿਦੇਸ਼ੀ ਬਾਜ਼ਾਰਾਂ 'ਚ ਰਿਕਾਰਡ
ਵਿਕਰੀ ਬੀਤੇ ਮਹੀਨੇ ਦੌਰਾਨ ਨਿਸਾਨ ਨੇ ਘਰੇਲੂ ਅਤੇ ਗਲੋਬਲ ਬਾਜ਼ਾਰਾਂ ਨੂੰ ਮਿਲਾ ਕੇ ਕੁੱਲ 10,565 ਗੱਡੀਆਂ ਦੀ ਵਿਕਰੀ ਕੀਤੀ ਹੈ। ਇਸ ਵਿੱਚੋਂ ਭਾਰਤ ਦੇ ਸ਼ੋਰੂਮਾਂ ਵਿੱਚ 2,230 ਯੂਨਿਟਾਂ ਵਿਕੀਆਂ, ਜਦੋਂ ਕਿ ਵਿਦੇਸ਼ਾਂ ਵਿੱਚ 8,335 ਕਾਰਾਂ ਦਾ ਨਿਰਯਾਤ (Export) ਕੀਤਾ ਗਿਆ। ਕੰਪਨੀ ਦੀਆਂ ਕਾਰਾਂ ਦੀ ਮੰਗ ਘਰੇਲੂ ਬਾਜ਼ਾਰ ਦੇ ਨਾਲ-ਨਾਲ ਅੰਤਰਰਾਸ਼ਟਰੀ ਪੱਧਰ 'ਤੇ ਵੀ ਲਗਾਤਾਰ ਵਧ ਰਹੀ ਹੈ।
ਨਵੀਂ ਕਾਰ 'ਨਿਸਾਨ ਗ੍ਰੈਵਿਟ' ਨੇ ਮਚਾਈ ਹਲਚਲ
ਨਿਸਾਨ ਦੀ ਇਸ ਵਾਪਸੀ ਪਿੱਛੇ ਫਰਵਰੀ ਵਿੱਚ ਲਾਂਚ ਕੀਤੀ ਗਈ ਬਹੁ-ਉਡੀਕੀ ਜਾਣ ਵਾਲੀ ਕਾਰ 'ਨਿਸਾਨ ਗ੍ਰੈਵਿਟ' (Nissan Gravite) ਦਾ ਵੱਡਾ ਹੱਥ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਨਵੇਂ ਮਾਡਲ ਨੂੰ ਗਾਹਕਾਂ ਵੱਲੋਂ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ ਅਤੇ ਇਸ ਦੀਆਂ ਦੇਸ਼ ਭਰ ਵਿੱਚ ਭਾਰੀ ਬੁਕਿੰਗਾਂ ਹੋ ਰਹੀਆਂ ਹਨ। ਕੰਪਨੀ ਨੇ 1 ਮਾਰਚ 2026 ਤੋਂ ਇਸ ਦੀ ਡਿਲੀਵਰੀ ਵੀ ਸ਼ੁਰੂ ਕਰ ਦਿੱਤੀ ਹੈ।
ਕੰਪਨੀ ਅਤੇ ਮਾਹਿਰਾਂ ਦੀ ਰਾਏ
ਨਿਸਾਨ ਮੋਟਰ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਸੌਰਭ ਵਤਸਾ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਗਾਹਕਾਂ, ਡੀਲਰਾਂ ਅਤੇ ਪਾਰਟਨਰਾਂ ਵਿੱਚ ਨਿਸਾਨ ਗ੍ਰੈਵਿਟ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਮਾਰਕੀਟ ਮਾਹਿਰਾਂ ਦਾ ਮੰਨਣਾ ਹੈ ਕਿ ਨਿਸਾਨ ਦੀ ਮਸ਼ਹੂਰ SUV 'ਮੈਗਨਾਈਟ' (Magnite) ਦੇ ਨਾਲ-ਨਾਲ ਹੁਣ ਗ੍ਰੈਵਿਟ ਵੀ ਕੰਪਨੀ ਦੀ ਵਿਕਰੀ ਨੂੰ ਨਵੀਆਂ ਉਚਾਈਆਂ 'ਤੇ ਲੈ ਕੇ ਜਾਵੇਗੀ। ਕੰਪਨੀ ਹੁਣ ਭਾਰਤੀ ਗਾਹਕਾਂ ਦੀ ਪਸੰਦ ਅਨੁਸਾਰ ਰਣਨੀਤੀ ਬਣਾਉਣ ਅਤੇ ਆਪਣੇ ਸਰਵਿਸ ਨੈੱਟਵਰਕ ਨੂੰ ਵਧਾਉਣ 'ਤੇ ਖਾਸ ਧਿਆਨ ਦੇ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
